ETV Bharat / science-and-technology

WhatsApp 'ਤੇ ਲੋਕਾਂ ਦੇ ਸਟੇਟਸ ਦਾ ਰਿਪਲਾਈ ਕਰਨਾ ਹੁਣ ਹੋਵੇਗਾ ਆਸਾਨ, ਯੂਜ਼ਰਸ ਨੂੰ ਜਲਦ ਮਿਲੇਗਾ 'Reply Bar' ਆਪਸ਼ਨ

author img

By ETV Bharat Features Team

Published : Dec 11, 2023, 10:38 AM IST

WhatsApp Latest News: ਵਟਸਐਪ ਯੂਜ਼ਰਸ ਨੂੰ ਜਲਦ ਹੀ ਇੱਕ ਨਵਾਂ ਅਪਡੇਟ ਮਿਲਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਚੈਟਿੰਗ ਐਪ 'ਤੇ ਸਟੇਟਸ ਦਾ ਰਿਪਲਾਈ ਕਰਨਾ ਆਸਾਨ ਹੋ ਜਾਵੇਗਾ। ਕੰਪਨੀ ਯੂਜ਼ਰਸ ਲਈ ਰਿਪਲਾਈ ਬਾਰ ਦਾ ਆਪਸ਼ਨ ਲੈ ਕੇ ਆ ਰਹੀ ਹੈ।

WhatsApp Latest News
WhatsApp Latest News

ਹੈਦਰਾਬਾਦ: ਵਟਸਐਪ ਦਾ ਇਸੇਤਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਐਪ ਨੂੰ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ। ਆਉਣ ਵਾਲੇ ਦਿਨਾਂ 'ਚ ਯੂਜ਼ਰਸ ਨੂੰ ਇੱਕ ਨਵਾਂ ਬਦਲਾਅ ਸਟੇਟਸ ਅਪਡੇਟ 'ਚ ਦੇਖਣ ਨੂੰ ਮਿਲੇਗਾ। ਹੁਣ ਯੂਜ਼ਰਸ ਨੂੰ 'ਰਿਪਲਾਈ ਬਾਰ' ਦਾ ਆਪਸ਼ਨ ਸਟੈਟਸ ਸਕ੍ਰੀਨ 'ਤੇ ਨਜ਼ਰ ਆਵੇਗਾ। ਇਸ ਬਦਲਾਅ ਤੋਂ ਬਾਅਦ ਸਟੇਟਸ ਦਾ ਰਿਪਲਾਈ ਕਰਨਾ ਆਸਾਨ ਹੋ ਜਾਵੇਗਾ।

  • WhatsApp is rolling out a reply bar for status updates on Android and iOS beta!

    A few days ago, WhatsApp released a new reply bar for status updates, and it is available to some beta testers after installing the most recent updates of the app.https://t.co/H8yqonr4t0 pic.twitter.com/UENaPKOS72

    — WABetaInfo (@WABetaInfo) December 11, 2023 " class="align-text-top noRightClick twitterSection" data=" ">

ਸਟੈਟਸ ਅਪਡੇਟ 'ਚ ਨਜ਼ਰ ਆਵੇਗਾ 'ਰਿਪਲਾਈ ਬਾਰ': ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਮਿਲੀ ਜਾਣਕਾਰੀ ਅਨੁਸਾਰ, ਵਟਸਐਪ ਆਪਣੇ ਯੂਜ਼ਰਸ ਲਈ ਸਟੇਟਸ ਅਪਡੇਟ 'ਚ ਰਿਪਲਾਈ ਬਾਰ ਦੇ ਆਪਸ਼ਨ ਨੂੰ ਰੋਲਆਊਟ ਕਰ ਰਿਹਾ ਹੈ। ਇਸ ਰਿਪੋਰਟ 'ਚ ਨਵੇਂ ਬਦਲਾਅ ਨੂੰ ਲੈ ਕੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਗਿਆ ਹੈ।

ਵਸਟਐਪ ਸਟੇਟਸ ਦਾ ਰਿਪਲਾਈ ਕਰਨਾ ਹੋਵੇਗਾ ਆਸਾਨ: ਵਰਤਮਾਨ ਸਮੇਂ 'ਚ ਵਟਸਐਪ 'ਤੇ ਕਿਸੇ ਦੇ ਸਟੇਟਸ ਦਾ ਰਿਪਲਾਈ ਕਰਨ ਲਈ ਯੂਜ਼ਰਸ ਨੂੰ ਫੋਨ ਦੀ ਸਕ੍ਰੀਨ ਥੱਲੇ ਤੋਂ ਉੱਪਰ ਵੱਲ ਡ੍ਰੈਗ ਕਰਨੀ ਪੈਂਦੀ ਹੈ, ਕਿਉਕਿ ਫੋਨ ਦੇ ਪੂਰੇ ਪੇਜ 'ਤੇ ਸਟੇਟਸ ਨਜ਼ਰ ਆਉਦਾ ਹੈ ਅਤੇ ਫੋਨ ਦੀ ਸਕ੍ਰੀਨ 'ਤੇ ਸਿਰਫ਼ ਰਿਪਲਾਈ ਦਾ ਆਪਸ਼ਨ ਹੀ ਨਜ਼ਰ ਆਉਦਾ ਹੈ। ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਸਟੇਟਸ ਸਕ੍ਰੀਨ 'ਤੇ 'ਰਿਪਲਾਈ ਬਾਰ' ਨਜ਼ਰ ਆਵੇਗਾ। ਵਟਸਐਪ ਯੂਜ਼ਰਸ ਨੂੰ ਰਿਪਲਾਈ ਕਰਨ ਲਈ ਇਸ ਬਾਰ 'ਚ ਟਾਈਪ ਕਰਨ ਦੀ ਜ਼ਰੂਰਤ ਹੋਵੇਗੀ।

