ETV Bharat / science-and-technology

Samsung Galaxy S23 FE 5G ਸਮਾਰਟਫੋਨ ਜਲਦ ਹੋਵੇਗਾ ਲਾਂਚ, ਕੀਮਤ ਦਾ ਹੋਇਆ ਖੁਲਾਸਾ

author img

By ETV Bharat Punjabi Team

Published : Sep 8, 2023, 12:49 PM IST

Samsung Galaxy: ਭਾਰਤ 'ਚ ਜਲਦ ਹੀ Samsung Galaxy S23 FE 5G ਸਮਾਰਟਫੋਨ ਲਾਂਚ ਹੋਵੇਗਾ। ਲਾਂਚ ਤੋਂ ਪਹਿਲਾ ਹੀ ਫੋਨ ਦੀ ਕੀਮਤ ਦਾ ਖੁਲਾਸਾ ਹੋ ਗਿਆ ਹੈ।

Samsung Galaxy S23 FE 5G
Samsung Galaxy S23 FE 5G

ਹੈਦਰਾਬਾਦ: ਭਾਰਤ 'ਚ ਜਲਦ ਹੀ Samsung Galaxy S23 FE 5G ਸਮਾਰਟਫੋਨ ਲਾਂਚ ਹੋਵੇਗਾ। ਵਿਸ਼ਵ ਬਾਜ਼ਾਰ 'ਚ ਇਹ ਫੋਨ Q4 2023 'ਚ ਲਾਂਚ ਹੋਵੇਗਾ। ਲਾਂਚ ਤੋਂ ਪਹਿਲਾ ਹੀ Samsung Galaxy S23 FE 5G ਸਮਾਰਟਫੋਨ ਦੀ ਕੀਮਤ ਆਨਲਾਈਨ ਸਾਹਮਣੇ ਆ ਗਈ ਹੈ।

  • Exclusive 😜

    Samsung Galaxy S23 FE 5G Indian variant price. 📉

    128GB 💰 ₹54,999
    256GB 💰 ₹59,999

    — Abhishek Yadav (@yabhishekhd) September 7, 2023 " class="align-text-top noRightClick twitterSection" data=" ">

Samsung Galaxy S23 FE 5G ਸਮਾਰਟਫੋਨ ਦੀ ਕੀਮਤ: Samsung Galaxy S23 FE 5G ਸਮਾਰਟਫੋਨ ਦੀ ਭਾਰਤੀ ਕੀਮਤ ਬਾਰੇ ਟਿਪਸਟਰ ਅਭਿਸ਼ੇਕ ਯਾਦਵ ਨੇ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। ਟਿਪਸਟਰ ਅਨੁਸਾਰ, Samsung Galaxy S23 FE 5G ਸਮਾਰਟਫੋਨ ਭਾਰਤ 'ਚ ਦੋ ਸਟੋਰੇਜ ਰੂਪਾਂ 'ਚ ਉਪਲਬਧ ਹੋਵੇਗਾ। ਇਸਦੇ 128GB ਸਟੋਰੇਜ ਦੀ ਕੀਮਤ 54,999 ਰੁਪਏ ਹੋਣ ਦੀ ਉਮੀਦ ਹੈ, ਜਦਕਿ 256GB ਸਟੋਰੇਜ ਦੀ ਕੀਮਤ 59,999 ਰੁਪਏ ਦੱਸੀ ਜਾ ਰਹੀ ਹੈ। ਅਜੇ Samsung Galaxy S23 FE 5G ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ ਨਹੀਂ ਹੋਇਆ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਅਕਤੂਬਰ 2023 'ਚ ਲਾਂਚ ਹੋ ਸਕਦਾ ਹੈ।

Samsung Galaxy S23 FE 5G ਸਮਾਰਟਫੋਨ ਦੇ ਫੀਚਰਸ: Samsung Galaxy S23 FE 5G ਸਮਾਰਟਫੋਨ ਵਿੱਚ 120Hz ਰਿਫ੍ਰੈਸ਼ ਦਰ ਦੇ ਨਾਲ 6.4 ਇੰਚ ਦੀ AMOLED ਡਿਸਪਲੇ ਹੋਣ ਦੀ ਉਮੀਦ ਹੈ। ਇਸਦੀ ਸਕ੍ਰੀਨ Resolution 2K ਦੀ ਜਗ੍ਹਾਂ ਫੁੱਲ HD+ ਤੱਕ ਸੀਮਿਤ ਹੋ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Samsung Galaxy S23 FE 5G ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਵਿੱਚ OIS ਦੇ ਨਾਲ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ ਹੋਵੇਗਾ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 8 ਮੈਗਾਪਿਕਸਲ ਅਲਟ੍ਰਾ ਵਾਈਡ ਲੈਂਸ ਹੋਵੇਗਾ। ਸੈਲਫ਼ੀ ਲਈ 10 ਮੈਗਾਪਿਕਸਲ ਦਾ ਸੈਂਸਰ ਮਿਲ ਸਕਦਾ ਹੈ। ਜਿਸ ਵਿੱਚ 4K ਵੀਡੀਓ ਰਿਕਾਰਡਿੰਗ ਦਾ ਸਪੋਰਟ ਮਿਲੇਗਾ। ਫਾਸਟ ਚਾਰਜਿੰਗ ਲਈ ਇਸ ਵਿੱਚ 4500mAh ਦੀ ਬੈਟਰੀ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.