ETV Bharat / science-and-technology

Twitter Update: ਹੁਣ ਟਵਿੱਟਰ 'ਤੇ ਵੀ ਆ ਸਕਦਾ ਹੈ Job listing Feature, ਸਿਰਫ਼ ਇਹ ਲੋਕ ਕਰ ਸਕਣਗੇ ਇਸ ਫੀਚਰ ਦੀ ਵਰਤੋਂ

author img

By

Published : Jun 15, 2023, 1:12 PM IST

ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੇ ਸੀਈਓ ਬਣਨ ਤੋਂ ਬਾਅਦ ਇਸ ਵਿੱਚ ਕਈ ਬਦਲਾਅ ਕੀਤੇ ਹਨ। ਟਵਿਟਰ 'ਤੇ ਹੁਣ ਤੱਕ ਕਈ ਨਵੇਂ ਫੀਚਰ ਆ ਚੁੱਕੇ ਹਨ। ਇਸ ਦੇ ਨਾਲ ਹੀ ਕਈ ਪੁਰਾਣੇ ਵਿਕਲਪਾਂ 'ਚ ਬਦਲਾਅ ਵੀ ਕੀਤੇ ਗਏ ਹਨ। ਹੁਣ ਖਬਰ ਆ ਰਹੀ ਹੈ ਕਿ ਐਲੋਨ ਮਸਕ ਟਵਿਟਰ 'ਤੇ ਜੌਬ ਲਿਸਟਿੰਗ ਫੀਚਰ ਲਿਆ ਸਕਦੇ ਹਨ।

Twitter Update
Twitter Update

ਹੈਦਰਾਬਾਦ: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਇੱਕ ਵਾਰ ਫਿਰ ਨਵੇਂ ਫੀਚਰ ਦੇ ਨਾਲ ਆ ਰਿਹਾ ਹੈ। ਇਹ ਫੀਚਰ ਨੌਕਰੀਆਂ ਨਾਲ ਸਬੰਧਤ ਹੈ। ਟਵਿੱਟਰ ਲਿੰਕਡਇਨ ਦੇ ਰਾਹ 'ਤੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਟਵਿੱਟਰ 'ਤੇ ਨੌਕਰੀਆਂ ਸਰਚ ਕਰਨ ਲਈ ਇੱਕ ਫੀਚਰ ਜੋੜਿਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਟਵਿਟਰ ਜਾਂ ਐਲੋਨ ਮਸਕ ਦੇ ਅਧਿਕਾਰਤ ਹੈਂਡਲ ਵਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਵੈੱਬ ਡਿਵੈਲਪਰ ਨੇ ਟਵੀਟ ਕਰ ਦਿੱਤੀ ਜਾਣਕਾਰੀ: ਦਰਅਸਲ ਨੀਮਾ ਓਵਜੀ ਨਾਂ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਇਹ ਫੀਚਰ ਜਲਦ ਹੀ ਟਵਿਟਰ 'ਤੇ ਆਉਣ ਵਾਲਾ ਹੈ। ਇਸ ਵਿਅਕਤੀ ਦੇ ਟਵਿੱਟਰ ਅਕਾਊਂਟ ਦੇ ਬਾਇਓ 'ਚ ਲਿਖਿਆ ਹੈ ਕਿ ਐਪ ਰਿਸਰਚਰ, ਵੈੱਬ ਡਿਵੈਲਪਰ। ਇਸ ਤੋਂ ਇਲਾਵਾ ਇਸ ਅਕਾਊਟ ਦੀ ਬਾਇਓ ਵਿੱਚ ਇਹ ਵੀ ਲਿਖਿਆ ਹੈ ਕਿ ਉਹ ਵੱਖ-ਵੱਖ ਐਪਸ ਦੇ ਆਉਣ ਵਾਲੇ ਫੀਚਰਸ ਨੂੰ ਟਵੀਟ ਕਰਦੇ ਹਨ, ਕੰਸੈਪਟ ਵੀ ਡਿਜ਼ਾਈਨ ਕਰਦੇ ਹਨ। ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਟਵਿੱਟਰ 'ਤੇ ਵੀ ਨੌਕਰੀ ਦੀਆਂ ਪੋਸਟਾਂ ਆਉਣਗੀਆਂ। ਟਵੀਟ ਵਿੱਚ ਇੱਕ ਵਿਅਕਤੀ ਨੇ ਲਿਖਿਆ, "BREAKING: Twitter ਇੱਕ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਵੈਰੀਫਾਇਡ ਸੰਸਥਾਵਾਂ ਨੂੰ ਨੌਕਰੀਆਂ ਪੋਸਟ ਕਰਨ ਦੀ ਇਜਾਜ਼ਤ ਦੇਵੇਗਾ!"

ਸਿਰਫ਼ ਇਹ ਲੋਕ ਕਰ ਸਕਣਗੇ ਇਸ ਫੀਚਰ ਦੀ ਵਰਤੋ: ਹਰ ਕਿਸੇ ਕੋਲ ਨੌਕਰੀ ਪੋਸਟ ਕਰਨ ਦਾ ਵਿਕਲਪ ਨਹੀਂ ਹੋਵੇਗਾ। ਇਹ ਫੀਚਰ ਸਿਰਫ਼ ਵੈਰੀਫਾਇਡ ਸੰਸਥਾਵਾਂ ਲਈ ਉਪਲਬਧ ਹੋਵੇਗਾ। ਸਿਰਫ਼ ਵੈਰੀਫਾਇਡ ਸੰਸਥਾ ਹੀ ਨੌਕਰੀਆਂ ਲਈ ਪੋਸਟ ਕਰਨ ਦੇ ਯੋਗ ਹੋਣਗੇ। ਲਿੰਕਡਿਨ 'ਤੇ ਇਹ ਫੀਚਰ ਪਹਿਲਾਂ ਤੋਂ ਹੀ ਹੈ ਕਿ ਜੇਕਰ ਨੌਕਰੀ ਨਾਲ ਸਬੰਧਤ ਕੋਈ ਵੀ ਪੋਸਟ ਹੈ, ਖਾਲੀ ਅਸਾਮੀਆਂ ਨਿਕਲੀਆਂ ਹਨ, ਤਾਂ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ। ਹੁਣ ਟਵਿਟਰ ਵੀ ਇਹੀ ਯੋਜਨਾ ਬਣਾ ਰਿਹਾ ਹੈ।

ਟਵਿੱਟਰ ਇਸ ਅਪਡੇਟ 'ਤੇ ਵੀ ਕਰ ਰਿਹਾ ਕੰਮ: ਐਲੋਨ ਮਸਕ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਟਵਿੱਟਰ ਇਸ ਹਫ਼ਤੇ ਇੱਕ ਨਵਾਂ ਅਪਡੇਟ ਜਾਰੀ ਕਰੇਗਾ। ਇਹ ਅਪਡੇਟ ਟਵਿੱਟਰ ਬਲੂ ਟਿਕ ਯੂਜ਼ਰਸ ਨੂੰ ਲੋਕਾਂ ਦੁਆਰਾ ਭੇਜੇ ਜਾਣ ਵਾਲੇ ਡੀਐਮ ਦੀ ਸਮਰੱਥਾ ਨੂੰ ਸੀਮਤ ਕਰ ਦੇਵੇਗਾ ਜੋ ਤੁਹਾਨੂੰ ਫਾਲੋ ਨਹੀਂ ਕਰਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਅਪਡੇਟ ਇਸ ਹਫਤੇ ਜਾਰੀ ਕਰ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.