ETV Bharat / science-and-technology

BGMI: ਭਾਰਤ 'ਚ BGMI ਗੇਮ ਦਾ ਟ੍ਰਾਈਲ ਪੀਰੀਅਡ ਖਤਮ, ਸਰਕਾਰ ਨੇ ਗੇਮ ਨੂੰ ਦਿੱਤੀ ਮਨਜ਼ੂਰੀ

author img

By ETV Bharat Punjabi Team

Published : Sep 4, 2023, 3:56 PM IST

Battle Royale Game BGMI: ਮਸ਼ਹੂਰ ਗੇਮ BGMI ਨੂੰ ਮਈ ਮਹੀਨੇ 'ਚ ਤਿੰਨ ਮਹੀਨੇ ਦੇ ਟ੍ਰਾਈਲ ਪੀਰੀਅਡ 'ਤੇ ਭਾਰਤ 'ਚ ਦੁਬਾਰਾ ਲਾਂਚ ਕੀਤਾ ਗਿਆ ਸੀ। ਹੁਣ ਇਸਦਾ ਟ੍ਰਾਈਲ ਪੀਰੀਅਡ ਖਤਮ ਹੋ ਗਿਆ ਹੈ। ਇਸ ਗੇਮ ਨੂੰ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਹੈ।

BGMI
BGMI

ਹੈਦਰਾਬਾਦ: ਮਸ਼ਹੂਰ ਗੇਮ BGMI ਨੂੰ ਭਾਰਤ ਸਰਕਾਰ ਵੱਲੋ ਕਈ ਵਾਰ ਬੈਨ ਕੀਤਾ ਗਿਆ ਹੈ ਅਤੇ ਇਸ ਸਾਲ ਇਸ ਗੇਮ ਨੂੰ ਟ੍ਰਾਈਲ ਪੀਰੀਅਡ 'ਤੇ ਇੱਕ ਵਾਰ ਫਿਰ ਲਾਂਚ ਕੀਤਾ ਗਿਆ ਸੀ। ਗੇਮ ਡਿਵੈਲਪਰ ਕ੍ਰਾਫਟਨ ਨੇ ਸਰਕਾਰ ਨੂੰ ਕਿਹਾ ਸੀ ਕਿ ਉਹ ਸਾਰੇ ਨਿਯਮ ਅਤੇ ਨਿਰਦੇਸ਼ਾ ਦੀ ਪਾਲਣਾ ਕਰੇਗਾ ਅਤੇ ਇਸ ਵਾਅਦੇ ਤੋਂ ਬਾਅਦ ਗੇਮ ਨੂੰ ਟ੍ਰਾਈਲ ਪੀਰੀਅਡ 'ਤੇ ਲਾਂਚ ਕੀਤੇ ਜਾਣ ਦੀ ਆਗਿਆ ਮਿਲੀ ਸੀ। ਹੁਣ ਇਸ ਗੇਮ ਦਾ ਟ੍ਰਾਈਲ ਪੀਰੀਅਡ ਖਤਮ ਹੋ ਚੁੱਕਾ ਹੈ।

