ETV Bharat / science-and-technology

Jio AirFiber: ਇਸ ਦਿਨ ਲਾਂਚ ਹੋਵੇਗਾ Jio AirFiber, ਜਾਣੋ ਕੀਮਤ ਅਤੇ ਫੀਚਰਸ

author img

By ETV Bharat Punjabi Team

Published : Sep 17, 2023, 1:22 PM IST

Jio AirFiber Launched Date
Jio AirFiber

Jio AirFiber Launched Date: Reliance Jio 19 ਸਤੰਬਰ ਨੂੰ Jio AirFiber ਨਾਮ ਦੀ ਇੱਕ ਵਾਈਰਲੈਸ ਇੰਟਰਨੈੱਟ ਸੁਵਿਧਾ ਲਾਂਚ ਕਰਨ ਲਈ ਤਿਆਰ ਹੈ। ਘਰਾਂ ਅਤੇ ਆਫਿਸਾਂ ਲਈ ਡਿਜ਼ਾਈਨ ਕੀਤੀ ਗਈ ਇਹ ਇੱਕ ਪੋਰਟੇਬਲ ਵਾਈਰਲੈਸ ਇੰਟਰਨੈੱਟ ਸੁਵਿਧਾ ਹੈ।

ਹੈਦਰਾਬਾਦ: Reliance Jio ਦੀ AGM ਮੀਟਿੰਗ 'ਚ ਮੁਕੇਸ਼ ਅੰਬਾਨੀ ਨੇ ਜਾਣਕਾਰੀ ਦਿੱਤੀ ਸੀ ਕਿ ਕੰਪਨੀ ਦਾ AirFiber ਡਿਵਾਈਸ 19 ਸਤੰਬਰ ਨੂੰ ਲਾਂਚ ਹੋਵੇਗਾ। AirFiber ਡਿਵਾਈਸ ਤੁਹਾਨੂੰ 1.5Gbps ਤੱਕ ਦੀ ਹਾਈ ਸਪੀਡ ਪ੍ਰਦਾਨ ਕਰ ਸਕਦਾ ਹੈ। ਇਸਦੀ ਮਦਦ ਨਾਲ ਤੁਸੀਂ ਗੇਮਿੰਗ, ਹਾਈ Resolution ਵੀਡੀਓ ਆਦਿ ਕੰਮ ਕਰ ਸਕਦੇ ਹੋ।

ਕੀ ਹੈ Jio AirFiber?: Jio AirFiber ਇੱਕ ਪਲੱਗ ਐਂਡ ਪਲੇ ਡਿਵਾਈਸ ਦੀ ਤਰ੍ਹਾਂ ਕੰਮ ਕਰਦਾ ਹੈ। ਤੁਹਾਨੂੰ ਇਸਦਾ ਸਿਰਫ਼ ਸਵਿੱਚ ਆਨ ਕਰਨਾ ਹੋਵੇਗਾ ਅਤੇ ਫਿਰ ਇਹ ਇੱਕ ਹਾਟਸਪਾਟ ਦੀ ਤਰ੍ਹਾਂ ਕੰਮ ਕਰੇਗਾ। ਇਹ ਇੱਕ ਨਵੀਂ ਵਾਈਰਲੈਸ ਇੰਟਰਨੈਟ ਸੇਵਾ ਹੈ, ਜੋ ਹਾਈ ਸਪੀਡ ਇੰਟਰਨੈਟ ਕਨੈਕਟੀਵੀਟੀ ਪ੍ਰਦਾਨ ਕਰਨ ਲਈ 5G ਤਕਨੀਕ ਦਾ ਇਸਤੇਮਾਲ ਕਰਦੀ ਹੈ।

Jio AirFiber ਦੇ ਫੀਚਰਸ: Jio AirFiber ਇੱਕ ਵਾਈਰਲੈਸ ਤਕਨਾਲੋਜੀ ਹੈ, ਜਿਸ 'ਚ ਬਿਨ੍ਹਾਂ ਤਾਰਾਂ ਦੇ ਤੁਹਾਨੂੰ ਇੰਟਰਨੈਟ ਮਿਲਦਾ ਹੈ। ਇਹ ਡਿਵਾਈਸ ਟਾਵਰ ਤੋਂ ਸਿਗਨਲ ਫੜਦਾ ਹੈ ਅਤੇ ਤੁਹਾਨੂੰ ਹਾਟਸਪਾਟ ਦਿੰਦਾ ਹੈ। Jio AirFiber 'ਚ ਤੁਹਾਨੂੰ 1.5Gbps ਤੱਕ ਦਾ ਹਾਈ ਸਪੀਡ ਡਾਟਾ ਮਿਲਦਾ ਹੈ। Jio AirFiber ਡਿਵਾਈਸ ਦੀ ਸਪੀਡ ਟਾਵਰ ਲੋਕੇਸ਼ਨ ਦੇ ਹਿਸਾਬ ਨਾਲ ਬਦਲ ਸਕਦੀ ਹੈ। Jio AirFiber ਦਾ ਸੈਟਅੱਪ ਕਰਨ ਲਈ ਪ੍ਰੋਫੈਸ਼ਨਲ ਦੀ ਜ਼ਰੂਰਤ ਨਹੀ ਹੁੰਦੀ। ਇਸਨੂੰ ਤੁਸੀਂ ਪਲੱਗ ਐਂਡ ਪਲੇ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ।

Jio AirFiber ਦੀ ਕੀਮਤ: Jio AirFiber ਦੀ ਕੀਮਤ Jio Fiber ਨਾਲੋ ਜ਼ਿਆਦਾ ਹੋ ਸਕਦੀ ਹੈ, ਕਿਉਕਿ ਇਹ ਇੱਕ ਪੋਰਟੇਬਲ ਡਿਵਾਈਸ ਹੈ। Jio AirFiber ਡਿਵਾਈਸ ਦੀ ਕੀਮਤ 6,000 ਰੁਪਏ ਦੇ ਆਲੇ-ਦੁਆਲੇ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.