ETV Bharat / science-and-technology

Gmail ਦੇ ਇਨ੍ਹਾਂ ਅਕਾਊਂਟਸ ਨੂੰ ਕੰਪਨੀ ਕਰੇਗੀ ਬੰਦ, ਆਪਣੇ ਅਕਾਊਂਟ ਨੂੰ ਬਚਾਉਣ ਲਈ ਕਰੋ ਇਹ ਕੰਮ

author img

By ETV Bharat Tech Team

Published : Nov 13, 2023, 12:07 PM IST

Gmail
Gmail

Gmail: ਗੂਗਲ ਨੇ ਦਿਵਾਲੀ ਮੌਕੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਜਿਹੜੇ ਯੂਜ਼ਰਸ ਆਪਣਾ ਗੂਗਲ ਅਕਾਊਂਟ ਪਿਛਲੇ ਦੋ ਸਾਲਾਂ ਤੋਂ ਨਹੀ ਚਲਾ ਰਹੇ, ਉਨ੍ਹਾਂ ਦੇ ਅਕਾਊਂਟ ਬੰਦ ਕਰ ਦਿੱਤੇ ਜਾਣਗੇ। ਇਸ ਕਰਕੇ ਅਕਾਊਂਟ ਬੰਦ ਹੋਣ ਤੋਂ ਪਹਿਲਾ ਹੀ ਤੁਸੀਂ ਆਪਣੇ ਅਕਾਊਂਟ ਨੂੰ ਐਕਟਿਵ ਕਰ ਸਕਦੇ ਹੋ।

ਹੈਦਰਾਬਾਦ: ਗੂਗਲ ਨੇ ਦਿਵਾਲੀ 'ਤੇ ਜੀਮੇਲ ਦੇ ਲੱਖਾਂ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ Inactive ਪਏ ਲੱਖਾਂ ਜੀਮੇਲ ਅਕਾਊਂਟਸ ਨੂੰ ਬੰਦ ਕਰਨ ਜਾ ਰਹੀ ਹੈ। ਇਹ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਪ੍ਰਕਿਰਿਆਂ 'ਚ ਅਜਿਹੇ ਜੀਮੇਲ ਅਕਾਊਂਟਸ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ, ਜੋ ਕਾਫ਼ੀ ਸਮੇਂ ਤੋਂ ਐਕਟਿਵ ਨਹੀਂ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡਾ ਜੀਮੇਲ ਅਕਾਊਂਟ ਬੰਦ ਹੋ ਗਿਆ, ਤਾਂ ਤੁਸੀਂ ਜੀਮੇਲ ਤੋਂ ਲੌਗਇਨ ਕਰਕੇ ਆਪਣਾ ਐਂਡਰਾਈਡ ਸਮਾਰਟਫੋਨ ਇਸਤੇਮਾਲ ਨਹੀਂ ਕਰ ਸਕੋਗੇ।

ਆਪਣੇ ਜੀਮੇਲ ਅਕਾਊਂਟ ਨੂੰ ਡਿਲੀਟ ਹੋਣ ਤੋਂ ਬਚਾਉਣ ਲਈ ਕਰੋ ਇਹ ਕੰਮ: ਜੇਕਰ ਤੁਸੀਂ ਆਪਣਾ ਗੂਗਲ ਅਕਾਊਂਟ ਪਿਛਲੇ 2 ਸਾਲਾਂ ਤੋਂ ਇਸਤੇਮਾਲ ਨਹੀਂ ਕੀਤਾ ਹੈ, ਤਾਂ ਤੁਸੀਂ ਇਸ ਅਕਾਊਂਟ ਨੂੰ ਐਕਟਿਵ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕੰਪਨੀ ਦੀ ਅਲੱਗ-ਅਲੱਗ ਸੁਵਿਧਾ ਦਾ ਇਸਤੇਮਾਲ ਕਰਨਾ ਹੋਵੇਗਾ। ਆਪਣੇ ਅਕਾਊਂਟ ਨੂੰ ਡਿਲੀਟ ਹੋਣ ਤੋਂ ਬਚਾਉਣ ਲਈ ਇਮੇਲ ਪੜ੍ਹਨਾ ਜਾਂ ਭੇਜਣਾ, ਗੂਗਲ ਡਰਾਈਵ ਦਾ ਇਸਤੇਮਾਲ ਕਰਨਾ, YouTube ਵੀਡੀਓ ਦੇਖਣਾ ਜਾਂ ਫੋਟੋ ਸ਼ੇਅਰ ਕਰਨਾ, ਪਲੇ ਸਟੋਰ ਤੋਂ ਐਪ ਡਾਊਨਲੋਡ ਕਰਨਾ ਜਾਂ ਗੂਗਲ ਸਰਚ ਦਾ ਇਸਤੇਮਾਲ ਕਰਨਾ, ਕਿਸੇ ਤੀਸਰੀ ਐਪ ਜਾਂ ਵੈੱਬਸਾਈਟ 'ਚ ਲੌਗਇਨ ਕਰਨ ਲਈ ਗੂਗਲ ਅਕਾਊਂਟ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ।

ਇਨ੍ਹਾਂ ਯੂਜ਼ਰਸ ਦਾ ਅਕਾਊਂਟ ਨਹੀਂ ਹੋਵੇਗਾ ਡਿਲੀਟ: ਜੇਕਰ ਤੁਸੀਂ ਆਪਣੇ ਗੂਗਲ ਅਕਾਊਂਟ ਤੋਂ ਕਿਸੇ ਕੰਪਨੀ ਦਾ ਪ੍ਰੋਡਕਟ ਜਾ ਸਰਵਿਸ ਲਈ ਹੋਈ ਹੈ, ਤਾਂ ਤੁਹਾਡਾ ਅਕਾਊਂਟ ਡਿਲੀਟ ਨਹੀਂ ਹੋਵੇਗਾ। ਇਸਦੇ ਨਾਲ ਹੀ ਜਿਹੜੇ ਅਕਾਊਂਟਸ ਤੋਂ YouTube ਵੀਡੀਓ ਪੋਸਟ ਹੋਈ ਹੈ, ਉਹ ਅਕਾਊਂਟ ਵੀ ਬਚ ਜਾਣਗੇ। ਜਿਹੜੇ ਅਕਾਊਂਟ ਨੇ ਮੁਦਰਾ ਗਿਫ਼ਟ ਕਾਰਡ ਰੱਖਿਆ ਹੈ, ਉਹ ਅਕਾਊਂਟ ਵੀ ਡਿਲੀਟ ਨਹੀਂ ਹੋਣਗੇ। ਇਸਦੇ ਨਾਲ ਹੀ ਜੇਕਰ ਤੁਸੀਂ ਆਪਣਾ ਅਕਾਊਂਟ ਬੱਚਿਆਂ ਦੇ ਅਕਾਊਂਟ ਨਾਲ ਲਿੰਕ ਕੀਤਾ ਹੈ ਅਤੇ ਗੂਗਲ ਅਕਾਊਂਟ ਦਾ ਇਸਤੇਮਾਲ ਐਪ ਪ੍ਰਕਾਸ਼ਨ ਲਈ ਕੀਤਾ ਹੈ, ਉਹ ਅਕਾਊਂਟ ਵੀ ਡਿਲੀਟ ਨਹੀਂ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.