ETV Bharat / science-and-technology

Vivo ਦੇ ਦੋ ਸਮਾਰਟਫੋਨਾਂ ਦੀ ਕੀਮਤ 'ਚ ਹੋਈ ਕਟੌਤੀ, ਜਾਣੋ ਕੀਮਤ ਅਤੇ ਫੀਚਰਸ

author img

By ETV Bharat Punjabi Team

Published : Sep 18, 2023, 4:16 PM IST

Vivo Y100 And Vivo Y100A Price Cut: Vivo ਨੇ ਭਾਰਤੀ ਬਾਜ਼ਾਰ 'ਚ ਦੋ ਸਮਾਰਟਫੋਨ Vivo Y100 ਅਤੇ Vivo Y100A ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ। ਇਨ੍ਹਾਂ ਸਮਾਰਟਫੋਨਾਂ ਨੂੰ ਹੁਣ ਖਾਸ ਆਫ਼ਰਸ ਦੇ ਨਾਲ ਖਰੀਦਣ ਦਾ ਮੌਕਾ ਮਿਲ ਰਿਹਾ ਹੈ।

Vivo Y100 And Vivo Y100A Price Cut
Vivo Y100 And Vivo Y100A Price Cut

ਹੈਦਰਾਬਾਦ: Vivo ਨੇ Vivo Y100 ਅਤੇ Vivo Y100A ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਇਸਦੇ ਨਾਲ ਹੀ ਖਾਸ ਆਫ਼ਰਸ ਦਾ ਫਾਇਦਾ ਵੀ ਅਲੱਗ ਤੋਂ ਦਿੱਤਾ ਜਾ ਰਿਹਾ ਹੈ। Vivo ਨੇ ਦੱਸਿਆ ਕਿ Vivo Y100 ਅਤੇ Vivo Y100A ਸਮਾਰਟਫੋਨ ਪ੍ਰਾਈਸ ਕਟ ਤੋਂ ਬਾਅਦ ਨਵੀਂ ਕੀਮਤ 'ਤੇ ਲਿਸਟ ਕਰ ਦਿੱਤਾ ਗਿਆ ਹੈ। ਗ੍ਰਾਹਕ ਫਲਿੱਪਕਾਰਟ ਦੇ ਇਲਾਵਾ Vivo ਇੰਡੀਆ ਈ-ਸਟੋਰ ਅਤੇ ਹੋਰ ਪਾਰਟਨਰ ਰੀਟੇਲ ਸਟੋਰ ਤੋਂ Vivo Y100 ਅਤੇ Vivo Y100A ਸਮਾਰਟਫੋਨ ਖਰੀਦ ਸਕਣਗੇ। ਆਫਲਾਈਨ ਬਾਜ਼ਾਰ 'ਚ ਵੀ ਇਨ੍ਹਾਂ ਮਾਡਲਸ ਨੂੰ ਸਸਤੇ 'ਚ ਖਰੀਦ ਸਕੋਗੇ।

Vivo Y100 ਅਤੇ Vivo Y100A ਸਮਾਰਟਫੋਨਾਂ ਦੀ ਕੀਮਤ 'ਚ ਕਟੌਤੀ: Vivo Y100 ਅਤੇ Vivo Y100A ਸਮਾਰਟਫੋਨਾਂ ਦੇ 8GB ਰੈਮ ਅਤੇ 128GB ਸਟੋਰੇਜ ਦੀ ਕੀਮਤ ਹੁਣ 21,999 ਰੁਪਏ ਹੋ ਗਈ ਹੈ ਅਤੇ 8GB ਰੈਮ ਅਤੇ 256GB ਸਟੋਰੇਜ ਦੀ ਕੀਮਤ ਹੁਣ 23,999 ਰੁਪਏ ਹੋ ਗਈ ਹੈ। ਇਨ੍ਹਾਂ ਸਮਾਰਟਫੋਨਾਂ ਲਈ ICICI, SBI, Yes Bank ਅਤੇ IDFC First ਬੈਂਕ ਕਾਰਡਸ ਰਾਹੀ ਭੁਗਤਾਨ ਕਰਨ ਦੀ ਸਥਿਤੀ 'ਚ 2000 ਰੁਪਏ ਤੱਕ ਦਾ ਕੈਸ਼ਬੈਕ ਮਿਲ ਰਿਹਾ ਹੈ। ਇਨ੍ਹਾਂ ਸਮਾਰਟਫੋਨਾਂ ਨੂੰ NO-Cost EMI 'ਤੇ ਖਰੀਦਿਆ ਜਾ ਸਕਦਾ ਹੈ ਅਤੇ ਕੰਪਨੀ V-Shield ਪ੍ਰੋਟੈਕਸ਼ਨ ਪਲੈਨਸ ਵੀ ਆਫ਼ਰ ਕਰ ਰਹੀ ਹੈ।

Vivo Y100 ਸਮਾਰਟਫੋਨ ਦੇ ਫੀਚਰਸ: ਇਸ ਸਮਾਰਟਫੋਨ 'ਚ ਫਲੋਰਾਈਟ AG ਗਲਾਸ ਤਕਨਾਲੋਜੀ ਦਿੱਤੀ ਗਈ ਹੈ। ਇਹ ਫੋਨ ਬਲੂ, ਗੋਲਡ ਅਤੇ ਬਲੈਕ ਕਲਰ ਆਪਸ਼ਨਾਂ 'ਚ ਉਪਲਬਧ ਹੈ। ਵਧੀਆ ਪ੍ਰਦਰਸ਼ਨ ਲਈ ਇਸ ਫੋਨ 'ਚ MediaTek Dimensity 900 ਪ੍ਰਸੈਸਰ ਪਾਵਰਡ ਦਿੱਤਾ ਗਿਆ ਹੈ ਅਤੇ ਇਸ 'ਚ 64MP OIS ਟ੍ਰਿਪਲ ਕੈਮਰਾ ਸੈਟਅੱਪ ਬੈਕ ਪੈਨਲ ਮਿਲਦਾ ਹੈ।

Vivo Y100A ਸਮਾਰਟਫੋਨ ਦੇ ਫੀਚਰਸ: Vivo ਨੇ ਇਸ ਸਮਾਰਟਫੋਨ 'ਚ 6.38 ਇੰਚ ਦੀ AMOLED ਡਿਸਪਲੇ ਦਿੱਤੀ ਹੈ ਅਤੇ ਵਧੀਆ ਪ੍ਰਦਰਸ਼ਨ ਲਈ ਇਸ 'ਚ Qualcomm Snapdragon 695 ਪ੍ਰੋਸੈਸਰ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ 'ਚ 64MP ਟ੍ਰਿਪਲ ਕੈਮਰਾ ਮਿਲਦਾ ਹੈ ਅਤੇ ਪੋਰਟਰੇਟ ਤੋਂ ਲੈ ਕੇ ਸੂਪਰ ਨਾਈਟ ਮੋਡ ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਸਮਾਰਟਫੋਨ ਨੂੰ ਬਲੂ, ਗੋਲਡ ਅਤੇ ਬਲੈਕ ਕਲਰ 'ਚ ਖਰੀਦਿਆਂ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.