ETV Bharat / science-and-technology

Ookla Speedtest 'ਚ ਰਿਲਾਇੰਸ ਜੀਓ ਨੇ ਜਿੱਤੇ 9 ਇਨਾਮ, ਮਿਲਿਆ ਭਾਰਤ ਦੇ ਨੰਬਰ 1 ਨੈੱਟਵਰਕ ਦਾ ਟੈਗ

author img

By ETV Bharat Punjabi Team

Published : Oct 25, 2023, 2:53 PM IST

Ookla Speedtest Awards
Ookla Speedtest Awards

Ookla Speedtest Awards: ਰਿਲਾਇੰਸ ਜੀਓ ਦੇਸ਼ ਦਾ ਟਾਪ ਨੈੱਟਵਰਕ ਬਣ ਚੁੱਕਾ ਹੈ। ਕੰਪਨੀ ਨੇ ਓਕਲਾ ਸਪੀਡਟੈਸਟ 'ਚ ਨੌਂ ਇਨਾਮ ਜਿੱਤੇ ਹਨ।

ਹੈਦਰਾਬਾਦ: ਓਕਲਾ ਸਪੀਡਟੈਸਟ 'ਚ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੇ 9 ਇਨਾਮ ਆਪਣੇ ਨਾਮ ਕੀਤੇ ਹਨ। ਜੀਓ ਦੇਸ਼ ਦਾ ਟਾਪ ਨੈੱਟਵਰਕ ਬਣ ਚੁੱਕਾ ਹੈ। ਕੰਪਨੀ ਨੂੰ 5G ਸਮੇਤ ਅਲੱਗ-ਅਲੱਗ ਸ਼੍ਰੈਣੀ 'ਚ ਕੁੱਲ 9 ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਆਕਾਸ਼ ਅੰਬਾਨੀ ਦੇ ਅਨੁਸਾਰ, ਜੀਓ ਹਰ 10 ਸਕਿੰਟ ਵਿੱਚ ਇੱਕ 5ਜੀ ਸੈੱਲ ਸਥਾਪਤ ਕਰ ਰਿਹਾ ਹੈ। ਜੀਓ ਨੇ ਵਧੀਆਂ ਮੋਬਾਈਲ ਨੈੱਟਵਰਕ, ਸਭ ਤੋਂ ਤੇਜ਼ ਮੋਬਾਈਲ ਨੈੱਟਵਰਕ, ਵਧੀਆਂ ਮੋਬਾਈਲ ਕਵਰੇਜ, ਟਾਪ ਰੇਟੇਡ ਮੋਬਾਈਲ ਨੈੱਟਵਰਕ, 5G ਮੋਬਾਈਲ ਵੀਡੀਓ ਅਨੁਭਵ ਅਤੇ 5G ਮੋਬਾਈਲ ਗੇਮਿੰਗ ਅਨੁਭਵ ਲਈ ਇਨਾਮ ਜਿੱਤੇ ਹਨ।

ਓਕਲਾ ਦੇ ਪ੍ਰਧਾਨ ਅਤੇ ਸੀ.ਈ.ਓ ਸਟੀਫਨ ਬਾਈ ਨੇ ਕਹੀ ਇਹ ਗੱਲ: ਇਸ ਮੌਕੇ 'ਤੇ ਓਕਲਾ ਦੇ ਪ੍ਰਧਾਨ ਅਤੇ ਸੀ.ਈ.ਓ ਸਟੀਫਨ ਬਾਈ ਨੇ ਕਿਹਾ ਕਿ ਅਸੀ ਆਪਣੀ ਜਾਣਕਾਰੀ ਨਾਲ ਆਪਣੇ ਗ੍ਰਾਹਕਾਂ ਨੂੰ ਵਧੀਆਂ ਨੈੱਟਵਰਕ ਲੈਣ ਲਈ ਪ੍ਰੇਰਿਤ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀ ਕੰਪਨੀ ਨੂੰ ਇੱਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਰਿਲਾਇੰਸ ਜੀਓ ਦੇਸ਼ 'ਚ ਸਭ ਤੋਂ ਵਧੀਆਂ ਨੈੱਟਵਰਕ ਪ੍ਰਦਾਨ ਕਰ ਰਿਹਾ ਹੈ। ਇਸਦੇ ਨਾਲ ਹੀ ਵਧੀਆਂ ਵੀਡੀਓ, ਗੇਮਿੰਗ ਅਤੇ 5G ਅਨੁਭਵ ਵੀ ਲੋਕਾਂ ਨੂੰ ਦੇ ਰਿਹਾ ਹੈ।

ਜੀਓ ਦੇ ਚੇਅਰਮੈਨ ਅਕਾਸ਼ ਅੰਬਾਨੀ ਨੇ ਦੱਸਿਆਂ ਆਪਣੀ ਕੰਪਨੀ ਦਾ ਉਦੇਸ਼: ਰਿਲਾਇੰਸ ਜੀਓ ਦੁਆਰਾ 9 ਇਨਾਮ ਜਿੱਤਣ 'ਤੇ ਜੀਓ ਦੇ ਚੇਅਰਮੈਨ ਅਕਾਸ਼ ਅੰਬਾਨੀ ਨੇ ਕਿਹਾ ਕਿ ਕੰਪਨੀ ਦਾ ਉਦੇਸ਼ ਭਾਰਤ 'ਚ ਇੱਕ ਡਿਜੀਟਲ ਸੋਸਾਈਟੀ ਬਣਾਉਣਾ ਸੀ, ਜਿੱਥੇ ਤਕਨਾਲੋਜੀ ਸਾਡੇ ਜੀਵਨ ਦੇ ਹਰ ਖੇਤਰ 'ਚ ਵਧੀਆਂ ਬਦਲਾਅ ਲੈ ਕੇ ਆਵੇ। ਅਕਾਸ਼ ਅੰਬਾਨੀ ਨੇ ਕਿਹਾ ਕਿ ਜਿਸ ਸਪੀਡ ਨਾਲ ਦੇਸ਼ ਭਰ 'ਚ ਜੀਓ ਨੇ 5G ਰੋਲਆਊਟ ਕੀਤਾ ਹੈ, ਉਸ ਨਾਲ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੇ ਦੱਸਿਆਂ ਕਿ ਜੀਓ ਨੇ ਪੂਰੇ ਭਾਰਤ ਨੂੰ ਇੱਕ ਮਜ਼ਬੂਤ ਟੂ 5G ਨੈੱਟਵਰਕ ਨਾਲ ਕਵਰ ਕਰ ਲਿਆ ਹੈ ਅਤੇ ਇਹ ਸਭ ਕੰਪਨੀ ਦੀ ਡੈੱਡਲਾਈਨ ਦਸੰਬਰ 2023 ਤੋਂ ਪਹਿਲਾ ਪੂਰਾ ਹੋ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.