ETV Bharat / sitara

ਬੀਮਾਰ ਮਾਂ ਦੀ ਮਦਦ ਲਈ ਕੁਝ ਹੀ ਸਮੇਂ ਚ ਪੁੱਜੀ ਸੋਨੂੰ ਸੂਦ ਦੀ ਟੀਮ

author img

By

Published : May 17, 2021, 6:00 PM IST

ਮਿਰਜ਼ਾਪੁਰ 'ਚ ਇੱਕ ਨੌਜਵਾਨ ਦੀ ਮਾਂ ਨੂੰ ਵੈਂਟੀਲੇਟਰ ਦੀ ਲੋੜ ਸੀ। ਨੌਜਵਾਨ ਨੇ ਸੋਨੂੰ ਸੂਦ ਨੂੰ ਟਵੀਟ ਕਰਕੇ ਬੀਮਾਰ ਮਾਂ ਲਈ ਮੰਦਦ ਮੰਗੀ। ਨੌਜਵਾਨ ਦੇ ਟਵੀਟ ਨੂੰ ਵੇਖਦਿਆਂ ਹੀ, ਸੋਨੂੰ ਸੂਦ ਦੀ ਟੀਮ ਦੇ ਲੋਕਾਂ ਨੇ ਨੌਜਵਾਨ ਦੀ ਮਾਂ ਨੂੰ ਐਂਬੂਲੈਂਸ ਦੇ ਨਾਲ-ਨਾਲ ਹਸਪਤਾਲ ਵਿੱਚ ਵੈਂਟੀਲੇਟਰ ਵੀ ਉਪਲਬਧ ਕਰਵਾਇਆ।

ਬੀਮਾਰ ਮਾਂ ਲਈ ਨੌਜਵਾਨ ਨੇ ਸੋਨੂੰ ਸੂਦ ਤੋਂ ਮੰਗੀ ਮਦਦ
ਬੀਮਾਰ ਮਾਂ ਲਈ ਨੌਜਵਾਨ ਨੇ ਸੋਨੂੰ ਸੂਦ ਤੋਂ ਮੰਗੀ ਮਦਦ

ਲਖਨਊ : ਵਿਸ਼ਵ ਪੱਧਰੀ ਮਹਾਂਮਾਰੀ ਵਿਚਾਲੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਸਬੰਧੀ ਤਾਜ਼ਾ ਮਾਮਲਾ ਮਿਰਜ਼ਾਪੁਰ ਤੋਂ ਸਾਹਮਣੇ ਆਇਆ ਹੈ। ਇਥੇ ਇੱਕ ਨੌਜਵਾਨ ਦੀ ਬੀਮਾਰ ਮਾਂ ਨੂੰ ਵੈਂਟੀਲੇਟਰ ਦੀ ਲੋੜ ਸੀ। ਮਾਂ ਦੀ ਵਿਗੜੀ ਹਾਲਤ ਨੂੰ ਵੇਖਦੇ ਹੋਏ ਨੌਜਵਾਨ ਨੇ ਥੱਕ ਹਾਰ ਕੇ ਅਖ਼ਿਰ ਵਿੱਚ ਸੋਨੂੰ ਸੂਦ ਨੂੰ ਟੀਵਟ ਕਰ ਮਦਦ ਮੰਗੀ।

ਸੋਨੂੰ ਸੂਦ ਦਾ ਟਵੀਟ
ਸੋਨੂੰ ਸੂਦ ਦਾ ਟਵੀਟ

ਸੋਨੂੰ ਸੂਦ ਨੇ ਇੱਕ ਬਿਮਾਰ ਮਾਂ ਦੀ ਕੀਤੀ ਮਦਦ

ਨੌਜਵਾਨ ਦਾ ਟਵੀਟ ਮਗਰੋਂ ਸੋਨੂੰ ਸੂਦ ਦੀ ਟੀਮ ਦੇ ਲੋਕਾਂ ਨੇ ਤੁਰੰਤ ਆਲੋਕ ਦੀ ਮਾਂ ਨੂੰ ਐਂਮਬੂਲੈਂਸ ਰਾਹੀਂ ਪ੍ਰਯਾਗਰਾਜ ਦੇ ਇੱਕ ਹਸਪਤਾਲ 'ਚ ਵੈਂਟੀਲੇਟਰ ਉਪਲਬਧ ਕਰਵਾਇਆ।

