ETV Bharat / science-and-technology

Truecaller ਨੇ ਲਾਂਚ ਕੀਤਾ AI Assitance ਫੀਚਰ, ਮਿਲੇਗਾ ਇਹ ਫਾਇਦਾ

author img

By

Published : Jul 20, 2023, 10:00 AM IST

Truecaller ਨੇ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਹੈ, ਜਿਸ ਦੀ ਮਦਦ ਨਾਲ ਲੋਕਾਂ ਨੂੰ ਸਪੈਮ ਕਾਲ ਤੋਂ ਛੁਟਕਾਰਾ ਮਿਲੇਗਾ ਅਤੇ ਇਹ ਉਨ੍ਹਾਂ ਦੇ ਪਰਸਨਲ ਸਹਾਇਕ ਦੀ ਤਰ੍ਹਾਂ ਕੰਮ ਕਰੇਗਾ।

Truecaller
Truecaller

ਹੈਦਰਾਬਾਦ: ਸਪੈਮ ਕਾਲ ਲਗਾਤਾਰ ਵਧਦੇ ਜਾ ਰਹੇ ਹਨ। ਹਰ ਵਿਅਕਤੀ ਨੂੰ ਦਿਨ ਵਿੱਚ ਇੱਕ ਨਾ ਇੱਕ ਅਜਿਹੀ ਕਾਲ ਜ਼ਰੂਰ ਆਉਦੀ ਹੈ, ਜੋ ਸਪੈਮ ਹੁੰਦੀ ਹੈ। ਸਪੈਮ ਕਾਲ ਤੋਂ ਛੁਟਕਾਰਾ ਪਾਉਣ ਲਈ Truecaller ਨੇ ਇੱਕ ਨਵਾਂ AI ਪਾਵਰਡ ਫੀਚਰ ਰੋਲਆਊਟ ਕੀਤਾ ਹੈ। ਕੰਪਨੀ ਨੇ AI Assitance ਫੀਚਰ ਜਾਰੀ ਕੀਤਾ ਹੈ, ਜੋ ਮਸ਼ੀਨ ਲਰਨਿੰਗ ਅਤੇ ਕਲਾਊਡ ਟੈਲੀਫੋਨੀ ਦਾ ਇਸਤੇਮਾਲ ਕਰਦੇ ਹੋਏ ਲੋਕਾਂ ਨੂੰ ਇਹ ਦੱਸਦਾ ਹੈ ਕਿ ਉਨ੍ਹਾਂ ਨੂੰ ਕਾਲ ਚੁੱਕਣੀ ਚਾਹੀਦੀ ਹੈ ਜਾਂ ਨਹੀਂ। ਫਿਲਹਾਲ AI Assitance ਐਂਡਰਾਇਡ ਯੂਜ਼ਰਸ ਲਈ ਉਪਲਬਧ ਹੈ। ਤੁਸੀਂ ਐਪ ਦੇ ਨਵੇਂ ਵਰਜ਼ਨ ਨੂੰ ਡਾਊਨਲੋਡ ਕਰ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ।

Truecaller ਦੇ AI Assitance ਫੀਚਰ ਨਾਲ ਮਿਲੇਗਾ ਇਹ ਫਾਇਦਾ: Truecaller ਦਾ ਨਵਾਂ ਫੀਚਰ ਖੁਦ ਕਾਲ ਨੂੰ ਚੁੱਕਦਾ ਹੈ ਅਤੇ ਕਾਲਰ ਦੀ ਗੱਲ ਨੂੰ ਟ੍ਰਾਸਕ੍ਰਾਈਬ ਕਰ ਯੂਜ਼ਰਸ ਨੂੰ ਇਹ ਦੱਸਦਾ ਹੈ ਕਿ ਉਨ੍ਹਾਂ ਨੂੰ ਕਾਲ ਚੁੱਕਣੀ ਚਾਹੀਦੀ ਹੈ ਜਾਂ ਨਹੀਂ। ਜੇਕਰ ਤੁਸੀਂ ਇਹ ਫੀਚਰ ਆਨ ਕੀਤਾ ਹੈ ਅਤੇ ਆਪਣੇ ਫੋਨ ਤੋਂ ਦੂਰ ਹੋ, ਤਾਂ ਜੇਕਰ ਤੁਹਾਨੂੰ ਕੋਈ ਕਾਲ ਆਉਦੀ ਹੈ, ਤਾਂ Truecaller ਖੁਦ ਇਸ ਕਾਲ ਨੂੰ ਚੁੱਕਦਾ ਹੈ ਅਤੇ ਸਪੈਮ ਕਾਲ ਹੋਣ 'ਤੇ ਇਸ ਗੱਲ ਦੀ ਜਾਣਕਾਰੀ ਤੁਹਾਨੂੰ ਦਿੰਦਾ ਹੈ। Truecaller ਦੇ ਐਮਡੀ ਨੇ ਕਿਹਾ ਕਿ ਹੁਣ ਤੱਕ Truecaller ਤੁਹਾਨੂੰ ਦਿਖਾਉਦਾ ਸੀ ਕਿ ਕੋਣ ਕਾਲ ਕਰ ਰਿਹਾ ਹੈ ਪਰ ਹੁਣ ਤੁਸੀਂ Truecaller Assitance ਨੂੰ ਆਪਣੇ ਵੱਲੋ ਕਾਲਰ ਨਾਲ ਗੱਲ ਕਰਨ ਦੇ ਸਕਦੇ ਹੋ ਤਾਂਕਿ ਤੁਹਾਨੂੰ ਸਪੈਮ ਕਾਲ ਨਾ ਚੁੱਕਣੀਆ ਪੈਣ।

