ETV Bharat / sitara

ਪੱਤਰਕਾਰਾਂ 'ਤੇ ਭੜਕੀ ਜਯਾ ਬੱਚਨ

author img

By

Published : Nov 20, 2019, 3:56 PM IST

ਬਾਲੀਵੁੱਡ ਮਸ਼ਹੂਰ ਅਦਾਕਾਰ ਜਯਾ ਬੱਚਨ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਮੀਡੀਆ ਵਾਲਿਆਂ ਨਾਲ ਝੜਪ ਹੋ ਗਈ। ਦਰਅਸਲ ਮਨੀਸ਼ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਇਸ ਮੌਕੇ ਜਯਾ ਉਨ੍ਹਾਂ ਦੇ ਪਿਤਾ ਨੂੰ ਸ਼ਰਧਾਜਲੀ ਦੇਣ ਪੁਹੰਚੀ ਸੀ। ਮਨੀਸ਼ ਦੇ ਪਿਤਾ ਕਾਫ਼ੀ ਸਮੇਂ ਤੋਂ ਬਿਮਾਰ ਸਨ।

ਫ਼ੋਟੋ

ਮੁੰਬਈ: ਬਾਲੀਵੁੱਡ ਮਸ਼ਹੂਰ ਅਦਾਕਾਰ ਜਯਾ ਬੱਚਨ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਮੀਡੀਆ ਵਾਲਿਆਂ ਨਾਲ ਝੜਪ ਹੋ ਗਈ। ਦਰਅਸਲ ਮਨੀਸ਼ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਇਸ ਮੌਕੇ ਜਯਾ ਉਨ੍ਹਾਂ ਦੇ ਪਿਤਾ ਨੂੰ ਸ਼ਰਧਾਜਲੀ ਦੇਣ ਪੁਹੰਚੀ ਸੀ। ਮਨੀਸ਼ ਦੇ ਪਿਤਾ ਕਾਫ਼ੀ ਸਮੇਂ ਤੋਂ ਬਿਮਾਰ ਸਨ। ਜਯਾ ਬੱਚਨ ਆਪਣੀ ਬੇਟੀ ਸ਼ਵੇਤਾ ਬੱਚਨ ਨਾਲ ਦੇਰ ਰਾਤ ਮਨੀਸ਼ ਦੇ ਘਰ ਪਹੁੰਚੀ।

ਹੋਰ ਪੜ੍ਹੋ: ਦਿੱਲੀ ਦੇ ਹਵਾ ਪ੍ਰਦੂਸ਼ਣ 'ਤੇ ਹਾਲੀਵੁੱਡ ਅਦਾਕਾਰ ਲਿਓਨਾਰਡੋ ਡੀਕੈਪ੍ਰੀਓ ਨੇ ਜਤਾਈ ਚਿੰਤਾ

ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਫ਼ੋਟੋਗ੍ਰਾਫ਼ਰਾਂ ਦੇ ਇਕੱਠ ਨੂੰ ਵੇਖ ਕੇ ਜੈਯਾ ਨੂੰ ਕਾਫ਼ੀ ਗੁੱਸਾ ਆਇਆ। ਗੁੱਸੇ ਵਿੱਚ ਜਯਾ ਨੇ ਕਿਹਾ ਕਿ, "ਤੁਹਾਨੂੰ ਕੋਈ ਤਮੀਜ਼ ਨਹੀਂ ਹੈ, ਕੀ?' ਤੁਸੀਂ ਲੋਕ ਕਿਸੇ ਵੀ ਸਥਿਤੀ ਬਾਰੇ ਨਹੀਂ ਸੋਚਦੇ ਹੋ। ਜਦ ਤੁਹਾਡੇ ਘਰ ਵਿੱਚ ਇਸ ਤਰ੍ਹਾਂ (ਮੌਤ) ਕੁਝ ਵਾਪਰੇਗਾ, ਤਾਂ ਮੈਂ ਇਹ ਵੇਖਣਾ ਚਾਹੁੰਦੀ ਹਾਂ ਕਿ ਤੁਸੀਂ ਕਿਵੇਂ ਮਹਿਸੂਸ ਕਰੋਗੇ।"

ਹੋਰ ਪੜ੍ਹੋ: ਜਦੋਂ ਦੁਸਾਂਝਾਂ ਆਲ਼ੇ ਨੇ Wonder Woman ਨੂੰ ਕਿਹਾ, ਗੋਭੀ ਆਲ਼ੇ ਪਰਾਠੇ ਬਣਾ ਲਈ ਮੈਂ...

ਇਹ ਪਹਿਲੀ ਵਾਰ ਨਹੀਂ ਹੈ, ਜਦ ਜਯਾ ਬੱਚਨ ਨੇ ਪਬਲਿਕ ਪਲੇਸ ਵਿੱਚ ਫ਼ੋਟੋਗ੍ਰਾਫ਼ਰਾਂ ਦੀ ਕਲਾਸ ਲਈ ਹੋਵੇ। ਅਦਾਕਾਰਾ ਇਸ ਤੋਂ ਪਹਿਲਾਂ ਕਈ ਵਾਰ ਅਣਸੁਖਾਵੇਂ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਪੱਤਰਕਾਰਾਂ ਅਤੇ ਮੀਡੀਆ ਰਿਪੋਰਟਾਂ 'ਤੇ ਵਰ੍ਹਦੀ ਰਹੀ ਹੈ।

Intro:Body:

Title *:


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.