ETV Bharat / sitara

ਬਰੀ ਹੋ ਗਏ ਹਨ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ

author img

By

Published : Oct 12, 2019, 3:12 PM IST

22 ਸਾਲ ਪੁਰਾਣੇ ਮਾਮਲੇ 'ਚ ਅਦਾਕਾਰ ਅਤੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ ਬਰੀ ਹੋ ਚੁੱਕੇ ਹਨ। 1997 'ਚ ਫ਼ਿਲਮ ਬਜਰੰਗ ਦੀ ਸ਼ੂਟਿੰਗ ਦੌਰਾਨ ਉਨ੍ਹਾਂ 'ਤੇ ਦੋਸ਼ ਲਗੇ ਸਨ ਕਿ ਉਨ੍ਹਾਂ ਨੇ ਟ੍ਰੇਨ ਦੀ ਚੇਨ ਖਿੱਚੀ ਸੀ। ਕੀ ਹੈ ਇਹ ਪੂਰਾ ਮਾਮਲਾ ਉਸ ਲਈ ਪੜ੍ਹੋ ਪੂਰੀ ਖ਼ਬਰ

ਫ਼ੋਟੋ

ਜੈਪੁਰ:ਸ਼ਹਿਰ ਦੀ ਇੱਕ ਅਦਾਲਤ ਨੇ ਬਾਲੀਵੁੱਡ ਸਟਾਰ ਅਤੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ ਨੂੰ ਵੱਡੀ ਰਾਹਤ ਦਿੰਦੇ ਹੋਏ 22 ਸਾਲ ਪੁਰਾਣੇ ਰੇਲਵੇ ਚੇਨ ਪੁਲਿੰਗ ਮਾਮਲੇ 'ਚ ਦੋਹਾਂ ਨੂੰ ਬਰੀ ਕਰ ਦਿੱਤਾ ਹੈ। ਇਹ ਘਟਨਾ ਸਾਲ 1997 'ਚ ਅਜਮੇਰ ਰੇਲਵੇ ਡਿਵੀਜ਼ਨ 'ਚ ਇੱਕ ਫ਼ਿਲਮ ਦੀ ਸ਼ੂਟਿੰਗ ਵੇਲੇ ਸਾਹਮਣੇ ਆਈ ਸੀ।

ਹੋਰ ਪੜ੍ਹੋੇ:22 ਸਾਲ ਪਹਿਲਾਂ ਸ਼ੂਟਿੰਗ ਦੌਰਾਨ ਖਿੱਚੀ ਟ੍ਰੇਨ ਦੀ ਚੇਨ ਸੰਨੀ ਦਿਓਲ ਨੂੰ ਪਈ ਮਹਿੰਗੀ

ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ ਦੇ ਖ਼ਿਲਾਫ਼ ਸਾਲ 1997 'ਚ ਇੱਕ ਫ਼ਿਲਮ ਦੀ ਸ਼ੂਟਿੰਗ ਵੇਲੇ ਰੇਲ ਦੀ ਚੇਨ ਖਿੱਚਨ ਦੇ ਦੋਸ਼ ਲੱਗੇ ਸਨ। ਇਨ੍ਹਾਂ ਦੋਸ਼ਾਂ ਦੇ ਤਹਿਤ ਹੀ ਇਹ ਮਾਮਲਾ ਦਰਜ ਕੀਤਾ ਗਿਆ ਸੀ। ਰੇਲਵੇ ਅਦਾਲਤ ਨੇ 17 ਸਤੰਬਰ ਨੂੰ ਰੇਲਵੇ ਕਾਨੂੰਨ ਦੀ ਧਾਰਾ 141, 145, 146 ਅਤੇ 147 ਦੇ ਤਹਿਤ ਦੋਸ਼ ਲਗਾਏ ਸਨ।

ਹੋਰ ਪੜ੍ਹੋ: ਧਰਮਿੰਦਰ ਦੀ ਸਿਹਤ 'ਚ ਸੁਧਾਰ, ਪੋਸਟ ਕਰ ਦਿੱਤੀ ਜਾਣਕਾਰੀ

ਰੇਲਵੇ ਅਦਾਲਤ ਦੇ ਇਨ੍ਹਾਂ ਦੋਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ ਨੇ ਮੁੜ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ਦਾ ਫ਼ੈਸਲਾ ਸੈਸ਼ਨ ਕੋਰਟ ਨੇ ਸੁਣਾਇਆ ਹੈ।
ਜੱਜ ਪਵਨ ਕੁਮਾਰ ਨੇ ਆਪਣੇ ਫ਼ੈਸਲੇ 'ਚ ਕਿਹਾ, "ਰੇਲਵੇ ਕੋਰਟ ਨੇ ਉਨ੍ਹਾਂ ਧਾਰਾਵਾਂ ਦੇ ਦੋਸ਼ਾਂ ਤੈਅ ਕੀਤੇ ਜਿਨ੍ਹਾਂ ਨੂੰ 2010 ਦੀ ਸੇਸ਼ਨ ਕੋਰਟ ਖਾਰਿਜ ਕਰ ਚੁੱਕੀ ਹੈ।"
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ ਦੇ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਹੈ।

ਦੱਸ ਦਈਏ ਕਿ ਨਰੇਨਾ ਰੇਲਵੇ ਸਟੇਸ਼ਨ 'ਤੇ ਅਜਮੇਰ ਰੇਲਵੇ ਡਿਵੀਜ਼ਨ 'ਚ ਚੇਨ ਪੁਲਿੰਗ ਦੀ ਘਟਨਾ ਸਾਹਮਣੇ ਆਈ ਸੀ ਜਿਸ ਕਾਰਨ 2413-ਏ ਐਕਸਪ੍ਰੇਸ ਟ੍ਰੇਨ 25 ਮਿੰਟ ਦੀ ਦੇਰੀ ਨਾਲ ਪਹੁੰਚੀ ਸੀ।
ਜ਼ਿਕਰਏਖ਼ਾਸ ਹੈ ਕਿ 1997 'ਚ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ ਅਜਮੇਰ ਦੇ ਕੋਲ ਫੁਲੇਰਾ ਦੇ ਇੱਕ ਪਿੰਡ ਸਾਵਰਦਾ 'ਚ ਬਜਰੰਗ ਦੀ ਸ਼ੂਟਿੰਗ ਕੀਤੀ ਸੀ।

Intro:Body:

Bavleen


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.