ETV Bharat / science-and-technology

OnePlus Pad Go ਟੈਬਲੇਟ ਕੱਲ ਹੋਵੇਗਾ ਭਾਰਤ 'ਚ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Punjabi Team

Published : Oct 5, 2023, 3:27 PM IST

OnePlus ਭਾਰਤ 'ਚ ਕੱਲ ਆਪਣਾ ਟੈਬਲੇਟ OnePlus Pad Go ਲਾਂਚ ਕਰਨ ਵਾਲਾ ਹੈ। ਕੰਪਨੀ ਨੇ ਪਹਿਲਾ ਹੀ ਪੁਸ਼ਟੀ ਕਰ ਦਿੱਤੀ ਸੀ ਕਿ ਇਹ ਟੈਬਲੇਟ 6 ਅਕਤੂਬਰ ਨੂੰ ਲਾਂਚ ਹੋ ਜਾਵੇਗਾ।

OnePlus Pad Go
OnePlus Pad Go

ਹੈਦਰਾਬਾਦ: OnePlus ਭਾਰਤ 'ਚ ਆਪਣਾ ਨਵਾਂ ਟੈਬਲੇਟ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਆਪਣਾ OnePlus Pad Go ਟੈਬਲੇਟ ਕੱਲ ਲਾਂਚ ਕਰਨ ਵਾਲੀ ਹੈ। ਕੁਝ ਸਮੇਂ ਪਹਿਲਾ ਹੀ OnePlus ਨੇ ਸੋਸ਼ਲ ਮੀਡੀਆ 'ਤੇ ਆਪਣੇ ਆਉਣ ਵਾਲੇ ਟੈਬਲੇਟ ਨੂੰ ਟੀਜ਼ ਕੀਤਾ ਸੀ। ਜਿਸ 'ਚ ਕਿਹਾ ਗਿਆ ਸੀ ਕਿ ਇਹ ਟੈਬਲੇਟ 6 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਹੁਣ ਗ੍ਰਾਹਕਾਂ ਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਵਾਲਾ ਹੈ। ਕੱਲ OnePlus Pad Go ਟੈਬਲੇਟ ਭਾਰਤ 'ਚ ਲਾਂਚ ਹੋ ਜਾਵੇਗਾ। ਕਈ ਰਿਪੋਰਟਸ ਅਨੁਸਾਰ, OnePlus Pad Go ਟੈਬਲੇਟ ਦੀ ਕੀਮਤ 26,000 ਰੁਪਏ ਤੋਂ ਘਟ ਹੋ ਸਕਦੀ ਹੈ।

  • OnePlus Pad Go effective starting price revealed through Amazon ahead of launch in 🇮🇳 India tomorrow.

    The base variant will start at ₹17,999 including bank discount. Free Folio cover on pre-order.

    Your thoughts? Competitive?

    Open sales start on October 20. #OnePlusPadGo pic.twitter.com/mwOnop89qY

    — Ishan Agarwal (@ishanagarwal24) October 5, 2023 " class="align-text-top noRightClick twitterSection" data=" ">

OnePlus Pad Go ਟੈਬਲੇਟ ਦੇ ਫੀਚਰਸ: OnePlus Pad Go 'ਚ ਤੁਹਾਨੂੰ 11.6 ਇੰਚ ਦੀ 2.4K LCD ਡਿਸਪਲੇ 120Hz ਦੇ ਰਿਫ੍ਰੈਸ਼ ਦਰ ਦੇ ਨਾਲ, ਐਂਡਰਾਈਡ 13, Dolby Atmos ਅਤੇ Wifi ਸਪੋਰਟ ਮਿਲੇਗਾ। ਇਸ ਸਮਾਰਟਫੋਨ 'ਚ 4GB ਰੈਮ ਅਤੇ 128GB ਦੀ ਇੰਟਰਨਲ ਸਟੋਰੇਜ ਮਿਲ ਸਕਦੀ ਹੈ। OnePlus Pad Go ਟੈਬਲੇਟ 'ਚ ਡਿਸਪਲੇ 500nits ਦੇ ਬ੍ਰਾਈਟਨੈਸ ਨੂੰ ਸਪੋਰਟ ਮਿਲ ਸਕਦਾ ਹੈ। ਇਸ 'ਚ ਤੁਹਾਨੂੰ MediaTek Dimensity 9000 ਚਿਪਸੈਟ ਦਾ ਸਪੋਰਟ ਮਿਲ ਸਕਦਾ ਹੈ। ਟੈਬਲੇਟ 'ਚ 8GB LPDDR5 ਰੈਮ ਅਤੇ 128GB UFS 3.1 ਸਟੋਰੇਜ ਮਿਲ ਸਕਦੀ ਹੈ। ਬੈਟਰੀ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 67 ਵਾਟ SuperVOOC ਫਾਸਟ ਚਾਰਜਿੰਗ ਸਪੋਰਟ ਦੇ ਨਾਲ 9510mAh ਦੀ ਬੈਟਰੀ ਮਿਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.