ETV Bharat / science-and-technology

WhatsApp ਯੂਜ਼ਰਸ ਲਈ ਆ ਰਿਹਾ ਨਵਾਂ ਫੀਚਰ, ਹੁਣ ਸਟੇਟਸ ਦਾ ਰਿਪਲਾਈ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ

author img

By ETV Bharat Punjabi Team

Published : Oct 18, 2023, 9:57 AM IST

WhatsApp New Feature: ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਿਹਾ ਹੈ। ਹੁਣ ਵਟਸਐਪ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਰਾਹੀ ਤੁਸੀਂ ਅਵਤਾਰ ਦਾ ਇਸਤੇਮਾਲ ਨਾ ਸਿਰਫ਼ ਆਪਣੀ ਵਟਸਐਪ ਡੀਪੀ ਲਈ ਕਰ ਸਕਦੇ ਹੋ ਸਗੋ ਕਿਸੇ ਦੇ ਵੀ ਸਟੇਟਸ ਦਾ ਰਿਪਲਾਈ ਵੀ ਅਵਤਾਰ ਰਾਹੀ ਕਰ ਸਕੋਗੇ।

WhatsApp New Feature
WhatsApp New Feature

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਸਿਰਫ਼ ਅਵਤਾਰ ਦਾ ਇਸਤੇਮਾਲ ਡੀਪੀ ਲਈ ਹੀ ਨਹੀਂ ਸਗੋ ਕਿਸੇ ਦੇ ਸਟੇਟਸ ਦਾ ਰਿਪਲਾਈ ਵੀ ਅਵਤਾਰ ਰਾਹੀ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਵਟਸਐਪ 'ਤੇ ਸਟੇਟਸ ਦਾ ਰਿਪਲਾਈ ਸਿਰਫ਼ ਟੈਕਸਟ ਅਤੇ ਇਮੋਜੀ ਰਾਹੀ ਕੀਤਾ ਜਾਂਦਾ ਹੈ।

  • WhatsApp is rolling out a feature to reply to status updates using avatars on iOS and Android!

    A feature to reply to status updates using avatars is available to some beta testers, providing an additional expressive way to engage with their contacts.https://t.co/vEJvIlNjvg pic.twitter.com/h0If979BvG

    — WABetaInfo (@WABetaInfo) October 17, 2023 " class="align-text-top noRightClick twitterSection" data=" ">

ਅਵਤਾਰ ਰਾਹੀ ਕਰ ਸਕੋਗੇ ਵਟਸਐਪ ਸਟੇਟਸ ਦਾ ਰਿਪਲਾਈ: Wabetainfo ਦੀ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਆਪਣੇ ਯੂਜ਼ਰਸ ਲਈ ਸਟੇਟਸ 'