ETV Bharat / sitara

ਸਿਨੇਮਾ 'ਚ ਨਹੀਂ ਹੁਣ ਇਸ ਦਿਨ ਟੀਵੀ 'ਤੇ ਹਿੰਦੀ 'ਚ ਆਵੇਗੀ ਅੱਲੂ ਅਰਜੁਨ ਦੀ ਫਿਲਮ 'ਆਲਾ ਵੈਕੁੰਥਪੁਰਮਲੋ'

author img

By

Published : Jan 22, 2022, 3:48 PM IST

ਗੋਲਡਮਾਈਨਜ਼ ਦੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਜ਼ਰੀਏ ਦੱਸਿਆ ਗਿਆ ਹੈ ਕਿ ਫਿਲਮ ਗੋਲਡਮਾਈਨਜ਼ ਦੇ ਮਾਲਕ ਮਨੀਸ਼ ਸ਼ਾਹ ਦੇ ਟੀਵੀ ਚੈਨਲ ਢਿੰਚਕ 'ਤੇ ਪ੍ਰਸਾਰਿਤ ਕੀਤੀ ਜਾਵੇਗੀ। ਜਾਣੋ ਕਿਸ ਦਿਨ ਟੀਵੀ 'ਤੇ ਆਵੇਗੀ ਫਿਲਮ?

ਅੱਲੂ ਅਰਜੁਨ ਦੀ ਫਿਲਮ 'ਆਲਾ ਵੈਕੁੰਥਪੁਰਮਲੋ' ਇਸ ਦਿਨ ਹਿੰਦੀ ਆਵੇਗੀ ਟੀਵੀ 'ਤੇ, ਸਿਨੇਮਾ ਘਰਾਂ 'ਚ ਨਹੀਂ
ਅੱਲੂ ਅਰਜੁਨ ਦੀ ਫਿਲਮ 'ਆਲਾ ਵੈਕੁੰਥਪੁਰਮਲੋ' ਇਸ ਦਿਨ ਹਿੰਦੀ ਆਵੇਗੀ ਟੀਵੀ 'ਤੇ, ਸਿਨੇਮਾ ਘਰਾਂ 'ਚ ਨਹੀਂ

ਹੈਦਰਾਬਾਦ: ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ ਦਿ ਰਾਈਜ਼ - ਪਾਰਟ-1' ਦੀ ਸਫਲਤਾ ਤੋਂ ਬਾਅਦ ਅਦਾਕਾਰ ਦੀ ਪਿਛਲੀ ਬਲਾਕਬਸਟਰ ਫਿਲਮ 'ਅਲਾ ਵੈਕੁੰਥਪੁਰਮਲੋ' 26 ਜਨਵਰੀ ਨੂੰ ਹਿੰਦੀ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ। ਪਿਛਲੇ ਸ਼ੁੱਕਰਵਾਰ ਗੋਲਡਮਾਈਨਜ਼ ਦੇ ਮਾਲਕ ਮਨੀਸ਼ ਸ਼ਾਹ ਨੇ ਯੂ-ਟਰਨ ਲਿਆ ਅਤੇ ਫਿਲਮ ਦੀ ਰਿਲੀਜ਼ ਨੂੰ ਰੋਕਣ ਦਾ ਫੈਸਲਾ ਕੀਤਾ।

ਹੁਣ ਗੋਲਡਮਾਈਨਜ਼ ਦੇ ਅਧਿਕਾਰਤ ਪੇਜ ਤੋਂ ਇੱਕ ਹੋਰ ਅਪਡੇਟ ਸਾਹਮਣੇ ਆਇਆ ਹੈ। ਮਨੀਸ਼ ਸ਼ਾਹ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਐਲਾਨ ਕੀਤਾ ਗਿਆ ਹੈ ਕਿ ਫਿਲਮ 'ਆਲਾ ਵੈਕੁੰਥਪੁਰਮਲੋ' ਸਿਨੇਮਾਘਰਾਂ 'ਚ ਨਹੀਂ ਬਲਕਿ ਟੀ.ਵੀ.'ਤੇ ਪ੍ਰਸਾਰਿਤ ਹੋਵੇਗੀ।

