ETV Bharat / science-and-technology

Poco C65 ਸਮਾਰਟਫੋਨ ਦੀ ਸੇਲ ਹੋਈ ਸ਼ੁਰੂ, ਮਿਲ ਰਹੇ ਨੇ ਸ਼ਾਨਦਾਰ ਆਫ਼ਰਸ

author img

By ETV Bharat Tech Team

Published : Dec 18, 2023, 2:38 PM IST

Poco C65 Smartphone Sale: Poco ਨੇ ਹਾਲ ਹੀ ਵਿੱਚ ਭਾਰਤੀ ਗ੍ਰਾਹਕਾਂ ਲਈ Poco C65 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਫਲਿੱਪਕਾਰਟ 'ਤੇ ਸ਼ੁਰੂ ਹੋ ਗਈ ਹੈ। ਸੇਲ ਦੌਰਾਨ ਤੁਸੀਂ ਬੈਂਕ ਆਫ਼ਰਸ ਦਾ ਫਾਇਦਾ ਵੀ ਲੈ ਸਕਦੇ ਹੋ।

Poco C65 Smartphone Sale
Poco C65 Smartphone Sale

ਹੈਦਰਾਬਾਦ: ਚੀਨੀ ਕੰਪਨੀ Poco ਵੱਲੋ ਭਾਰਤੀ ਬਾਜ਼ਾਰ 'ਚ ਹਾਲ ਹੀ ਵਿੱਚ Poco C65 ਸਮਾਰਟਫੋਨ ਨੂੰ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਅੱਜ ਪਹਿਲੀ ਸੇਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਗਈ ਹੈ। ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਸ ਫੋਨ ਨੂੰ ਕਈ ਰੈਮ ਅਤੇ ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।

Poco C65 ਸਮਾਰਟਫੋਨ ਦੀ ਕੀਮਤ: Poco C65 ਸਮਾਰਟਫੋਨ ਦੇ 4GB+128GB ਸਟੋਰੇਜ ਦੀ ਕੀਮਤ 8,499 ਰੁਪਏ ਰੱਖੀ ਗਈ ਹੈ, ਜਦਕਿ 6GB+128GB ਦੀ ਕੀਮਤ 9,499 ਰੁਪਏ ਅਤੇ 8GB+256GB ਸਟੋਰੇਜ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। Poco C65 ਸਮਾਰਟਫੋਨ ਨੂੰ ਬਲੈਕ ਅਤੇ ਬਲੂ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।

Poco C65 ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ ਪਹਿਲੀ ਸੇਲ ਦੌਰਾਨ ਜੇਕਰ ਤੁਸੀਂ Poco C65 ਨੂੰ ਖਰੀਦਣ 'ਤੇ ICICI ਬੈਂਕ ਕ੍ਰੇਡਿਟ ਅਤੇ ਡੇਬਿਟ ਕਾਰਡ ਜਾਂ ਇਸਦੇ ਨਾਲ EMI ਲੈਣ-ਦੇਣ ਕਰਦੇ ਹੋ, ਤਾਂ ਉਨ੍ਹਾਂ ਨੂੰ 1,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਦੇ ਚਲਦਿਆਂ ਫੋਨ ਦੇ ਸਾਰੇ ਮਾਡਲ 10,000 ਰੁਪਏ ਤੋਂ ਘਟ ਕੀਮਤ 'ਚ ਤੁਸੀਂ ਖਰੀਦ ਸਕਦੇ ਹੋ ਅਤੇ ਇਸਦੀ ਸ਼ੁਰੂਆਤੀ ਕੀਮਤ 7,499 ਰੁਪਏ ਹੋ ਗਈ ਹੈ।

Poco C65 ਸਮਾਰਟਫੋਨ ਦੇ ਫੀਚਰਸ: Poco C65 ਸਮਾਰਟਫੋਨ 'ਚ 6.74 ਇੰਚ ਦੀ HD+LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 180Hz ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ MediaTek Helio G85 ਦੇ ਨਾਲ 8GB ਤੱਕ ਦੀ ਰੈਮ ਮਿਲ ਰਹੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ, ਤਾਂ ਇਸ ਸਮਾਰਟਫੋਨ ਦੇ ਬੈਕ ਪੈਨਲ 'ਤੇ 50MP ਪ੍ਰਾਈਮਰੀ ਅਤੇ 2MP ਸੈਕੰਡਰੀ ਸੈਂਸਰ ਵਾਲਾ ਦੋਹਰਾ AI ਕੈਮਰਾ ਮਿਲਦਾ ਹੈ ਅਤੇ 8MP ਦਾ ਫਰੰਟ ਕੈਮਰਾ ਕੈਮਰਾ ਮਿਲਦਾ ਹੈ। Poco C65 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

iQOO Neo 9 ਸੀਰੀਜ਼ ਦੀ ਲਾਂਚ ਡੇਟ: iQOO ਆਪਣੀ ਨਵੀਂ ਸੀਰੀਜ਼ iQOO Neo 9 ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ 27 ਦਸੰਬਰ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ। ਚੀਨ ਦੇ ਲੋਕਲ ਸਮੇਂ ਅਨੁਸਾਰ, iQOO Neo 9 ਸੀਰੀਜ਼ ਨੂੰ ਸ਼ਾਮ 7 ਵਜੇ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.