ETV Bharat / science-and-technology

IPhone 14 Price Cut: ਆਈਫੋਨ 15 ਦੇ ਲਾਂਚ ਹੋਣ ਤੋਂ ਪਹਿਲਾ ਹੀ ਆਈਫੋਨ 14 ਹੋਇਆ ਸਸਤਾ, ਮਿਲ ਰਿਹਾ ਸ਼ਾਨਦਾਰ ਡਿਸਕਾਊਂਟ

author img

By ETV Bharat Punjabi Team

Published : Sep 11, 2023, 12:01 PM IST

Apple Event 2023: ਐਪਲ ਦਾ ਕੱਲ Wonderlust ਇਵੈਂਟ ਹੋਣ ਜਾ ਰਿਹਾ ਹੈ। ਇਸ ਇਵੈਂਟ 'ਚ ਕੰਪਨੀ ਆਈਫੋਨ 15 ਨੂੰ ਲਾਂਚ ਕਰਨ ਜਾ ਰਹੀ ਹੈ। ਆਈਫੋਨ 15 ਦੇ ਲਾਂਚ ਤੋਂ ਪਹਿਲਾ ਹੀ ਆਈਫੋਨ 14 ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ। ਆਈਫੋਨ 14 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ।

IPhone 14 Price Cut
IPhone 14 Price Cut

ਹੈਦਰਾਬਾਦ: ਆਈਫੋਨ 15 ਦਾ ਲੋਕ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਕੱਲ ਨੂੰ ਲੋਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਇਸਦੇ ਨਾਲ ਹੀ ਆਈਫੋਨ 15 ਦੇ ਲਾਂਚ ਤੋਂ ਪਹਿਲਾ ਹੀ ਆਈਫੋਨ 14 'ਤੇ ਭਾਰੀ ਡਿਸਕਾਊਂਟ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਗ੍ਰਾਹਕ ਫਲਿੱਪਕਾਰਟ 'ਤੇ ਆਈਫੋਨ 14 ਨੂੰ ਅਸਲੀ ਕੀਮਤ ਦੇ ਮੁਕਾਬਲੇ 17 ਹਜ਼ਾਰ ਰੁਪਏ ਤੱਕ ਦੀ ਸਸਤੀ ਕੀਮਤ 'ਚ ਖਰੀਦ ਸਕਦੇ ਹਨ।

IPhone 14 'ਤੇ ਮਿਲ ਰਹੇ ਨੇ ਇਹ ਆਫ਼ਰਸ: ਆਈਫੋਨ 14 ਦੇ ਰੈਡ ਕਲਰ ਨੂੰ 79,900 ਰੁਪਏ ਦੇ ਮੁਕਾਬਲੇ ਫਲਿੱਪਕਾਰਟ 'ਤੇ 66,999 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ HDFC ਬੈਂਕ ਕਾਰਡ ਨਾਲ ਭੁਗਤਾਨ ਕਰਨ ਵਾਲੇ ਗ੍ਰਾਹਕਾਂ ਨੂੰ 4000 ਰੁਪਏ ਦੇ ਡਿਸਕਾਊਂਟ ਦਾ ਫਾਇਦਾ ਵੀ ਮਿਲ ਰਿਹਾ ਹੈ। ਇਸ ਤੋਂ ਬਾਅਦ ਫੋਨ ਦੀ ਕੀਮਤ 62,999 ਰੁਪਏ ਰਹਿ ਜਾਵੇਗੀ। ਇਸ ਆਫ਼ਰ ਦੇ ਨਾਲ ਗ੍ਰਾਹਕਾਂ ਨੂੰ 16,901 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਆਈਫੋਨ 14 'ਤੇ ਐਕਸਚੇਜ਼ ਆਫ਼ਰ ਦਾ ਫਾਇਦਾ ਵੀ ਮਿਲ ਰਿਹਾ ਹੈ। ਇਸਦੇ ਨਾਲ ਹੀ ਆਈਫੋਨ 13 ਨੂੰ ਫਲਿੱਪਕਾਰਟ 'ਤੇ 56,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। HDFC ਬੈਂਕ ਕਾਰਡ ਯੂਜ਼ਰਸ ਲਈ ਫੋਨ ਦੀ ਕੀਮਤ ਡਿਸਕਾਊਂਟ ਤੋਂ ਬਾਅਦ 54,999 ਰੁਪਏ ਹੋ ਜਾਂਦੀ ਹੈ।

ਆਈਫੋਨ 14 ਦੇ ਫੀਚਰਸ: ਆਈਫੋਨ 14 ਪਿਛਲੇ ਸਾਲ ਲਾਂਚ ਹੋਇਆ ਸੀ। ਆਈਫੋਨ 14 'ਚ 6.1 ਇੰਚ ਦਾ ਸੂਪਰ ਰੇਟਿਨਾ XDR ਡਿਸਪਲੇ ਦਿੱਤਾ ਗਿਆ ਹੈ ਅਤੇ ਫੋਟੋਗ੍ਰਾਫੀ ਲਈ ਐਡਵਾਂਸ ਕੈਮਰਾ ਸੈਟਅੱਪ ਮਿਲਦਾ ਹੈ। ਸਿਨੇਮੈਟਿਕ ਮੋਡ ਦੇ ਨਾਲ ਇਸ 'ਚ 30fps 'ਤੇ 4K Dolby Vision ਵੀਡੀਓ ਰਿਕਾਰਡ ਕੀਤੇ ਜਾ ਸਕਦੇ ਹਨ। ਵਧੀਆਂ ਪ੍ਰਦਰਸ਼ਨ ਲਈ ਆਈਫੋਨ 14 'ਚ A15 ਚਿਪ ਦਿੱਤੀ ਗਈ ਹੈ।

ਕੱਲ ਹੋਵੇਗਾ ਕੰਪਨੀ ਦਾ Wonderlust ਇਵੈਂਟ: ਕੱਲ ਕੰਪਨੀ ਦਾ Wonderlust ਇਵੈਂਟ ਸ਼ੁਰੂ ਹੋਣ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਐਪਲ ਆਈਫੋਨ 15 ਸੀਰੀਜ਼ ਤੋਂ ਇਲਾਵਾ ਹੋਰ ਬਹੁਤ ਕੁਝ ਲਾਂਚ ਕਰੇਗੀ। ਇਹ ਇਵੈਂਟ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ। ਇਸ ਇਵੈਂਟ ਨੂੰ ਤੁਸੀਂ ਘਰ ਬੈਠੇ ਹੀ ਦੇਖ ਸਕੋਗੇ। Wonderlust ਇਵੈਂਟ ਨੂੰ ਤੁਸੀਂ YouTube ਚੈਨਲ, ਵੈੱਬਸਾਈਟ ਅਤੇ ਐਪਲ ਟੀਵੀ ਦੇ ਰਾਹੀ ਦੇਖ ਸਕੋਗੇ। ਮਿਲੀ ਜਾਣਕਾਰੀ ਅਨੁਸਾਰ, ਆਈਫੋਨ 15 ਸੀਰੀਜ਼ ਲਈ ਪ੍ਰੀ-ਆਰਡਰ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.