ETV Bharat / science-and-technology

Whatsapp Scammers : ਜੇਕਰ ਇੰਟਰਨੈਸ਼ਨਲ ਨੰਬਰ ਤੋਂ ਮਿਲ ਰਿਹੈ ਵਧੀਆ ਨੌਕਰੀ ਦਾ ਆਫ਼ਰ, ਤਾਂ ਹੋ ਜਾਓ ਸਾਵਧਾਨ, ਤੁਰੰਤ ਕਰੋ ਇਹ ਕੰਮ

author img

By

Published : May 17, 2023, 12:54 PM IST

ਹੁਣ ਠੱਗ ਤੁਹਾਨੂੰ ਬੈਂਕ ਸਬੰਧਤ ਓਟੀਪੀ ਸਾਂਝਾ ਕਰਨ ਲਈ ਨਹੀਂ, ਬਲਕਿ ਕੋਈ ਕਾਲ ਨਹੀਂ ਆਵੇਗਾ। ਪਰ ਸਿੱਧਾ ਵ੍ਹਟਸਐਪ ਜਾਂ ਟੈਲੀਗ੍ਰਾਮ ਉੱਪਰ ਮੈਸੇਜ ਆਵੇਗਾ ਅਤੇ ਤੁਹਾਨੂੰ ਕੋਈ ਨੌਕਰੀ ਦੀ ਪੇਸ਼ਕਸ਼ ਕਰਨਗੇ। ਬਸ, ਨੌਕਰੀ ਲਈ ਹਾਮੀ ਭਰਦੇ ਹੀ, ਸਮਝ ਲਓ ਕਿ ਤੁਸੀਂ ਠੱਗ ਦੇ ਜਾਲ ਵਿੱਚ ਫਸ ਗਏ ਹੋ ਅਤੇ ਜਲਦ ਤੁਹਾਡਾ ਬੈਂਕ ਖਾਤਾ ਖਾਲੀ ਹੋਣ ਜਾ ਰਿਹਾ ਹੈ।

Whatsapp Scammers, Whatsapp International Calls Scam
Whatsapp International Calls Scam

ਹੈਦਰਾਬਾਦ ਡੈਸਕ: ਠੱਗੀ ਮਾਰਨ ਵਾਲੇ ਉਪਭੋਗਤਾਵਾਂ ਨੂੰ ਧੋਖਾ ਦੇਣ ਅਤੇ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰਨ ਲਈ ਨਿਤ ਨਵੇਂ ਤਰੀਕੇ ਅਪਨਾ ਰਹੇ ਹਨ। ਹੈਕਰ ਹੈਕਿੰਗ ਲਈ ਵ੍ਹਟਸਐਪ ਅਤੇ ਟੈਲੀਗ੍ਰਾਮ ਵਰਗੇ ਮੈਸੇਜਿੰਗ ਪਲੇਟਫਾਰਮ ਦੀ ਵੀ ਵਰਤੋਂ ਕਰ ਰਹੇ ਹਨ। ਹੁਣ ਠੱਗਾਂ ਵੱਲੋਂ ਉਪਭੋਗਤਾਵਾਂ ਨੂੰ ਨੌਕਰੀ ਦੇਣ ਦਾ ਝਾਂਸਾ ਦਿੱਤਾ ਜਾ ਰਿਹਾ ਹੈ। ਠੱਗੀ ਮਾਰਨ ਲਈ ਸ਼ਾਤਿਰ ਦਿਮਾਗ ਵਾਲੇ ਠੱਗ ਵੱਖ-ਵੱਖ ਤਰੀਕੇ ਵਰਤ ਰਹੇ ਹਨ। ਸੋ, ਤੁਹਾਨੂੰ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਬਹੁਤ ਜ਼ਰੂਰਤ ਹੈ।

