ETV Bharat / science-and-technology

Realme Narzo 60x5G ਸਮਾਰਟਫੋਨ ਕੱਲ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ, ਮਿਲਣਗੇ ਇਹ ਸ਼ਾਨਦਾਰ ਆਫ਼ਰਸ

author img

By ETV Bharat Punjabi Team

Published : Sep 11, 2023, 3:07 PM IST

Realme Narzo 60x5G First Sale: Realme Narzo 60x5G ਦੀ ਕੱਲ ਪਹਿਲੀ ਸੇਲ ਹੋਣ ਜਾ ਰਹੀ ਹੈ। ਇਸ ਸੇਲ 'ਚ ਤੁਸੀਂ Realme Narzo 60x5G ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹੋ।

Realme Narzo 60x5G First Sale
Realme Narzo 60x5G First Sale

ਹੈਦਰਾਬਾਦ: Realme Narzo 60x5G ਦੀ ਕੱਲ ਪਹਿਲੀ ਸੇਲ ਹੋਣ ਜਾ ਰਹੀ ਹੈ। ਕੰਪਨੀ ਭਾਰਤੀ ਗ੍ਰਾਹਕਾਂ ਲਈ Realme Narxo 60x5G ਨੂੰ ਲਾਂਚ ਕਰ ਚੁੱਕੀ ਹੈ ਅਤੇ ਕੱਲ ਇਸ ਸਮਾਰਟਫੋਨ ਨੂੰ ਤੁਸੀਂ ਸਸਤੇ 'ਚ ਖਰੀਦ ਸਕਦੇ ਹੋ। ਕੰਪਨੀ ਨੇ Realme Narxo 60x5G ਸਮਾਰਟਫੋਨ ਨੂੰ 4GB+128GB ਅਤੇ 6GB+128GB 'ਚ ਪੇਸ਼ ਕੀਤਾ ਹੈ।

Realme Narzo 60x5G 'ਤੇ ਮਿਲ ਰਹੇ ਇਹ ਸ਼ਾਨਦਾਰ ਆਫ਼ਰਸ: Realme Narzo 60x5G ਦੇ 4GB ਰੈਮ ਦੀ ਕੀਮਤ 12,999 ਰੁਪਏ ਅਤੇ 6GB ਰੈਮ ਦੀ ਕੀਮਤ 14,499 ਰੁਪਏ ਤੈਅ ਕੀਤੀ ਗਈ ਹੈ। ਪਹਿਲੀ ਸੇਲ 'ਚ ਫੋਨ 'ਤੇ 1,000 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਨਾਲ ਫੋਨ ਦੀ ਕੀਮਤ 1000 ਰੁਪਏ ਘਟ ਹੋ ਜਾਵੇਗੀ। ਇਸਦੇ ਨਾਲ ਹੀ Realme Narzo 60x5G ਸਮਾਰਟਫੋਨ 'ਤੇ ਬੈਂਕ ਅਤੇ ਐਕਸਚੇਜ਼ ਆਫ਼ਰ ਵੀ ਮਿਲਣਗੇ। ਫੋਨ ਨੂੰ ਦੋ ਕਲਰ ਗ੍ਰੀਨ ਅਤੇ ਬਲੈਕ 'ਚ ਪੇਸ਼ ਕੀਤਾ ਗਿਆ ਹੈ।

Realme Narzo 60x5G ਦੇ ਫੀਚਰਸ: ਕੰਪਨੀ ਨੇ ਇਸ ਸਮਾਰਟਫੋਨ ਨੂੰ ਸੂਪਰ ਫਾਸਟ 5G ਸਪੀਡ ਦੇ ਨਾਲ ਲਿਆਂਦਾ ਹੈ। ਇਸ ਤੋਂ ਇਲਾਵਾ ਫੋਨ 'ਚ InterstellarX ਡਿਜ਼ਾਈਨ ਮਿਲਦਾ ਹੈ। ਪਹਿਲੀ ਸੇਲ 'ਚ ਫੋਨ 'ਤੇ 1000 ਰੁਪਏ ਦੀ ਬਚਤ ਕੀਤੀ ਜਾ ਸਕੇਗੀ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਨੂੰ 6GB+6GB ਰੈਮ ਦੇ ਨਾਲ ਲਿਆਂਦਾ ਗਿਆ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Realme Narzo 60x5G ਸਮਾਰਟਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ ਮਿਲਦਾ ਹੈ ਅਤੇ 2MP ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਚ 8MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.