ETV Bharat / science-and-technology

WhatsApp 'ਤੇ ਵੀ ਹੁਣ ਇੰਸਟਾਗ੍ਰਾਮ ਵਾਂਗ ਕਰ ਸਕੋਗੇ 'Add Account', ਵਟਸਐਪ ਕਰ ਰਿਹਾ ਇਸ ਫੀਚਰ 'ਤੇ ਕੰਮ

author img

By

Published : Jun 15, 2023, 10:15 AM IST

ਇੰਸਟਾਗ੍ਰਾਮ ਦੀ ਤਰ੍ਹਾਂ ਹੁਣ ਤੁਸੀਂ 'ਐਡ ਅਕਾਉਂਟ' ਦੇ ਤਹਿਤ ਵਟਸਐਪ 'ਤੇ ਇਕ ਤੋਂ ਵੱਧ ਅਕਾਊਟ ਲੌਗਇਨ ਕਰਨ ਦੇ ਯੋਗ ਹੋਵੋਗੇ। ਫਿਲਹਾਲ ਇਸ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਇਹ ਫੀਚਰ ਜਲਦ ਹੀ ਰੋਲਆਊਟ ਕੀਤਾ ਜਾ ਸਕਦਾ ਹੈ।

WhatsApp
WhatsApp

ਹੈਦਰਾਬਾਦ: ਮੈਟਾ ਵਟਸਐਪ 'ਚ ਮਲਟੀ ਅਕਾਊਂਟ ਫੀਚਰ ਲਿਆਉਣ ਜਾ ਰਿਹਾ ਹੈ। ਜਿਸ ਤੋਂ ਬਾਅਦ ਲੋਕ ਇਕੋ ਸਮੇਂ ਕਈ ਅਕਾਊਂਟ ਲੌਗਇਨ ਕਰ ਸਕਣਗੇ। ਇਹ ਫੀਚਰ ਇੰਸਟਾਗ੍ਰਾਮ ਵਰਗਾ ਹੀ ਹੋਵੇਗਾ, ਜਿਸ 'ਚ ਐਡ ਅਕਾਊਂਟ ਦੇ ਆਪਸ਼ਨ 'ਤੇ ਜਾ ਕੇ ਲੋਕ ਆਪਣੇ ਦੂਜੇ ਅਕਾਊਂਟਸ ਨੂੰ ਵੀ ਦੇਖ ਸਕਦੇ ਹਨ। ਇਸ ਫੀਚਰ ਦਾ ਫਾਇਦਾ ਇਹ ਹੋਵੇਗਾ ਕਿ ਵਟਸਐਪ ਯੂਜ਼ਰਸ ਨੂੰ ਵੱਖ-ਵੱਖ ਡਿਵਾਈਸ 'ਤੇ ਆਪਣਾ ਦੂਜਾ ਅਕਾਊਟ ਨਹੀਂ ਖੋਲ੍ਹਣਾ ਪਵੇਗਾ।

  • 📝 WhatsApp beta for Android 2.23.13.5: what's new?

    Thanks to the business version of the app, we discovered that WhatsApp is working on a multi-account feature, and it will be available in a future update of the app!https://t.co/jDnLxnJtbv pic.twitter.com/kz4PrYbCvX

    — WABetaInfo (@WABetaInfo) June 14, 2023 " class="align-text-top noRightClick twitterSection" data=" ">

ਪਹਿਲੀ ਵਾਰ 'ਐਡ ਅਕਾਊਟ' ਕਰਦੇ ਸਮੇਂ ਕਰਨਾ ਹੋਵੇਗਾ ਇਹ ਕੰਮ: Wabetainfo ਦੇ ਮੁਤਾਬਕ, ਕੰਪਨੀ ਇਕ ਮਲਟੀ-ਅਕਾਊਂਟ ਫੀਚਰ 'ਤੇ ਕੰਮ ਕਰ ਰਹੀ ਹੈ ਜੋ ਯੂਜ਼ਰਸ ਨੂੰ ਐਪ 'ਤੇ ਆਪਣੇ ਦੂਜੇ ਅਕਾਊਟਸ ਨੂੰ ਲੌਗਇਨ ਕਰਨ ਦਾ ਵਿਕਲਪ ਦੇਵੇਗੀ। ਪਹਿਲੀ ਵਾਰ ਦੂਸਰੇ ਅਕਾਉਂਟ ਨੂੰ ਲੌਗਇਨ ਕਰਦੇ ਸਮੇਂ ਤੁਹਾਨੂੰ ਸਾਰੇ ਵੇਰਵੇ ਦਰਜ ਕਰਨੇ ਪੈਣਗੇ। ਇੱਕ ਵਾਰ ਲੌਗਇਨ ਕਰਨ ਤੋਂ ਬਾਅਦ ਤੁਸੀਂ ਇੱਕ ਟੈਪ ਵਿੱਚ ਆਸਾਨੀ ਨਾਲ ਦੋਵਾਂ ਅਕਾਊਟਸ ਨੂੰ ਸਵਿਚ ਕਰ ਸਕੋਗੇ।