ਸੋਨੂੰ ਸੂਦ ਨੇ ਇੱਕ ਬਿਮਾਰ ਮਾਂ ਦੀ ਕੀਤੀ ਮਦਦ
ਸੋਨੂੰ ਸੂਦ ਨੇ ਇੱਕ ਬਿਮਾਰ ਮਾਂ ਦੀ ਕੀਤੀ ਮਦਦ

ਦਰਅਸਲ, ਮਿਰਜ਼ਾਪੂਰ ਦੇ ਵਿੰਧਿਆਚਲ ਥਾਣਾ ਖ਼ੇਤਰ ਦੇ ਗੈਪੁਰਾ ਭਟੇਵਰਾ ਦੇ ਵਸਨੀਕ ਆਲੋਕ ਪਾਂਡੇ ਦੀ ਮਾਂ ਕੁਸੁਮ ਦੇਵੀ ਨੂੰ ਤਿੰਨ ਦਿਨ ਪਹਿਲਾਂ ਹੀ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ ਤੇ ਉਨ੍ਹਾਂ ਦਾ ਆਕਸੀਜਨ ਲੈਵਲ 80 ਹੋ ਗਿਆ ਸੀ। ਐਤਵਾਰ ਸਵੇਰੇ ਡਾਕਟਰ ਨੇ ਉਨ੍ਹਾਂ ਲਈ ਵੈਂਟੀਲੇਟਰ ਦੀ ਸੁਵਿਧਾ ਨਾ ਹੋਣ ਦੇ ਚਲਦੇ ਦੂਜੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਇਸ ਮਗਰੋਂ ਆਲੋਕ ਨੇ 108 ਐਂਬੂਲੈਂਸ ਨੂੰ ਫੋਨ ਲਗਾਇਆ, ਪਰ ਐਂਮਬੂਲੈਂਸ ਆਉਣ ਵਿੱਚ ਬੇਹਦ ਦੇਰ ਹੋ ਰਹੀ ਸੀ। ਇਸ ਮਗਰੋਂ ਆਲੋਕ ਨੇ ਸੋਨੂੰ ਸੂਦ ਦੇ ਟਵੀਟਰ ਹੈਂਡਲ ਉੱਤੇ ਜਾਂ ਕੇ ਉਨ੍ਹਾਂ ਤੋਂ ਵੈਂਟੀਲੇਟਰ ਤੇ ਆਕਸੀਜਨ ਐਂਬੂਲੈਂਸ ਦੀ ਮਦਦ ਮੰਗੀ।

ਸੋਨੂੰ ਸੂਦ ਦਾ ਟਵੀਟ

ਟਵੀਟ ਮਗਰੋਂ ਹੀ ਸੋਨੂੰ ਸੂਦ ਦੀ ਟੀਮ ਦੇ ਲੋਕਾਂ ਨੇ ਆਲੋਕ ਦੀ ਮਦਦ ਕੀਤੀ। ਟੀਮ ਨੇ ਸੀਐਮਓ ਨਾਲ ਗੱਲਬਾਤ ਕਰਕੇ 108 ਐਂਬੂਲੈਂਸ ਉਪਲਬਧ ਕਰਵਾਈ ਤੇ ਇਸ ਦੇ ਨਾਲ -ਨਾਲ ਪ੍ਰਯਾਗਰਾਜ ਦੇ ਐਸਆਰਐਨ ਹਸਪਤਾਲ ਵਿੱਚ ਵੈਂਟੀਲੇਟਰ ਵੀ ਉਪਲਬਧ ਕਰਵਾਇਆ। ਇਸ ਮਗਰੋਂ ਸੋਨੂੰ ਸੂਦ ਨੇ ਆਲੋਕ ਪਾਂਡੇ ਦੇ ਟਵੀਟ ਵਿੱਚ ਲਿਖਿਆ ਕਿ ਉਨ੍ਹਾਂ ਦੀ ਮਾਂ ਹਸਪਤਾਲ 'ਚ ਦਾਖਲ ਹੋ ਗਈ ਹੈ ਤੇ ਉਨ੍ਹਾਂ ਨੂੰ ਜਲਦ ਸਿਹਤਯਾਬ ਹੋਣ ਤੇ ਘਰ ਪਹੁੰਚਾਇਆ ਜਾਵੇਗਾ।

ਸ਼ਹਿਰ ਵਾਸੀਆਂ ਨੇ ਕੀਤੀ ਸੋਨੂੰ ਸੂਦ ਦੀ ਸ਼ਲਾਘਾ

ਦੱਸਣਯੋਗ ਹੈ ਕਿ ਸੋਨੂੰ ਸੂਦ ਕੋਰੋਨਾ ਦੀ ਪਹਿਲੀ ਲਹਿਰ ਦੇ ਦੌਰਾਨ ਵੀ ਮਿਰਜ਼ਾਪੁਰ ਦੇ ਕਈ ਲੋਕਾਂ ਦੀ ਮਦਦ ਕਰ ਚੁੱਕੇ ਹਨ। ਇਥੋਂ ਤੱਕ ਕਿ ਉਨ੍ਹਾਂ ਨੇ ਨਕਸਲ ਪ੍ਰਭਾਵਤ ਇਲਾਕਿਆਂ ਵਿੱਚ ਵੀ ਕੁੜੀਆਂ ਦੀ ਪੜ੍ਹਾਈ ਲਈ ਸਾਈਕਲ ਤੇ ਬਜ਼ੁਰਗਾਂ ਲਈ ਠੰਢ ਦੇ ਸਮੇਂ ਕੰਬਲ ਦੇ ਕੇ ਮਦਦ ਕੀਤੀ ਹੈ। ਦੂਜੀ ਲਹਿਰ ਵਿਚਾਲੇ ਸੋਨੂੰ ਸੂਦ ਦੀ ਇਸ ਮਦਦ ਲਈ ਜ਼ਿਲ੍ਹੇ ਭਰ ਵਿੱਚ ਚਰਚਾ ਹੋ ਰਹੀ ਹੈ। ਹਰ ਵਿਅਕਤੀ ਸੋਨੂੰ ਦੀ ਸ਼ਲਾਘਾ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਆਲੋਕ ਪਾਂਡੇ ਦੀ ਮਾਂ ਦੀ ਸਿਹਤ ਵਿੱਚ ਸੁਧਾਰ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ:ਵੀਕਐਂਡ ਲੌਕਡਾਉਨ ਤੋਂ ਬਾਅਦ ਬਜ਼ਾਰਾਂ 'ਚ ਭੀੜ ਕਾਰਨ ਵਧਿਆ ਕੋਰੋਨਾ ਦਾ ਖ਼ਤਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.