ETV Bharat / sitara

ਜਿੰਮ 'ਚ ਪਸੀਨਾ ਵਹਾਉਣ ਵਾਲੀ ਕੌਣ ਹੈ ਇਹ ਅਦਾਕਾਰਾ, ਜਾਣੋ

author img

By

Published : Mar 17, 2022, 4:39 PM IST

ਇੰਟਰਨੇਟ 'ਤੇ ਇੱਕ ਵੀਡੀਓ ਜੋ ਕਿ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦਾ ਹੈ ਅਤੇ ਵਾਇਰਲ ਹੋ ਰਿਆ ਹੈ। ਇਸ ਵੀਡੀਓ ਵਿੱਚ ਅਦਾਕਾਰਾ ਜਿੰਮ ਵਿੱਚ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਇਸ ਨੂੰ ਦਿਸ਼ਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਆ ਹੈ।

disha patani share vidoe on instagram during workout at gym
ਜਿੰਮ 'ਚ ਪਸੀਨਾ ਵਹਾਉਣ ਵਾਲੀ ਕੌਣ ਹੈ ਇਹ ਅਦਾਕਾਰਾ, ਜਾਣੋ

ਹੈਦਰਾਬਾਦ: ਬਾਲੀਵੁੱਡ ਮਸ਼ਹੂਰ ਅਦਾਕਾਰਾਂ ਆਪਣੇ ਆਪ ਨੂੰ ਫਿਟ ਰੱਖਣ ਲਈ ਅਕਸਰ ਬਹੁਤ ਮਿਹਨਤ ਕਰਦਿਆਂ ਹਨ। ਇੰਟਰਨੇਟ 'ਤੇ ਇੱਕ ਵੀਡੀਓ ਜੋ ਕਿ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦਾ ਹੈ ਅਤੇ ਵਾਇਰਲ ਹੋ ਰਿਆ ਹੈ। ਇਸ ਵੀਡੀਓ ਵਿੱਚ ਅਦਾਕਾਰਾ ਜਿੰਮ ਵਿੱਚ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀਆਂ ਵੀਡੀਓ ਨੂੰ ਦੇਖਿਆ ਜਾ ਸਰਦਾ ਹੈ।

ਦਿਸ਼ਾ ਪਟਾਨੀ ਦੇ ਇੰਸਟਾਗ੍ਰਾਮ ਅਕਾਉਂਟ ਤੇ ਪਏ ਇਸ ਵੀਡੀਓ ਵਿੱਚ ਦੇਖ ਸਕਦੇ ਹਾਂ ਕਿ ਪੀਲੇ ਸ਼ਾਰਟਸ ਅਤੇ ਸਟ੍ਰੈਪੀ ਬੈਕਲੇਸ ਫਿਟਨੈਸ ਗੀਅਰ ਵਿੱਚ ਪਹਿਨੇ ਹੋਏ ਦਿਸ਼ਾ ਪਟਾਨੀ ਕਿੰਨੇ ਆਸਾਨੀ ਨਾਲ ਕਸਰਤ ਕਰ ਰਹੀ ਹੈ। ਇਸ ਦੇ ਕੈਪਸ਼ਨ ਵਿੱਚ ਦਿਸ਼ਾ ਨੇ ਵੇਟਲਿਫਟਿੰਗ ਇਮੋਜੀ ਸ਼ੇਅਰ ਕੀਤਾ ਹੈ। ਇਸ ਨੂੰ ਦਿਸ਼ਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਵਾਂਗ ਅਲਗ-ਅਲਗ ਤਰ੍ਹਾਂ ਦੇ ਇਮੋਜੀ ਭੇਜ ਕੇ ਉਨਾਂ ਦੀ ਪ੍ਰਸ਼ੰਸਾ ਕਰ ਰਹੇ ਹਨ।

ਇਹ ਵੀ ਪੜ੍ਹੋ: 'ਹੀਰੋਪੰਤੀ 2' 'ਚ ਨਵਾਜ਼ੂਦੀਨ ਸਿੱਦੀਕੀ ਦੀ ਪਹਿਲੀ ਝਲਕ ਆਈ ਸਾਹਮਣੇ, ਵਿਲੇਨ ਦੀ ਭੂਮਿਕਾ 'ਚ ਬਣੇ 'ਲੈਲਾ'

ਦਿਸ਼ਾ ਬਹੁਤ ਹੀ ਮਿਹਨਤੀ ਅਦਾਕਾਰਾ ਹਨ ਅਤੇ ਆਪਣੀ ਫਿਟਨਸ ਨੂੰ ਲੈ ਕੇ ਵੀ ਕਾਫੀ ਸਜਗ ਹਨ। ਉਨ੍ਹਾਂ ਵੱਲੋਂ ਇੰਟਰਨੇਟ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਪ੍ਰੇਰਣਾ ਦੇਣ ਲਈ ਵਰਕਆਉਟ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੀਆਂ ਵੀਡੀਓ ਕਈ ਵਾਰ ਲੋਕਾਂ ਨੂੰ ਹੈਰਾਨ ਕਰ ਦਿੰਦਿਆਂ ਹਨ, ਜਿਸ ਵਿੱਚ ਉਨ੍ਹਾਂ ਦਾ ਫਿਟਨੇਸ ਪ੍ਰਤੀ ਜਨੂੰਨ ਵੇਖਿਆ ਜਾ ਸਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.