AI Assitance ਫੀਚਰ ਇਸ ਤਰ੍ਹਾਂ ਕਰੇਗਾ ਕੰਮ: ਇਸ ਫੀਚਰ ਨੂੰ ਆਨ ਰੱਖਣ ਤੋਂ ਬਾਅਦ ਜਦੋਂ ਵੀ ਤੁਹਾਨੂੰ ਕੋਈ ਕਾਲ ਆਵੇਗਾ, ਤਾਂ ਉਸਨੂੰ ਤੁਸੀਂ ਡਿਜੀਟਲ Assitance ਨੂੰ ਟ੍ਰਾਂਸਫਰ ਕਰ ਸਕਦੇ ਹੋ। ਮਤਬਲ ਤੁਹਾਡੇ ਬਦਲੇ ਤੁਹਾਡਾ AI ਕਾਲ ਚੁੱਕੇਗਾ। AI ਕਾਲਰ ਦੀ ਆਵਾਜ਼ ਨੂੰ ਟੈਕਸਟ 'ਚ ਬਦਲੇਗਾ ਅਤੇ ਤੁਹਾਨੂੰ ਇਹ ਦੱਸੇਗਾ ਕਿ ਤੁਹਾਨੂੰ ਕਾਲ ਚੁੱਕਣੀ ਚਾਹੀਦੀ ਹੈ ਜਾਂ ਨਹੀ।

AI Assitance ਫੀਚਰ ਪਾਉਣ ਲਈ ਕਰਨਾ ਹੋਵੇਗਾ ਇੰਨੇ ਰੁਪਏ ਦਾ ਭੁਗਤਾਨ: ਫਿਲਹਾਲ ਇਹ ਫੀਚਰ ਐਂਡਰਾਇਡ ਯੂਜ਼ਰਸ ਲਈ 14 ਦਿਨਾਂ ਦੇ ਫ੍ਰੀ ਟ੍ਰਾਇਲ 'ਤੇ ਉਪਲਬਧ ਹੈ। ਟ੍ਰਾਇਲ ਖਤਮ ਹੋਣ ਤੋਂ ਬਾਅਦ ਤੁਸੀਂ 149 ਰੁਪਏ ਹਰ ਮਹੀਨੇ ਤੋਂ ਸ਼ੁਰੂ ਹੋਣ ਵਾਲੇ Truecaller Premium Assitance ਯੋਜਨਾ ਦੇ ਹਿੱਸੇ ਦੇ ਰੂਪ ਵਿੱਚ Assitance ਨੂੰ ਇਸ ਵਿੱਚ ਐਡ ਕਰ ਸਕਦੇ ਹੋ। ਦੱਸ ਦਈਏ ਕਿ ਪ੍ਰਮੋਸ਼ਨਲ ਡੀਲ ਦੇ ਤਹਿਤ ਇਹ ਯੋਜਨਾ ਫਿਲਹਾਲ 99 ਰੁਪਏ 'ਚ ਉਪਲਬਧ ਹੈ। Truecaller Assitance ਸ਼ੁਰੁਆਤ ਵਿੱਚ ਭਾਰਤ ਵਿੱਚ ਅੰਗਰੇਜ਼ੀ, ਹਿੰਦੀ ਅਤੇ ਹਿੰਗਲਿਸ਼ ਨੂੰ ਸਪੋਰਟ ਕਰਦਾ ਹੈ। ਤੁਸੀਂ ਚਾਹੋ ਤਾਂ AI ਮੈਸੇਜ ਨੂੰ ਕਸਟਮਾਈਜ ਅਤੇ ਵਾਇਸ ਨੂੰ ਬਦਲ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.