ETV Bharat / sitara

66th National Film Awards 2019: ਵਿੱਕੀ ਦੀ ਫ਼ਿਲਮ ਉੜੀ: ਦ ਸਰਜੀਕਲ ਸਟ੍ਰਾਈਕ ਨੇ ਜਿੱਤੇ ਸਭ ਤੋਂ ਜ਼ਿਆਦਾ ਐਵਾਰਡ

author img

By

Published : Dec 23, 2019, 3:32 PM IST

66th national film awards
ਫ਼ੋਟੋ

ਸਾਲ 2019 ਦੇ ਨੈਸ਼ਨਲ ਐਵਾਰਡ ਦਾ 66ਵਾਂ ਐਡੀਸ਼ਨ ਦਾ ਦਿੱਲੀ 'ਚ ਆਯੋਜਨ ਕੀਤਾ ਗਿਆ ਤੇ ਜੇਤੂਆ ਨੂੰ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

ਮੁੰਬਈ: ਨੈਸ਼ਨਲ ਫ਼ਿਲਮ ਐਵਾਰਡ ਦਾ 66ਵਾਂ ਅਡੀਸ਼ਨ ਦਿੱਲੀ ਵਿੱਚ ਹੋਇਆ। ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ, ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਸਮੇਤ ਕਈ ਹੋਰ ਉੱਘੀਆਂ ਸਖ਼ਸ਼ੀਅਤਾ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਐਵਾਰਡ ਸੇਰੇਮਨੀ ਵਿੱਚ ਇੰਡੀਅਨ ਸਿਨੇਮਾ ਦੇ ਉਭਰਦੇ ਤੇ ਬੇਹਤਰੀਨ ਕਲਾਕਾਰਾਂ ਤੇ ਟੈਕਨੀਸ਼ੀਅਨਸ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਹਾਲਾਂਕਿ ਸਮਾਗਮ ਦੀ ਇਹੀਂ ਪ੍ਰਥਾ ਰਹੀ ਹੈ ਕਿ ਜੇਤੂਆਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਐਵਾਰਡ ਦਿੱਤਾ ਜਾਂਦਾ ਹੈ। ਪਰ ਇਸ ਵਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਐਵਾਰਡ ਸੇਰੇਮਨੀ ਵਿੱਚ ਸ਼ਾਮਿਲ ਨਹੀਂ ਹੋਣਗੇ।

ਹੋਰ ਪੜ੍ਹੋ: ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਹਰਾਇਆ, ਕੀਤਾ ਸੀਰੀਜ਼ 'ਤੇ ਕਬਜ਼ਾ

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਵੈਟਰਨ ਅਦਾਕਾਰ ਅਮਿਤਾਭ ਬੱਚਨ ਨੂੰ 50ਵੇਂ ਦਾਦਾਸਾਹਿਬ ਫਾਲਕੇ ਐਵਾਰਡ ਨਾਲ ਨਵਾਜਿਆ ਜਾਵੇਗਾ, ਜੋ ਕਿ ਇੰਡੀਅਨ ਸਿਨੇਮਾ ਵਿੱਚ 50 ਸਾਲਾਂ ਦੇ ਕਰੀਅਰ ਵਿੱਚ ਸਭ ਤੋਂ ਵੱਡੀ ਉਪਲੱਬਧੀ ਹੈ। ਇਸ ਦੇ ਨਾਲ ਹੀ ਅਮਿਤਾਭ ਨੇ ਆਪਣੀ ਸਿਹਤ ਖ਼ਰਾਬ ਹੋਣ ਕਾਰਨ ਇਸ ਸੇਰੇਮਨੀ ਵਿੱਚ ਸ਼ਾਮਲ ਨਾ ਹੋਣ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ। ਇਸ ਤੋਂ ਇਲਾਵਾ ਉੱਤਰਾਖੰਡ ਨੂੰ ਮੋਸਟ ਫ਼ਿਲਮੀ ਫ੍ਰੈਂਡਲੀ ਸਟੇਟ ਘੋਸ਼ਿਤ ਕੀਤਾ ਗਿਆ ਹੈ।

ਹੋਰ ਪੜ੍ਹੋ: ਲੌਂਗ-ਲਾਚੀ ਗਾਣਾ ਬਣਿਆ ਭਾਰਤ ਦਾ ਸਭ ਤੋਂ ਹਿੱਟ ਗਾਣਾ

ਐਵਾਰਡਾਂ ਦੀ ਲਿਸਟ

1. ਬੈਸਟ ਫੀਚਰ ਫ਼ਿਲਮ: Hellaro
2. ਬੈਸਟ ਪਾਪੂਲਰ ਫ਼ਿਲਮ: ਬਧਾਈ ਹੋ
3. ਬੈਸਟ ਡਾਇਰੈਕਸ਼ਨ: ਉੜੀ: ਦ ਸਰਜੀਕਲ ਸਟ੍ਰਾਈਕ
4. ਬੈਸਟ ਫ਼ਿਲਮ ਆਨ ਅਦਰ ਸੋਸ਼ਲ ਇਸ਼ੂ: ਪੈਡਮੈਨ
5. ਬੈਸਟ ਐਕਟਰ: (ਆਯੂਸ਼ਮਾਨ ਖ਼ੁਰਾਨਾ) (ਅੰਧਾਧੂਨ)
(ਵਿੱਕੀ ਕੌਸ਼ਲ) (ਉੜੀ: ਦ ਸਰਜੀਕਲ ਸਟ੍ਰਾਈਕ)
6. ਬੈਸਟ ਸਪੋਰਟਿੰਗ ਐਕਟਰਸ: ਸੁਰੇਖਾ ਸਿਕਰੀ (ਬਧਾਈ ਹੋ)
7. ਬੈਸਟ ਮੇਲ ਪਲੇਬੈਕ ਸਿੰਗਰ: ਅਰਜੀਤ ਸਿੰਘ(ਪਦਮਾਵਤ)
8. ਬੈਸਟ ਆਡੀਓਗ੍ਰਾਫ਼ੀ: ਬਿਸ਼ਵਾਦੀਪ ਚੈਟਰਜੀ (ਉੜੀ: ਦ ਸਰਜੀਕਲ ਸਟ੍ਰਾਈਕ)
9. ਬੈਸਟ ਮਿਊਜ਼ਿਕ ਡਾਇਰੈਕਸ਼ਨ: ਉੜੀ: ਦ ਸਰਜੀਕਲ ਸਟਰਾਈਕ(ਸ਼ਾਸ਼ਵਤ ਸਚਦੇਵਾ)
10. ਬੈਸਟ ਕੋਰਿਉਗ੍ਰਾਫੀ: ਜੋਤੀ ਡੀ ਟੋਮਰ (ਪਦਮਾਵਤ)

Intro:Body:

National Awards 


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.