Whatsapp International Calls Scam
ਠੱਗੀ ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਕਿਵੇਂ ਕਰ ਰਹੇ ਬੈਂਕ ਖਾਤੇ ਖਾਲੀ: ਹੈਕਰ ਅੰਤਰਰਾਸ਼ਟਰੀ ਨੰਬਰਾਂ ਤੋਂ ਉਪਭੋਗਤਾਵਾਂ ਦੇ ਨੰਬਰਾਂ 'ਤੇ ਕਾਲ ਕਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਪਾਰਟ ਟਾਈਮ ਨੌਕਰੀ ਦੀ ਪੇਸ਼ਕਸ਼ ਕਰਦੇ ਹਨ। ਇਸ ਤਰ੍ਹਾਂ ਠੱਗ ਉਪਭੋਗਤਾਵਾਂ ਨੂੰ ਮੂਰਖ ਬਣਾ ਕੇ, ਕਿਸੇ ਨਾ ਕਿਸ ਬਹਾਨੇ ਹੋਰ ਜਾਣਕਾਰੀ ਲੈ ਕੇ ਤੁਹਾਡੇ ਬੈਂਕ ਖਾਤੇ ਚੋਂ ਲੱਖਾਂ ਦਾ ਸਫਾਇਆ ਕਰ ਰਹੇ ਹਨ। ਇਹ ਤਰੀਕਾ ਪਿਛਲੇ ਕੁਝ ਸਮੇਂ ਤੋਂ ਚਰਚਾ 'ਚ ਹੈ। ਅਜਿਹੇ 'ਚ ਜੇਕਰ ਤੁਹਾਨੂੰ ਵੀ ਕੋਈ ਅਜਿਹੀ ਕਾਲ ਜਾਂ ਮੈਸੇਜ ਆਉਂਦਾ ਹੈ, ਜੋ ਬਾਹਰਲੇ ਨੰਬਰ ਤੋਂ ਹੈ, ਤਾਂ ਤੁਹਾਨੂੰ ਤੁਰੰਤ ਹੇਠਾਂ ਦਿੱਤੇ 5 ਕੰਮ ਪਹਿਲ ਦੇ ਆਧਾਰ ਉੱਤੇ ਕਰਨੇ ਪੈਣਗੇ।

ਕਾਲ ਜਾਂ ਮੈਸੇਜ ਦਾ ਜਵਾਬ ਨਾ ਦਿਓ: ਜੇਕਰ ਤੁਹਾਨੂੰ ਅਜਿਹੇ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਆਉਂਦੀ ਹੈ, ਤਾਂ ਤੁਹਾਨੂੰ ਇਸ ਦਾ ਜਵਾਬ ਦੇਣ ਦੀ ਲੋੜ ਨਹੀਂ ਹੈ। ਅਜਿਹਾ ਕਰਨ ਨਾਲ, ਤੁਸੀਂ ਕਿਸੇ ਘੁਟਾਲੇ ਜਾਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।

Whatsapp International Calls Scam
ਵ੍ਹਟਸਐਪ ਉੱਤੇ ਇੰਝ ਫਸਾ ਰਹੇ ਠੱਗ

ਲਾਲਚ ਵਿੱਚ ਨਾ ਪਾਓ: ਜੇਕਰ ਤੁਹਾਨੂੰ ਕਿਸੇ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ 'ਤੇ ਸੁਨੇਹਾ ਮਿਲਦਾ ਹੈ ਕਿ ਤੁਸੀਂ ਲਾਟਰੀ ਜਿੱਤੀ ਹੈ, ਤਾਂ ਇਹ ਵੀ ਇੱਕ ਠੱਗੀ ਮਾਰਨ ਦਾ ਤਰੀਕਾ ਹੈ। ਅਜਿਹੇ ਸੰਦੇਸ਼ਾਂ ਦਾ ਜਵਾਬ ਨਾ ਦਿਓ ਅਤੇ ਉਨ੍ਹਾਂ ਦੀ ਰਿਪੋਰਟ ਕਰੋ। ਇਸ ਤੋਂ ਇਲਾਵਾ ਪਾਰਟ ਟਾਈਮ ਜਾਂ ਪੂਰਾ ਸਮਾਂ ਨੌਕਰੀ ਕਰਨ ਬਦਲੇ ਚੰਗੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਤਾਂ ਤੁਰੰਤ ਇਸ ਨੂੰ ਵੀ ਰਿਪੋਰਟ ਕਰੋ।