ਗੋਲਡਮਾਈਨਜ਼ ਦੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਜ਼ਰੀਏ ਦੱਸਿਆ ਗਿਆ ਹੈ ਕਿ ਫਿਲਮ 'ਆਲਾ ਵੈਕੁੰਥਪੁਰਮਲੋ' 6 ਫਰਵਰੀ 2022 ਨੂੰ ਫਿਲਮ ਗੋਲਡਮਾਈਨਜ਼ ਦੇ ਮਾਲਕ ਦੇ ਟੀਵੀ ਚੈਨਲ ਢਿੰਚਕ 'ਤੇ ਹਿੰਦੀ ਵਿਚ ਪ੍ਰਸਾਰਿਤ ਕੀਤੀ ਜਾਵੇਗੀ। ਹਾਲਾਂਕਿ ਫਿਲਮ ਦਾ ਸਮਾਂ ਨਹੀਂ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਗੋਲਡਮਾਈਨਜ਼ ਦੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਜ਼ਰੀਏ ਇਹ ਦੱਸਿਆ ਗਿਆ ਸੀ ਕਿ 'ਮੀਡੀਆ ਅਤੇ ਵਪਾਰ ਗੋਲਡਮਾਈਨਜ਼ ਦੇ ਪ੍ਰਮੋਟਰ ਮਨੀਸ਼ ਸ਼ਾਹ ਅਤੇ ਹਿੰਦੀ ਫਿਲਮ ਸ਼ਹਿਜ਼ਾਦਾ ਦੇ ਨਿਰਮਾਤਾਵਾਂ ਨੇ ਅਲਾ ਵੈਕੁੰਥਪੁਰਮਲੋ ਨੂੰ ਹਿੰਦੀ ਵਿਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ। ਸ਼ਹਿਜ਼ਾਦਾ ਮੇਕਰਜ਼ ਨੇ ਇਸ ਸਮਝੌਤੇ ਲਈ ਮਨੀਸ਼ ਸ਼ਾਹ ਦਾ ਧੰਨਵਾਦ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ 'ਚ ਰੋਹਿਤ ਧਵਨ ਅੱਲੂ ਅਰਜੁਨ ਦੀ ਬਲਾਕਬਸਟਰ ਫਿਲਮ 'ਅਲਾ ਵੈਕੁੰਥਪੁਰਮਲੋ' ਦਾ ਹਿੰਦੀ ਰੀਮੇਕ ਬਣਾ ਰਹੇ ਹਨ। ਫਿਲਮ 'ਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।

ਦੱਸਿਆ ਜਾ ਰਿਹਾ ਸੀ ਕਿ ਜੇਕਰ ਅੱਲੂ ਅਰਜੁਨ ਦੀ ਫਿਲਮ 'ਆਲਾ ਵੈਕੁੰਥਪੁਰਮਲੋ' 26 ਜਨਵਰੀ ਨੂੰ ਹਿੰਦੀ 'ਚ ਰਿਲੀਜ਼ ਹੁੰਦੀ ਤਾਂ 'ਸ਼ਹਿਜ਼ਾਦਾ' ਦੀ ਕਮਾਈ 'ਤੇ ਮਾੜਾ ਅਸਰ ਪੈਂਦਾ। ਦੱਸ ਦੇਈਏ ਕਿ ਅੱਲੂ ਅਰਜੁਨ ਦੇ ਪਿਤਾ ਅੱਲੂ ਅਰਾਵਿੰਦ ਫਿਲਮ ‘ਸ਼ਹਿਜ਼ਾਦਾ’ ਨੂੰ ਪ੍ਰੋਡਿਊਸ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਅੱਲੂ ਅਰਜੁਨ ਦੀ ਫਿਲਮ 'ਆਲਾ ਵੈਕੁੰਥਪੁਰਮਲੋ' ਜਨਵਰੀ 2020 'ਚ ਤੇਲਗੂ ਰਿਲੀਜ਼ ਹੋਈ ਸੀ, ਜਿਸ ਨੇ 250 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਫਿਲਮ 'ਸ਼ਹਿਜ਼ਾਦਾ' ਇਸ ਸਾਲ ਦੇ ਅੰਤ 'ਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: Main Chala Song Release: ਸਲਮਾਨ ਖਾਨ ਦਾ ਲਵ ਟਰੈਕ ਗੀਤ 'ਮੈਂ ਚਲਾ' ਹੋਇਆ ਰਿਲੀਜ਼, ਦੇਖੋ

ETV Bharat Logo

Copyright © 2024 Ushodaya Enterprises Pvt. Ltd., All Rights Reserved.