BGMI ਨੂੰ ਹੁਣ ਨਹੀਂ ਕੀਤਾ ਜਾਵੇਗਾ ਬੈਨ: ਮੀਡੀਆ ਪਲੇਟਫਾਰਮ MoneyControl ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਕ੍ਰਾਫਟਨ ਨੂੰ ਟ੍ਰਾਈਲ ਪੀਰੀਅਡ ਤੋਂ ਬਾਅਦ ਭਾਰਤ 'ਚ ਆਪਰੇਸ਼ਨ ਜਾਰੀ ਰੱਖਣ ਦੀ ਅਧਿਕਾਰਤ ਤੌਰ 'ਤੇ ਆਗਿਆ ਮਿਲ ਗਈ ਹੈ। BGMI ਗੇਮ ਦਾ ਟ੍ਰਾਈਲ ਪੀਰੀਅਡ ਖਤਮ ਹੋਣ ਤੋਂ ਬਾਅਦ ਇਸ ਗੇਮ ਦਾ ਵਿਕਲਪ ਭਾਰਤ 'ਚ ਲੋਕਾਂ ਨੂੰ ਮਿਲੇਗਾ ਅਤੇ ਦੁਬਾਰਾ ਇਸ ਗੇਮ 'ਤੇ ਕੋਈ ਬੈਨ ਨਹੀ ਲਗਾਇਆ ਜਾ ਰਿਹਾ। ਟ੍ਰਾਈਲ ਪੀਰੀਅਡ ਦੌਰਾਨ ਸਰਕਾਰ ਇਸ ਗੇਮ ਨੂੰ ਮਾਨੀਟਰ ਕਰ ਰਹੀ ਸੀ ਅਤੇ ਕੰਪਨੀ ਨੇ ਕੋਈ ਉਲੰਘਣਾ ਨਹੀਂ ਕੀਤੀ। ਜਿਸ ਤੋਂ ਬਾਅਦ ਇਸ ਗੇਮ ਨੂੰ ਬੈਨ ਨਾ ਕਰਨ ਦਾ ਫੈਸਲਾ ਲਿਆ ਗਿਆ।

BGMI ਗੇਮ ਨੂੰ ਕੀਤਾ ਗਿਆ ਸੀ ਬੈਨ: ਕ੍ਰਾਫਟਨ ਨੇ ਸਭ ਤੋਂ ਪਹਿਲਾ ਭਾਰਤ 'ਚ PUBG ਗੇਮ ਲਾਂਚ ਕੀਤਾ ਸੀ। ਜਿਸਦੇ ਚਲਦਿਆ ਦੇਸ਼ 'ਚ Battle Royale Games ਨੂੰ ਪ੍ਰਸਿੱਧੀ ਮਿਲੀ। ਇਹ ਗੇਮ Chinese publisher Tencent ਨਾਲ ਜੁੜੀ ਹੋਈ ਸੀ। ਜਿਸ ਕਰਕੇ ਕਈ ਚੀਨੀ ਐਪਸ ਦੇ ਨਾਲ ਇਸ ਗੇਮ 'ਤੇ ਵੀ ਬੈਨ ਲਗਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕ੍ਰਾਫਟਨ ਨੇ ਇਸ ਗੇਮ ਦਾ ਭਾਰਤੀ ਵਰਜ਼ਨ BGMI ਲਾਂਚ ਕੀਤਾ, ਪਰ ਇਸ ਗੇਮ 'ਤੇ ਵੀ ਬੈਨ ਲਗਾ ਦਿੱਤਾ ਗਿਆ ਸੀ।

BGMI ਨੂੰ ਤਿੰਨ ਮਹੀਨੇ ਦਾ ਦਿੱਤਾ ਗਿਆ ਸੀ ਸਮੇਂ: ਭਾਰਤ 'ਚ ਸਰਕਾਰ ਦੀ ਮਨਜ਼ੂਰੀ ਪਾਉਣ ਲਈ BGMI ਨੂੰ ਤਿੰਨ ਮਹੀਨੇ ਦੇ ਟ੍ਰਾਈਲ 'ਤੇ ਲਾਂਚ ਕਰਨ ਦੀ ਆਗਿਆ ਮੰਤਰਾਲੇ ਵੱਲੋ ਦਿੱਤੀ ਗਈ ਸੀ। 2023 'ਚ ਆਗਿਆ ਮਿਲਣ ਤੋਂ ਬਾਅਦ ਕਈ ਬਦਲਾਵਾਂ ਦੇ ਨਾਲ ਗੇਮ ਨੂੰ ਲਾਂਚ ਕੀਤਾ ਗਿਆ ਸੀ। ਆਪਣੇ ਤਿੰਨ ਮਹੀਨੇ ਦੇ ਟ੍ਰਾਈਲ ਪੀਰੀਅਡ ਦੌਰਾਨ ਕੰਪਨੀ ਵੱਲੋ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਗਈ। ਜਿਸ ਕਰਕੇ ਹੁਣ ਇਸ ਗੇਮ ਨੂੰ ਸਰਕਾਰ ਵੱਲੋ ਮਨਜ਼ੂਰੀ ਮਿਲ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.