ETV Bharat / science-and-technology

Twitter Latest News : ਟਵਿੱਟਰ ਵਿੱਚ ਅਜੇ ਵੀ ਹੋ ਰਹੀ ਕਰਮਚਾਰੀਆਂ ਦੀ ਛਾਂਟੀ, ਓਪਨ ਸੋਰਸ ਨੂੰ ਲੈ ਕੇ ਕਹੀ ਇਹ ਗੱਲ

author img

By

Published : Feb 22, 2023, 2:21 PM IST

ਟਵਿੱਟਰ ਸੀਈਓ ਐਲਨ ਮਸਕ ਨੇ ਕਿਹਾ ਕਿ ਜੋ ਮਰਜ਼ੀ ਕਹੋ, ਪਰ ਮੈਂ 44 ਅਰਬ ਡਾਲਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਗੈਰ-ਲਾਭਕਾਰੀ ਪ੍ਰਾਪਤੀ ਕੀਤੀ ਹੈ। ਐਲਨ ਮਸਕ ਨੇ ਘੱਟੋਂ-ਘੱਟ ਤਿੰਨ ਦੌਰ ਦੀ ਛਾਂਟੀ ਕੀਤੀ ਹੈ।

Twitter Latest News
Twitter Latest News

ਨਵੀ ਦਿੱਲੀ: ਐਲਨ ਮਸਕ ਅਜੇ ਵੀ ਟਵਿੱਟਰ ਕਰਮਚਾਰੀਆਂ ਦੀ ਛਾਂਟੀ ਕਰ ਰਹੇ ਹਨ। ਪਿਛਲੇ ਹਫ਼ਤੇ ਸੇਲਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਕਾਫੀ ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਵਿੱਚ ਮਸਕ ਦੇ ਸਿੱਧੀ ਰਿਪੋਰਟਿੰਗ ਕਾਰਜਕਾਰੀ ਵਿੱਚੋਂ ਇੱਕ ਸ਼ਾਮਿਲ ਸੀ, ਜੋ ਟਵਿੱਟਰ ਦੇ ਵਿਗਿਆਪਨ ਕਾਰੋਬਾਰ ਲਈ ਇੰਜੀਨਿਅਰਿੰਗ ਦਾ ਪ੍ਰਬੰਧਨ ਕਰ ਰਿਹਾ ਸੀ। ਦ ਵਰਜ ਦੇ ਅਨੁਸਾਰ ਇਸਦੇ ਮਤਲਬ ਹੈ ਕਿ ਨਵੇਂ ਟਵਿੱਟਰ ਸੀਈਓ ਨੇ ਘੱਟੋਂ-ਘੱਟ ਤਿੰਨ ਦੌਰ ਦੀ ਛਾਂਟੀ ਕੀਤੀ ਹੈ। ਇਹ ਨਵੰਬਰ ਵਿੱਚ ਜਿਆਦਾ ਕਰਮਚਾਰੀਆਂ ਨੂੰ ਬਰਖਾਸਤ ਨਹੀ ਕਰਨ ਦੇ ਵਾਅਦੇ ਦੇ ਬਾਵਜ਼ੂਦ ਹੋ ਰਿਹਾ ਹੈ। ਪਹਿਲਾ ਦੀ ਛਾਂਟੀ ਵਿੱਚ ਮਾਈਕ੍ਰੋ-ਬਲਾਂਗਿੰਗ ਪਲੇਟਫਾਰਮ ਦੇ 7,500 ਕਰਮਚਾਰੀਆਂ ਵਿੱਚੋਂ ਦੋ-ਤਿਹਾਈ ਪ੍ਰਭਾਵਿਤ ਹੋਏ।

ਕਰਮਚਾਰੀਆਂ ਦੇ ਨਾਲ ਇੱਕ ਬੈਠਕ ਵਿੱਚ ਮਸਕ ਨੇ ਦਾਅਵਾ ਕੀਤਾ ਸੀ ਕਿ ਟਵਿੱਟਰ ਹੁਣ ਕਿਰਿਆਸ਼ੀਲ ਰੂਪ ਵਿੱਚ ਇੰਜੀਨਿਅਰਿੰਗ ਅਤੇ ਸੇਲਸ ਵਿੱਚ ਅਹੁੰਦਿਆਂ ਲਈ ਭਰਤੀ ਕਰ ਰਿਹਾ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਸੰਭਾਵਿਤ ਉਮੀਦਵਾਰਾਂ ਦੀ ਸਿਫਾਰਿਸ਼ ਕਰਨ ਲਈ ਵੀ ਕਿਹਾ। ਹਾਲਾਂਕਿ ਮਸਕ ਸਮੇਂ-ਸਮੇਂ 'ਤੇ ਕਰਮਚਾਰੀਆਂ ਨੂੰ ਬਰਖਾਸਤ ਕਰ ਰਹੇ ਹਨ। ਐਲਨ ਮਸਕ ਨੇ ਲਾਗਤ ਵਿੱਚ ਕਟੋਤੀ ਅਤੇ ਸੋਸ਼ਲ ਮੀਡੀਆਂ ਸੇਵਾ ਨੂੰ ਲਾਭਦਾਇਕ ਬਣਾਉਣ ਦੇ ਮਿਸ਼ਨ ਦੇ ਹਿੱਸੇ ਦੇ ਰੂਪ ਵਿੱਚ ਟਵਿੱਟਰ ਨੇ ਭਾਰਤ ਵਿੱਚ ਆਪਣੇ ਤਿੰਨ ਵਿੱਚੋਂ ਦੋ ਦਫ਼ਤਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਟਵਿੱਟਰ ਨੇ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਆਪਣੇ ਦਫਤਰ ਬੰਦ ਕਰ ਦਿੱਤੇ ਹਨ। ਪਿਛਲੇ ਸਾਲ ਨਵੰਬਰ ਵਿੱਚ ਮਸਕ ਨੇ ਭਾਰਤ ਵਿੱਚ ਆਪਣੇ 90 ਪ੍ਰਤੀਸ਼ਤ ਤੋਂ ਜਿਆਦਾ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਮਸਕ ਨੇ ਇੱਕ ਹਫਤੇ ਅੰਦਰ ਟਵਿੱਟਰ ਦੇ ਮੁੱਖ ਫੀਡ ਵਿੱਚ ਵਿਗਿਆਪਨ ਨੂੰ ਨਿਸ਼ਾਨਾ ਬਣਾਉਣ ਦੇ ਢੰਗ ਨੂੰ ਸੁਧਾਰਨ ਲਈ ਅੰਦਰੂਨੀ ਤੌਰ 'ਤੇ ਨਿਰਦੇਸ਼ ਵੀ ਦਿੱਤੇ ਹਨ।

