ETV Bharat / sitara

ਰਿਸ਼ੀ ਨੇ ਬੱਪੀ ਲਹਿਰੀ ਦੀ ਫ਼ੋਟੋ ਕੀਤੀ ਸਾਂਝੀ, ਧਨਤੇਰਸ ਦੀਆਂ ਦਿੱਤੀਆਂ ਵਧਾਈਆਂ

author img

By

Published : Oct 26, 2019, 4:28 PM IST

ਅਦਾਕਾਰ ਰਿਸ਼ੀ ਕਪੂਰ ਨੇ ਗਾਇਕ-ਸੰਗੀਤਕਾਰ ਬੱਪੀ ਲਹਿਰੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਸਾਰਿਆਂ ਨੂੰ ਧਨਤੇਰਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਦੇ ਪ੍ਰਸ਼ੰਸਕ ਨੇ ਵੀ ਇਸ ਪੋਸਟ ਨੂੰ ਬਹੁਤ ਲਾਈਕ ਕੀਤਾ ਹੈ।

ਫ਼ੋਟੋ

ਮੁੰਬਈ: ਦਿੱਗਜ ਅਦਾਕਾਰ ਰਿਸ਼ੀ ਕਪੂਰ ਨੇ ਗਾਇਕ-ਸੰਗੀਤਕਾਰ ਬੱਪੀ ਲਹਿਰੀ ਦੀ ਫ਼ੋਟੋ ਨੂੰ ਸੋਸ਼ਲ ਮੀਡੀਆ 'ਤੇ ਧਨਤੇਰਸ ਮੌਕੇ ਸਾਂਝਾ ਕੀਤਾ। ਅਦਾਕਾਰ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ ਅਤੇ ਅਕਸਰ ਮਜ਼ਾਕੀਆ ਮੀਮਜ਼ ਪੋਸਟ ਕਰਦੇ ਰਹਿੰਦੇ ਹਨ। ਦੱਸਣਯੋਗ ਹੈ ਕਿ, ਉਹ ਨਿਊਯਾਰਕ ਵਿੱਚ ਕੈਂਸਰ ਦੇ ਇਲਾਜ ਦੌਰਾਨ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਰਹੇ ਸਨ।

Public Review: ਦਰਸ਼ਕਾਂ ਨੂੰ ਦਾਦੀ ਦੇ ਕਿਰਦਾਰ ਵਿੱਚ ਪਸੰਦ ਆਈਆਂ ਤਾਪਸੀ ਤੇ ਭੂਮੀ

ਹੁਣ, ਭਾਰਤ ਵਾਪਸ ਆਉਣ ਦੇ ਨਾਲ, ਉਹ ਸੋਸ਼ਲ ਮੀਡੀਆ 'ਤੇ ਵੀ ਵਾਪਸ ਆ ਗਏ ਹਨ। ਇਸ ਵਾਰ ਅਦਾਕਾਰ ਨੇ ਧਨਤੇਰਸ ਦੀ ਕਾਮਨਾ ਕਰਨ ਲਈ ਟਵਿੱਟਰ 'ਤੇ ਬੱਪੀ ਲਹਿਰੀ ਦੀ ਤਸਵੀਰ ਪੋਸਟ ਕੀਤੀ। ਉਨ੍ਹਾਂ ਨੇ ਪੋਸਟ ਦਾ ਸਿਰਲੇਖ ਦਿੱਤਾ, 'ਮੇਰੇ ਦੋਸਤ ਬੱਪੀ ਲਹਿਰੀ।'

ਉਨ੍ਹਾਂ ਦੇ ਟਵਿੱਟਰ ਪ੍ਰਸ਼ੰਸ਼ਕਾਂ ਨੇ ਉਨ੍ਹਾਂ ਦੀ ਪੋਸਟ ਨੂੰ ਲਾਈਕ ਵੀ ਕੀਤੀ। ਇੱਕ ਯੂਜ਼ਰ ਨੇ ਲਿਖਿਆ 'ਬੱਪੀ ਜੀ ਗੋਲਡ ਹਨ' ਤੇ ਇੱਕ ਯੂਜ਼ਰ ਨੇ ਕਿਹਾ, 'ਬੱਪੀ ਗਹਿਣਿਆਂ ਦੀ ਦੁਕਾਨ।'

Intro:Body:

rishi kapoor


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.