ETV Bharat / science-and-technology

Meta ਕਰ ਰਿਹਾ 'In App Shopping' ਫੀਚਰ 'ਤੇ ਕੰਮ, ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀ ਸਿੱਧਾ ਮੰਗਾ ਸਕੋਗੇ ਐਮਾਜ਼ਾਨ ਤੋਂ ਸਾਮਾਨ

author img

By ETV Bharat Tech Team

Published : Nov 10, 2023, 3:27 PM IST

In App Shopping: ਮੈਟਾ ਨੇ ਐਮਾਜ਼ਾਨ ਦੇ ਨਾਲ In App Shopping ਫੀਚਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਰਾਹੀ ਤੁਸੀਂ ਸਿੱਧੇ ਐਮਾਜ਼ਾਨ ਦਾ ਸਾਮਾਨ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀ ਮੰਗਾ ਸਕੋਗੇ।

In App Shopping
In App Shopping

ਹੈਦਰਾਬਾਦ: ਇੰਸਟਾਗ੍ਰਾਮ ਅਤੇ ਫੇਸਬੁੱਕ ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਇਨ੍ਹਾਂ ਐਪਾਂ 'ਚ ਬਦਲਾਅ ਕਰਦੀ ਰਹਿੰਦੀ ਹੈ। ਹੁਣ ਮੈਟਾ ਐਮਾਜ਼ਾਨ ਦੇ ਨਾਲ In App Shopping ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਸਿੱਧੇ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਐਮਾਜ਼ਾਨ ਦਾ ਸਾਮਾਨ ਮੰਗਾ ਸਕਣਗੇ। ਇਸ ਫੀਚਰ ਦੀ ਵਰਤੋ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾ ਆਪਣੇ ਇੰਸਟਾ ਅਤੇ ਫੇਸਬੁੱਕ ਅਕਾਊਂਟ ਨੂੰ ਐਮਾਜ਼ਾਨ ਨਾਲ ਲਿੰਕ ਕਰਨਾ ਹੋਵੇਗਾ। ਅਕਾਊਂਟ ਨੂੰ ਲਿੰਕ ਕਰਨ ਤੋਂ ਪਹਿਲਾ ਤੁਹਾਨੂੰ ਸਾਰੇ Terms and Condition ਨੂੰ ਐਕਸੈਪਟ ਕਰਨਾ ਹੋਵੇਗਾ। ਇਸ ਲਈ ਇਨ੍ਹਾਂ ਗੱਲਾਂ ਨੂੰ ਪਹਿਲਾ ਧਿਆਨ ਨਾਲ ਪੜ੍ਹ ਲਓ।

In App Shopping
In App Shopping

ਇਨ੍ਹਾਂ ਲੋਕਾਂ ਨੂੰ ਮਿਲੇਗਾ In App Shopping ਫੀਚਰ: Tech Crunch ਦੀ ਰਿਪੋਰਟ ਅਨੁਸਾਰ, ਸਭ ਤੋਂ ਪਹਿਲਾ ਇਸ ਫੀਚਰ ਨੂੰ US 'ਚ ਜਾਰੀ ਕੀਤਾ ਜਾਵੇਗਾ। ਇੱਥੇ ਯੂਜ਼ਰਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ Ads ਦੇ ਅੰਦਰ ਪ੍ਰਾਈਸ, ਪ੍ਰਾਈਮ ਯੋਗਤਾ, ਡਿਲੀਵਰੀ ਸਮਾਂ ਅਤੇ ਪ੍ਰੋਡਕਟ ਦੀ ਜਾਣਕਾਰੀ ਦਿਖੇਗੀ। ਯੂਜ਼ਰਸ In App ਤੋਂ ਸਾਮਾਨ ਮੰਗਾ ਸਕਣਗੇ ਅਤੇ ਸਾਮਾਨ ਨੂੰ ਟ੍ਰੈਕ ਵੀ ਕਰ ਸਕਣਗੇ। ਐਮਾਜ਼ਾਨ ਨੇ ਕਿਹਾ ਕਿ ਨਵੇ In App Shopping ਸੁਵਿਧਾ ਦੇ ਅੰਦਰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸਿਰਫ਼ ਚੁਣੇ ਹੋਏ Ads ਨਜ਼ਰ ਆਉਣਗੇ, ਜਿਨ੍ਹਾਂ ਨੂੰ ਐਮਾਜ਼ਾਨ ਅਤੇ ਸੁਤੰਤਰ ਵਿਕਰੇਤਾ ਦੁਆਰਾ ਵੇਚਿਆ ਜਾਵੇਗਾ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਸ ਫੀਚਰ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ। ਕੰਪਨੀ ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਸਾਰਿਆਂ ਲਈ ਲਾਂਚ ਕਰ ਸਕਦੀ ਹੈ।

ਵਟਸਐਪ ਇਨ੍ਹਾਂ ਫੀਚਰਸ 'ਤੇ ਵੀ ਕਰ ਰਿਹਾ ਕੰਮ: ਵਟਸਐਪ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਐਪ 'ਚ ਕਈ ਨਵੇਂ ਫੀਚਰ ਜੋੜ ਰਿਹਾ ਹੈ। ਹੁਣ ਕੰਪਨੀ ਵਟਸਐਪ ਚੈਨਲ 'ਚ ਕ੍ਰਿਏਟਰਸ ਨੂੰ 'view count' ਚੈਕ ਕਰਨ ਦੀ ਸੁਵਿਧਾ ਵੀ ਦੇਣ ਜਾ ਰਹੀ ਹੈ। ਇਸ ਫੀਚਰ ਰਾਹੀ ਚੈਨਲ ਕ੍ਰਿਏਟਰਸ ਦੇਖ ਸਕਣਗੇ ਕਿ ਉਨ੍ਹਾਂ ਦੀ ਪੋਸਟ ਨੂੰ ਕਿੰਨੇ ਲੋਕਾਂ ਨੇ ਦੇਖ ਲਿਆ ਹੈ। ਇਸ ਤੋਂ ਇਲਾਵਾ ਕੰਪਨੀ ਵਟਸਐਪ ਯੂਜ਼ਰਸ ਲਈ ਕੈਲੰਡਰ ਵਾਲਾ ਫੀਚਰ ਲਿਆਉਣ 'ਤੇ ਵੀ ਕੰਮ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਖਾਸ ਮੈਸੇਜ ਨੂੰ ਆਸਾਨੀ ਨਾਲ ਲੱਭ ਸਕਣਗੇ। ਫਿਲਹਾਲ ਇਹ ਫੀਚਰ ਵਟਸਐਪ ਵੈੱਬ ਲਈ ਲਿਆਂਦਾ ਜਾ ਰਿਹਾ ਹੈ। ਇਸਦੇ ਨਾਲ ਹੀ ਕੰਪਨੀ ਐਂਡਰਾਈਡ ਅਤੇ IOS ਯੂਜ਼ਰਸ ਲਈ ਵੀ ਨਵਾਂ ਫੀਚਰ ਲੈ ਕੇ ਆ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਜੀਮੇਲ ਆਈਡੀ ਰਾਹੀ ਆਪਣੇ ਵਟਸਐਪ ਅਕਾਊਂਟ ਨੂੰ ਲੌਗਇਨ ਕਰ ਸਕੋਗੇ। ਵਰਤਮਾਨ ਸਮੇਂ 'ਚ ਵਟਸਐਪ ਅਕਾਊਂਟ ਨੂੰ ਖੋਲ੍ਹਣ ਲਈ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ, ਪਰ ਜਲਦ ਹੀ ਤੁਸੀਂ ਮੇਲ ਆਈਡੀ ਦੀ ਮਦਦ ਨਾਲ ਵੀ ਆਪਣਾ ਵਟਸਐਪ ਅਕਾਊਂਟ ਖੋਲ੍ਹ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.