ਇਨ੍ਹਾਂ ਯੂਜ਼ਰਸ ਲਈ ਆ ਰਿਹਾ ਰਿਪਲਾਈ ਬਾਰ: ਵਟਸਐਪ ਦਾ ਨਵਾਂ ਅਪਡੇਟ ਫਿਲਹਾਲ ਐਂਡਰਾਈਡ ਅਤੇ IOS ਬੀਟਾ ਯੂਜ਼ਰਸ ਲਈ ਪੇਸ਼ ਹੋਇਆ ਹੈ। ਪਲੇ ਸਟੋਰ ਅਤੇ ਐਪ ਸਟੋਰ ਤੋਂ ਵਟਸਐਪ ਨੂੰ ਅਪਡੇਟ ਕਰਨ ਦੇ ਨਾਲ ਹੀ ਨਵੇਂ ਬਦਲਾਅ ਨੂੰ ਦੇਖਿਆ ਜਾ ਸਕਦਾ ਹੈ। ਵਟਸਐਪ ਦੇ ਹੋਰਨਾਂ ਯੂਜ਼ਰਸ ਲਈ ਜਲਦ ਹੀ ਨਵਾਂ ਅਪਡੇਟ ਪੇਸ਼ ਕੀਤਾ ਜਾ ਸਕਦਾ ਹੈ।

ਵਟਸਐਪ 'ਚ ਆਡੀਓ ਮੈਸੇਜ ਲਈ ਆਇਆ 'View Once' ਫੀਚਰ: ਇਸਦੇ ਨਾਲ ਹੀ, ਹਾਲ ਹੀ ਵਿੱਚ ਵਟਸਐਪ ਨੇ ਫੋਟੋ ਅਤੇ ਵੀਡੀਓ ਲਈ 'View Once' ਫੀਚਰ ਪੇਸ਼ ਕੀਤਾ ਸੀ। ਹੁਣ ਇਹ ਫੀਚਰ ਆਡੀਓ ਮੈਸੇਜ ਲਈ ਵੀ ਪੇਸ਼ ਕਰ ਦਿੱਤਾ ਗਿਆ ਹੈ। ਇਸ ਫੀਚਰ ਨੂੰ ਵਿਸ਼ਵ ਪੱਧਰ 'ਤੇ ਰੋਲਆਊਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਭੇਜੇ ਗਏ ਮੈਸੇਜ ਨੂੰ ਸਿਰਫ਼ ਇੱਕ ਵਾਰ ਹੀ ਸੁਣ ਸਕੋਗੇ ਅਤੇ ਸੁਣਨ ਤੋਂ ਬਾਅਦ ਮੈਸੇਜ ਗਾਈਬ ਹੋ ਜਾਵੇਗਾ। ਇਸ ਫੀਚਰ ਦੀ ਵਰਤੋ ਕਰਕੇ ਤੁਸੀਂ ਕਿਸੇ ਵਿਅਕਤੀ ਨੂੰ ਕੋਈ ਪਰਸਨਲ ਮੈਸੇਜ ਭੇਜ ਸਕਦੇ ਹੋ। ਜਿਵੇ ਕਿ ਤੁਸੀਂ ਆਪਣੇ ਬੈਂਕ ਦੀ ਜਾਣਕਾਰੀ ਜਾਂ ਕ੍ਰੇਡਿਟ ਕਾਰਡ ਦੀ ਜਾਣਕਾਰੀ ਕਿਸੇ ਨਾਲ ਸ਼ੇਅਰ ਕਰਨੀ ਹੈ, ਤਾਂ 'View Once' ਫੀਚਰ ਦੀ ਵਰਤੋ ਕਰਕੇ ਇਹ ਜਾਣਕਾਰੀ ਦੂਜੇ ਯੂਜ਼ਰਸ ਨੂੰ ਭੇਜ ਸਕਦੇ ਹੋ। 'View Once' ਫੀਚਰ ਨੂੰ 'One Time' ਆਈਕਨ ਦੇ ਨਾਲ ਮਾਰਕ ਕੀਤਾ ਜਾਂਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਡੇ ਪਰਸਨਲ ਮੈਸੇਜ ਸੁਰੱਖਿਅਤ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.