ETV Bharat / sitara

ਗਿੱਪੀ ਗਰੇਵਾਲ ਘਰ ਹੋਈ ਨੰਨ੍ਹੇ ਮਹਿਮਾਨ ਦੀ ਐਂਟਰੀ

author img

By

Published : Dec 10, 2019, 12:46 PM IST

Updated : Dec 10, 2019, 4:49 PM IST

ਗਿੱਪੀ ਗਰੇਵਾਲ ਦੇ ਘਰ ਇੱਕ ਵਾਰ ਫਿਰ ਖ਼ੁਸ਼ੀਆਂ ਨੇ ਦਸਤਕ ਦਿੱਤੀ ਹੈ। ਦੱਸ ਦਈਏ ਕਿ ਗਿੱਪੀ ਘਰ ਪੁੱਤਰ ਨੇ ਜਨਮ ਲਿਆ ਹੈ, ਜਿਸ ਦੀ ਜਾਣਕਾਰੀ ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।

gippy grewal house born baby boy
ਫ਼ੋਟੋ

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ਇੱਕ ਵਾਰ ਫਿਰ ਕਿਲਕਾਰੀਆਂ ਗੁੰਜ ਉੱਠੀਆਂ ਹਨ। ਦੱਸ ਦੇਈਏ ਕਿ ਗਿੱਪੀ ਗਰੇਵਾਲ ਦੇ ਘਰ ਇੱਕ ਵਾਰ ਫਿਰ ਪੁੱਤਰ ਨੇ ਜਨਮ ਲਿਆ ਹੈ, ਜਿਸ ਦੀ ਫ਼ੋਟੋ ਗਿੱਪੀ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਵੱਲੋਂ ਗਿੱਪੀ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆ ਹਨ। ਇਸ ਪੋਸਟ ਵਿੱਚ ਗਿੱਪੀ ਆਪਣੇ ਪੁੱਤਰ ਦਾ ਨਾਂਅ ਵੀ ਦੱਸਿਆ ਹੈ, ਜੋ 'ਗੁਰਬਾਜ਼ ਗਰੇਵਾਲ' ਹੈ।

ਹੋਰ ੁਪੜ੍ਹੋ: ਇੰਡੋਨੇਸ਼ੀਅਨ ਅਦਾਕਾਰ ਨੇ ਸ਼ਾਹਰੁਖ ਨੂੰ ਕੀਤਾ ਆਪਣਾ ਵਾਰਡ ਸਮਰਪਿਤ, SRK ਨੇ ਦਿੱਤੀਆਂ ਮੁਬਾਰਕਾਂ

ਗਿੱਪੀ ਗਰੇਵਾਲ ਦੇ ਦੋ ਬੇਟੇ ਏਕ ਓਮਕਾਰ ਗਰੇਵਾਲ ਅਤੇ ਗੁਰਫਤਿਹ ਗਰੇਵਾਲ (ਸ਼ਿੰਦਾ) ਹਨ। ਗੁਰਫਤਿਹ ਗਰੇਵਾਲ ਨੇ ਹਾਲ ਹੀ ਵਿੱਚ ਇੱਕ ਪਰਿਵਾਰਿਕ ਡਰਾਮਾ ਫ਼ਿਲਮ 'ਅਰਦਾਸ ਕਰਾਂ' ਵਿੱਚ ਕੰਮ ਕੀਤਾ ਹੈ, ਜਿਸ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਵੀ ਰਹੀ ਹੈ।

ਹੋਰ ਪੜ੍ਹੋ : ਕਲਾਕਾਰ Rene Auberjonois ਦਾ ਹੋਇਆ ਦਿਹਾਂਤ, ਕੈਂਸਰ ਬਣਿਆ ਕਾਰਨ

ਜੇ ਗਿੱਪੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਪਿਛਲੇ ਮਹੀਨੇ ਰਿਲੀਜ਼ ਹੋਈ ਫ਼ਿਲਮ 'ਡਾਕਾ' ਵਿੱਚ ਨਜ਼ਰ ਆਏ ਸਨ, ਜਿਸ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ।

Intro:Body:

v


Conclusion:
Last Updated : Dec 10, 2019, 4:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.