ਇਸ ਫੀਚਰ ਨੂੰ ਸਾਰਿਆਂ ਲਈ ਕੀਤਾ ਜਾ ਸਕਦਾ ਰੋਲਆਊਟ: Wabetainfo ਦੇ ਮੁਤਾਬਕ, ਉਨ੍ਹਾਂ ਨੇ ਵਟਸਐਪ ਬਿਜ਼ਨਸ ਐਪ 'ਤੇ ਇਸ ਵਿਕਾਸ ਨੂੰ ਦੇਖਿਆ ਹੈ। ਪਰ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਸਾਰਿਆਂ ਲਈ ਰੋਲਆਊਟ ਕਰੇਗੀ।

ਯੂਜ਼ਰਨੇਮ ਫੀਚਰ: ਵਟਸਐਪ ਯੂਜ਼ਰਨੇਮ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਯੂਜ਼ਰਨੇਮ ਫੀਚਰ ਟਵਿਟਰ ਅਤੇ ਇੰਸਟਾਗ੍ਰਾਮ ਵਰਗਾ ਹੀ ਹੋਵੇਗਾ, ਜਿੱਥੇ ਹਰ ਵਿਅਕਤੀ ਦਾ ਯੂਨੀਕ ਯੂਜ਼ਰਨੇਮ ਹੋਵੇਗਾ। ਯੂਜ਼ਰਨੇਮ ਦੀ ਮਦਦ ਨਾਲ ਯੂਜ਼ਰਸ ਇਕ-ਦੂਜੇ ਨੂੰ ਐਡ ਕਰ ਸਕਣਗੇ। ਇਸ ਫੀਚਰ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਆਪਣਾ ਮੋਬਾਈਲ ਨੰਬਰ ਵਾਰ-ਵਾਰ ਦੂਜਿਆਂ ਨੂੰ ਨਹੀਂ ਦੇਣਾ ਪਵੇਗਾ।

ਵਟਸਐਪ ਇਸ ਫੀਚਰ 'ਤੇ ਵੀ ਕਰ ਰਿਹਾ ਕੰਮ: ਵਿੰਡੋਜ਼ ਯੂਜ਼ਰਸ ਨੂੰ ਐਪ 'ਤੇ ਮਿਸਡ ਹੋਈਆ ਕਾਲਾਂ ਲਈ 'ਕਾਲ ਬੈਕ' ਵਿਕਲਪ ਮਿਲੇਗਾ। ਯਾਨੀ ਜੇਕਰ ਕੋਈ ਯੂਜ਼ਰ ਕਾਲ ਨਹੀਂ ਚੁੱਕ ਪਾਉਦਾ ਹੈ ਤਾਂ ਚੈਟ ਵਿੰਡੋ 'ਚ ਵਿਅਕਤੀ ਨੂੰ ਮਿਸਡ ਕਾਲ ਦੇ ਆਪਸ਼ਨ ਦੇ ਨਾਲ ਕਾਲ ਬੈਕ ਦਾ ਵਿਕਲਪ ਮਿਲੇਗਾ, ਜਿਸ 'ਤੇ ਕਲਿੱਕ ਕਰਕੇ ਕਾਲ ਦੁਬਾਰਾ ਲੱਗ ਜਾਵੇਗੀ। ਇਸ ਵਿਕਲਪ ਦੀ ਮਦਦ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ ਅਤੇ ਇੱਕ ਕਲਿੱਕ 'ਤੇ ਕਾਲ ਦੁਬਾਰਾ ਲੱਗ ਜਾਵੇਗੀ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਜੋ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.