ETV Bharat / sitara

ਅਮਿਤ ਸ਼ਾਹ ਦੇ ਬਿਆਨ 'ਤੇ ਬੋਲੇ ਮਸ਼ਹੂਰ ਅਦਾਕਾਰ ਰਜਨੀਕਾਂਤ

author img

By

Published : Sep 19, 2019, 6:02 PM IST

ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਹਾਲ ਵਿੱਚ ਕਿਹਾ ਕਿ ਇੱਕੋ ਹੀ ਭਾਸ਼ਾ ਦੀ ਧਾਰਣਾ ਪੂਰੇ ਭਾਰਤ 'ਚ ਸੰਭਵ ਨਹੀਂ ਹੋ ਸਕਦੀ ਹੈ ਅਤੇ ਹਿੰਦੀ ਥੋਪਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਫ਼ੋਟੋ

ਨਵੀਂ ਦਿੱਲੀ: ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਬੁੱਧਵਾਰ ਨੂੰ ਕਿਹਾ ਕਿ, ਇੱਕੋ ਹੀ ਭਾਸ਼ਾ ਦੀ ਧਾਰਣਾ ਪੂਰੇ ਭਾਰਤ ਵਿੱਚ ਸੰਭਵ ਨਹੀਂ ਹੈ ਤੇ ਹਿੰਦੀ ਥੋਪਣ ਦੀ ਹਰ ਕੋਸ਼ਿਸ਼ ਦਾ ਨਾ ਸਿਰਫ਼ ਦੱਖਣੀ ਰਾਜ 'ਚ, ਬਲਕਿ ਉੱਤਰ ਭਾਰਤ ਵਿੱਚ ਵੀ ਬਹੁਤ ਸਾਰੇ ਲੋਕਾਂ ਵੱਲੋਂ ਵਿਰੋਧ ਕੀਤਾ ਜਾਵੇਗਾ।

ਹੋਰ ਪੜ੍ਹੋ: IIFA Awards 2019: ਕਿਸ ਨੂੰ ਮਿਲਿਆ ਕਿਹੜਾ ਅਵਾਰਡ ਵੇਖੋ ਪੂਰੀ ਸੂਚੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਹਿੰਦੀ ਨੂੰ ਪੂਰੇ ਭਾਰਤ ਦੀ ਸਾਂਝੀ ਭਾਸ਼ਾ ਬਣਾਉਣ ਦੀ ਗੱਲ ਕੀਤੀ ਸੀ, ਜਿਸ ਦੇ ਵਿਰੋਧ ਵਿੱਚ ਰਜਨੀਕਾਂਤ ਨੇ ਇਹ ਬਿਆਨ ਦਿੱਤਾ ਹੈ। ਰਜਨੀਕਾਂਤ ਨੇ ਕਿਹਾ ਕਿ, ਹਿੰਦੀ ਭਾਸ਼ਾ ਥੋਪਣੀ ਨਹੀ ਚਾਹੀਦਾ ਹੈ, ਕਿਉਂਕਿ ਇੱਕ ਦੇਸ਼ ਦੀ ਇੱਕੋ ਭਾਸ਼ਾ ਦੀ ਧਾਰਣਾ ਨੂੰ ਮੰਦਭਾਗ ਵੱਜੋਂ ਪੂਰੇ ਦੇਸ਼ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ।

ਹੋਰ ਪੜ੍ਹੋ: ਹੁਣ ਯੋਗਰਾਜ ਸਿੰਘ ਅਤੇ ਰਜਨੀਕਾਂਤ ਦੀ ਹੋਵੇਗੀ ਟੱਕਰ !

ਉਨ੍ਹਾਂ ਨੇ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ,' 'ਸਿਰਫ਼ ਭਾਰਤ ਹੀ ਨਹੀਂ, ਬਲਕਿ ਕਿਸੇ ਵੀ ਦੇਸ਼ ਲਈ ਸਾਂਝੀ ਭਾਸ਼ਾ ਰੱਖਣੀ ਇਸ ਦੀ ਏਕਤਾ ਅਤੇ ਤਰੱਕੀ ਲਈ ਚੰਗਾ ਹੈ। ਬਦਕਿਸਮਤੀ ਨਾਲ, ਸਾਡੇ ਦੇਸ਼ ਵਿੱਚ ਇੱਕ ਆਮ ਭਾਸ਼ਾ ਨਹੀਂ ਹੋ ਸਕਦੀ, ਇਸ ਲਈ ਤੁਸੀਂ ਕੋਈ ਵੀ ਭਾਸ਼ਾ ਥੋਪ ਨਹੀਂ ਸਕਦੇ। ''

ਉਨ੍ਹਾਂ ਨੇ ਅੱਗੇ ਕਿਹਾ, 'ਖ਼ਾਸ ਕਰਕੇ, ਜੇ ਤੁਸੀਂ ਹਿੰਦੀ ਥੋਪਦੇ ਹੋ, ਨਾ ਸਿਰਫ਼ ਤਾਮਿਲਨਾਡੂ, ਬਲਕਿ ਕਈ ਹੋਰ ਦੱਖਣੀ ਸੂਬਿਆਂ ਤੋਂ ਇਲਾਵਾ ਉੱਤਰ ਭਾਰਤ ਦੇ ਕਈ ਰਾਜ ਵੀ ਇਸ ਨੂੰ ਸਵੀਕਾਰ ਨਹੀਂ ਕਰਨਗੇ। ''

Intro:Body:

Arsh


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.