ETV Bharat / sitara

ਅਮਿਤਾਭ ਬੱਚਨ ਨੇ ਇਸ ਵਿਅਕਤੀ ਨੂੰ 23 ਕਰੋੜ 'ਚ ਵੇਚਿਆ ਦਿੱਲੀ ਦਾ ਬੰਗਲਾ 'ਸੋਪਨ', ਜਾਣੋ ਕਿਉਂ

author img

By

Published : Feb 3, 2022, 4:28 PM IST

ਦਿੱਲੀ ਦੇ ਗੁਲਮੋਹਰ ਪਾਰਕ ਵਿੱਚ ਸਥਿਤ ਇਸ ਘਰ ਨੂੰ ਅਮਿਤਾਭ ਬੱਚਨ ਨੇ 23 ਕਰੋੜ ਰੁਪਏ ਵਿੱਚ ਵੇਚਿਆ ਹੈ। ਅਮਿਤਾਭ ਬੱਚਨ ਦੇ ਇਸ ਪਰਿਵਾਰਕ ਘਰ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਹਨ।

ਅਮਿਤਾਭ ਬੱਚਨ ਨੇ ਇਸ ਵਿਅਕਤੀ ਨੂੰ 23 ਕਰੋੜ 'ਚ ਵੇਚਿਆ ਦਿੱਲੀ ਦਾ ਬੰਗਲਾ 'ਸੋਪਨ', ਜਾਣੋ ਕਿਉਂ
ਅਮਿਤਾਭ ਬੱਚਨ ਨੇ ਇਸ ਵਿਅਕਤੀ ਨੂੰ 23 ਕਰੋੜ 'ਚ ਵੇਚਿਆ ਦਿੱਲੀ ਦਾ ਬੰਗਲਾ 'ਸੋਪਨ', ਜਾਣੋ ਕਿਉਂ

ਹੈਦਰਾਬਾਦ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਸਲ 'ਚ ਬਿੱਗ ਬੀ ਨੇ ਰਾਜਧਾਨੀ ਦਿੱਲੀ 'ਚ ਆਪਣੇ ਫੈਮਿਲੀ ਹਾਊਸ 'ਸੋਪਨ' ਲਈ ਡੀਲ ਕੀਤੀ ਹੈ। ਬਿੱਗ ਬੀ ਨੇ ਦਿੱਲੀ ਦੇ ਗੁਲਮੋਹਰ ਪਾਰਕ 'ਚ ਸਥਿਤ ਇਸ ਘਰ ਨੂੰ 23 ਕਰੋੜ ਰੁਪਏ 'ਚ ਵੇਚਿਆ ਹੈ। ਧਿਆਨ ਯੋਗ ਹੈ ਕਿ ਇਸ ਘਰ 'ਚ ਅਮਿਤਾਭ ਬੱਚਨ ਦੇ ਮਾਤਾ-ਪਿਤਾ ਤੇਜੀ ਬੱਚਨ ਅਤੇ ਹਰਿਵੰਸ਼ ਰਾਏ ਬੱਚਨ ਹੀ ਰਹਿੰਦੇ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਘਰ ਦੀ ਰਜਿਸਟ੍ਰੇਸ਼ਨ ਦਾ ਕੰਮ ਪਿਛਲੇ ਸਾਲ ਹੀ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੀ ਨੇ ਆਪਣੇ ਪਰਿਵਾਰ ਦਾ ਇਹ ਘਰ ਨੇਜ਼ੋਨ ਗਰੁੱਪ ਦੀ ਸੀਈਓ ਅਵਨੀ ਬਦਰ ਨੂੰ ਵੇਚ ਦਿੱਤਾ ਹੈ। ਪਿਛਲੇ ਸਾਲ 7 ਦਸੰਬਰ ਨੂੰ ਬਦਰ ਨੇ ਇਹ ਜਾਇਦਾਦ ਆਪਣੇ ਨਾਂ 'ਤੇ ਦਰਜ ਕਰਵਾਈ ਸੀ।

ਰਿਪੋਰਟ ਮੁਤਾਬਕ ਅਵਨੀ ਅਤੇ ਬਿਗ ਬੀ ਦਾ ਪਰਿਵਾਰ ਪਿਛਲੇ 35 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਅਮਿਤਾਭ ਬੱਚਨ ਦੀ ਦਿੱਲੀ ਵਿੱਚ ਸਥਿਤ ਇਹ ਜਾਇਦਾਦ 418 ਵਰਗ ਮੀਟਰ ਵਿੱਚ ਫੈਲੀ ਹੋਈ ਸੀ।

ਦੱਸ ਦੇਈਏ ਕਿ ਅਮਿਤਾਭ ਬੱਚਨ ਦੇ ਇਸ ਪਰਿਵਾਰਕ ਘਰ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਹਨ। ਬਿੱਗ ਬੀ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਮੁੰਬਈ 'ਚ ਰਹਿ ਰਹੇ ਹਨ, ਜਿਸ ਕਾਰਨ ਇਸ ਬੰਗਲੇ ਦੀ ਦੇਖਭਾਲ ਕਰਨਾ ਮੁਸ਼ਕਿਲ ਹੋ ਰਿਹਾ ਸੀ। ਅਜਿਹੇ 'ਚ ਜਦੋਂ ਮੁਸ਼ਕਲਾਂ ਵੱਧ ਗਈਆਂ ਤਾਂ ਅਮਿਤਾਭ ਬੱਚਨ ਨੇ ਆਪਣਾ ਘਰ ਵੇਚ ਦਿੱਤਾ।

ਧਿਆਨ ਯੋਗ ਹੈ ਕਿ ਬਿਗ ਬੀ ਨੇ ਆਪਣੇ ਬਲਾਗ 'ਚ ਕਈ ਵਾਰ ਪਰਿਵਾਰ ਦੇ ਘਰ ਦਾ ਜ਼ਿਕਰ ਵੀ ਕੀਤਾ ਹੈ। ਐਕਟਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਚਹਿਰੇ' 'ਚ ਨਜ਼ਰ ਆਏ ਸਨ।

ਹੁਣ ਬਿੱਗ ਬੀ ਆਲੀਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ 9 ਸਤੰਬਰ ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:ਹਨੀ ਸਿੰਘ ਦੀਆਂ ਫਿਰ ਵਧੀਆਂ ਮੁਸ਼ਕਿਲਾਂ, ਅਸ਼ਲੀਲ ਗੀਤਾਂ ਦੇ ਮਾਮਲੇ 'ਚ ਅਦਾਲਤ ਨੇ ਮੰਗਿਆ ਆਵਾਜ਼ ਦਾ ਸੈਂਪਲ

ETV Bharat Logo

Copyright © 2024 Ushodaya Enterprises Pvt. Ltd., All Rights Reserved.