ਟਵਿੱਟਰ ਅਗਲੇ ਹਫਤੇਂ ਆਪਣੇ ਐਲਗੋਰਿਦਮ ਨੂੰ 'ਓਪਨ ਸੋਰਸ' ਬਣਾਵੇਗਾ: ਟਵਿੱਟਰ ਦੇ ਸੀਈਓ ਐਲਨ ਮਸਕ ਨੇ ਬੁੱਧਵਾਰ ਨੂੰ ਕਿਹਾ ਕਿ ਮਾਈਕ੍ਰੋ-ਬਲਾਂਗਿੰਗ ਪਲੇਟਫਾਰਮ ਅਗਲੇ ਹਫਤੇ ਆਪਣੇ ਐਲਗੋਰਿਦਮ ਨੂੰ 'ਓਪਨ ਸੋਰਸ' ਬਣਾਵੇਗਾ ਅਤੇ ਇਸਨੂੰ ਤੇਜ਼ੀ ਨਾਲ ਸੁਧਾਰੇਗਾ। ਜਦ ਮਸਕ ਨੇ ਟਵੀਟ ਕੀਤਾ ਕਿ ਜੋ ਮਰਜ਼ੀ ਕਹੋ, ਮੈਂ 44 ਅਰਬ ਡਾਲਰ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਗੈਰ-ਲਾਭਕਾਰੀ ਪ੍ਰਾਪਤੀ ਕੀਤੀ।

ਇੱਕ ਯੂਜ਼ਰ ਨੇ ਕੰਮੈਟ ਕੀਤਾ, ਠੀਕ ਹੈ। ਹੁਣ ਇਸਨੂੰ ਓਪਨ ਸਾਰਸ ਕਰੋਂ, ਤਾਂ ਇਹ ਸੱਚੀ ਵਿੱਚ ਵਧੀਆ ਹੋਵੇਗਾ। ਟਵਿੱਟਰ ਦੇ ਸੀਈਓ ਨੇ ਜਵਾਬ ਦਿੱਤਾ , ਅਗਲੇ ਹਫਤੇਂ ਐਲਗੋਰਿਦਮ ਨੂੰ 'ਓਪਨ ਸੋਰਸ' ਬਣਾ ਦਿੱਤਾ ਜਾਵੇਗਾ ਤਾਂ ਸਭ ਤੋਂ ਪਹਿਲਾ ਨਿਰਾਸ਼ ਹੋਣ ਲਈ ਤਿਆਰ ਰਹੋ ਪਰ ਇਸ ਵਿੱਚ ਤੇਜ਼ੀ ਨਾਲ ਸੁਧਾਰ ਹੋਵੇਗਾ। ਪਿਛਲੇ ਹਫਤੇ ਮਸਕ ਨੇ ਕਿਹਾ ਸੀ ਕਿ ਮਾਈਕ੍ਰੋ-ਬਲਾਂਗਿੰਗ ਪਲੇਟਫਾਰਮ ਉਪਭੋਗਤਾਵਾਂ ਨੂੰ 'ਆਉਣ ਵਾਲੇ ਮਹੀਨਿਆਂ' ​​ਵਿੱਚ ਉਨ੍ਹਾਂ ਦੇ 'ਨੇੜੇ ਮੈਚ' ਲਈ ਐਲਗੋਰਿਦਮ ਨੂੰ ਅਨੁਕੂਲ ਕਰਨ ਦੀ ਸਮਰੱਥਾ ਦੇਵੇਗਾ। ਇਸ ਦੌਰਾਨ ਟਵਿੱਟਰ ਨੇ ਘੋਸ਼ਣਾ ਕੀਤੀ ਹੈ ਕਿ ਉਪਭੋਗਤਾਵਾਂ ਨੂੰ 'ਹੇਡਸ ਅੱਪ' ਮਿਲੇਗਾ। ਜੇਕਰ ਉਨ੍ਹਾਂ ਦੁਆਰਾ ਪਸੰਦ ਕੀਤੇ ਜਾਂ ਰੀਟਵੀਟ ਕੀਤੇ ਟਵੀਟ 'ਤੇ ਕੋਈ ਕਮਿਊਨਿਟੀ ਨੋਟ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ :- Altering Your Visual Perception: ਡਿਜੀਟਲ ਸਮੱਗਰੀ ਬਦਲ ਸਕਦੀ ਤੁਹਾਡੀ ਵਿਜ਼ੂਅਲ ਧਾਰਨਾ: ਰਿਸਰਚ

ETV Bharat Logo

Copyright © 2024 Ushodaya Enterprises Pvt. Ltd., All Rights Reserved.