ETV Bharat / science-and-technology

Honor 90 5G ਦੀ ਕੱਲ ਹੋਵੇਗੀ ਪਹਿਲੀ ਸੇਲ, ਮਿਲਣਗੇ ਇਹ ਸ਼ਾਨਦਾਰ ਆਫ਼ਰਸ

author img

By ETV Bharat Punjabi Team

Published : Sep 17, 2023, 12:42 PM IST

Honor 90 5G First Sale: ਕੱਲ Honor 90 5G ਸਮਾਰਟਫੋਨ ਦੀ ਪਹਿਲੀ ਸੇਲ ਹੋਣ ਜਾ ਰਹੀ ਹੈ। ਇਸ ਫੋਨ ਨੂੰ Exclusive Launch Offers ਦੇ ਨਾਲ ਖਰੀਦਿਆ ਜਾ ਸਕਦਾ ਹੈ।

Honor 90 5G First Sale
Honor 90 5G

ਹੈਦਰਾਬਾਦ: ਕੱਲ Honor 90 5G ਸਮਾਰਟਫੋਨ ਦੀ ਪਹਿਲੀ ਸੇਲ ਹੋਣ ਜਾ ਰਹੀ ਹੈ। ਇਹ ਸਮਾਰਟਫੋਨ ਮਜ਼ਬੂਤ ਡਿਸਪਲੇ, ਸ਼ਾਨਦਾਰ ਲੁੱਕ, ਵਧੀਆ ਰੈਮ ਅਤੇ ਸਟੋਰੇਜ ਦੇ ਨਾਲ ਮਿਲੇਗਾ। ਇਸ ਸਮਾਰਟਫੋਨ ਨੂੰ ਤੁਸੀਂ Exclusive Launch Offers ਦੇ ਨਾਲ ਖਰੀਦ ਸਕਦੇ ਹੋ।

Honor 90 5G ਸਮਾਰਟਫੋਨ ਨੂੰ ਘਟ ਕੀਮਤ 'ਤੇ ਖਰੀਦ ਸਕੋਗੇ: Honor 90 5G ਸਮਾਰਟਫੋਨ ਨੂੰ ਕੰਪਨੀ ਨੇ 8GB+256GB ਅਤੇ 12GB+512GB 'ਚ ਲਾਂਚ ਕੀਤਾ ਹੈ। ਇਸ ਫੋਨ ਨੂੰ 37,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਤੁਸੀਂ ਇਸ ਸਮਾਰਟਫੋਨ ਨੂੰ Exclusive Launch Offers ਦੇ ਨਾਲ ਘਟ ਕੀਮਤ 'ਤੇ ਖਰੀਦ ਸਕਦੇ ਹੋ।

Honor 90 5G ਸਮਾਰਟਫੋਨ 'ਤੇ ਮਿਲਣਗੇ ਇਹ Exclusive Launch Offers: Honor 90 5G ਸਮਾਰਟਫੋਨ ਦੀ ਪਹਿਲੀ ਸੇਲ 'ਚ ਯੂਜ਼ਰਸ ਨੂੰ 3000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ SBI ਅਤੇ ICICI ਕਾਰਡ ਦੇ ਨਾਲ ਖਰੀਦਦਾਰੀ 'ਤੇ ਡਿਸਕਾਊਂਟ ਪਾਇਆ ਜਾ ਸਕਦਾ ਹੈ। ਤੁਸੀਂ ਐਕਸਚੇਜ਼ ਆਫ਼ਰ ਦੇ ਨਾਲ ਵੀ ਇਸ ਸਮਾਰਟਫੋਨ ਨੂੰ ਖਰੀਦ ਸਕਦੇ ਹੋ। ਜਿਸ ਤੋਂ ਬਾਅਦ ਤੁਹਾਨੂੰ 2000 ਰੁਪਏ ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। Honor 90 5G ਸਮਾਰਟਫੋਨ ਦੀ ਪਹਿਲੀ ਸੇਲ 'ਚ ਯੂਜ਼ਰਸ ਨੂੰ 5000 ਰੁਪਏ ਦੀ Freebie value ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਸਮਾਰਟਫੋਨ ਦੇ ਨਾਲ 5 ਹਜ਼ਾਰ ਰੁਪਏ ਦੇ ਏਅਰਬਡਸ ਵੀ ਦਿੱਤੇ ਜਾ ਰਹੇ ਹਨ।

Honor 90 5G ਸਮਾਰਟਫੋਨ ਦੀ ਸੇਲ ਇਸ ਸਮੇਂ ਹੋਵੇਗੀ ਲਾਈਵ: Honor 90 5G ਸਮਾਰਟਫੋਨ ਦੀ ਪਹਿਲੀ ਸੇਲ ਕੱਲ ਲਾਈਵ ਹੋਣ ਜਾ ਰਹੀ ਹੈ। ਇਸ ਸਮਾਰਟਫੋਨ ਦੀ ਖਰੀਦਦਾਰੀ ਆਨਲਾਈਨ ਪਲੇਟਫਾਰਮ ਐਮਾਜ਼ਾਨ ਤੋਂ ਕੀਤੀ ਜਾ ਸਕਦੀ ਹੈ। ਫੋਨ ਦੀ ਸੇਲ ਕੱਲ ਦੁਪਹਿਰ 12 ਵਜੇ ਲਾਈਵ ਹੋਵੇਗੀ।

Honor 90 5G ਸਮਾਰਟਫੋਨ ਦੇ ਫੀਚਰਸ: Honor 90 5G ਸਮਾਰਟਫੋਨ Qualcomm Snapdragon 7 Gen 1 ਚਿਪਸੈੱਟ ਦੇ ਨਾਲ ਆਉਦਾ ਹੈ। ਫੋਨ 'ਚ Curve AMOLED, 380Hz ਫ੍ਰੀ ਡਿਮਿੰਗ ਡਿਸਪਲੇ, 120Hz ਰਿਫ੍ਰੈਸ਼ ਦਰ ਅਤੇ 1,600nits ਬ੍ਰਾਈਟਨੈੱਸ ਦਿੱਤੀ ਗਈ ਹੈ। Honor 90 5G ਸਮਾਰਟਫੋਨ ਨੂੰ 8GB ਅਤੇ 12GB ਰੈਮ ਆਪਸ਼ਨਾਂ ਦੇ ਨਾਲ ਲਿਆਂਦਾ ਗਿਆ ਹੈ। ਫੋਨ 'ਚ 256GB ਅਤੇ 512GB ਸਟੋਰੇਜ ਮਿਲਦੀ ਹੈ। ਬੈਟਰੀ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਨੂੰ 5,000mAh ਦੀ ਬੈਟਰੀ ਅਤੇ 66 ਵਾਟ ਫਾਸਟ ਚਾਰਜਿੰਗ ਤਕਨਾਲੋਜੀ ਦੇ ਨਾਲ ਲਿਆਂਦਾ ਗਿਆ ਹੈ। Honor 90 5G ਸਮਾਰਟਫੋਨ 'ਚ 200MP+12MP+2MP ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਅਤੇ ਫਰੰਟ 'ਚ 50MP ਦਾ ਕੈਮਰਾ ਮਿਲਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.