ਨੰਬਰ ਨੂੰ ਬਲਾਕ ਕਰੋ: ਜੇਕਰ ਤੁਹਾਨੂੰ ਕਿਸੇ ਅੰਤਰਰਾਸ਼ਟਰੀ ਨੰਬਰ ਤੋਂ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਹਨ, ਤਾਂ ਤੁਸੀਂ ਉਸ ਨੰਬਰ ਨੂੰ ਬਲਾਕ ਕਰ ਸਕਦੇ ਹੋ।

  1. WhatsApp ਘੁਟਾਲਿਆ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਇਹ ਕਦਮ
  2. Google Accounts: ਇਨ੍ਹਾਂ ਅਕਾਊਟਸ ਨੂੰ ਹਟਾਏਗਾ ਗੂਗਲ, ਕਾਰੋਬਾਰੀ ਸੰਸਥਾਵਾਂ ਦੇ ਅਕਾਊਟਸ 'ਤੇ ਨਹੀਂ ਪਵੇਗਾ ਕੋਈ ਪ੍ਰਭਾਵ
  3. WhatsApp New Features: macOS 'ਚ ਨਵਾਂ ਗਰੁੱਪ ਕਾਲਿੰਗ ਫੀਚਰ ਪੇਸ਼ ਕਰ ਰਿਹਾ WhatsApp

ਨੰਬਰ ਰਿਪੋਰਟ ਕਰੋ: ਨੰਬਰ ਨੂੰ ਬਲਾਕ ਕਰਨ ਤੋਂ ਇਲਾਵਾ, ਤੁਹਾਨੂੰ ਇਸ ਅੰਤਰਰਾਸ਼ਟਰੀ ਨੰਬਰ ਦੀ ਰਿਪੋਰਟ ਕਰਨ ਦੀ ਵੀ ਲੋੜ ਹੈ। ਕਿਉਂਕਿ ਇਹ ਸਪੈਮ, ਧੋਖਾਧੜੀ ਜਾਂ ਕਿਸੇ ਗ਼ਲਤ ਗਤੀਵਿਧੀ ਨਾਲ ਸਬੰਧਤ ਹੋ ਸਕਦਾ ਹੈ। ਤੁਸੀਂ ਵਟਸਐਪ ਨੂੰ ਨੰਬਰ ਦੀ ਰਿਪੋਰਟ ਕਰ ਸਕਦੇ ਹੋ। ਇਸ ਲਈ ਆਪਣੇ ਕਾਲ ਲੌਗ ਵਿੱਚ ਨੰਬਰ 'ਤੇ ਟੈਪ ਕਰੋ। ਫਿਰ ਨੰਬਰ ਨੂੰ ਰਿਪੋਰਟ ਕਰ ਦਿਉ।

ਪ੍ਰਮਾਣੀਕਰਨ: ਤੁਹਾਨੂੰ ਆਪਣੇ ਵਟਸਐਪ ਖਾਤੇ 'ਤੇ ਦੋ-ਪੜਾਅ ਦੀ ਤਸਦੀਕ (Two Step Verfication) ਸਥਾਪਤ ਕਰਨੀ ਪਵੇਗੀ। ਇਸ ਲਈ ਤੁਹਾਡੇ ਖਾਤੇ ਵਿੱਚ ਲੌਗਇਨ ਕਰਨ ਵੇਲੇ ਤੁਹਾਡੇ ਪਾਸਵਰਡ ਤੋਂ ਇਲਾਵਾ ਇੱਕ ਪੁਸ਼ਟੀਕਰਨ ਕੋਡ ਦੀ ਲੋੜ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.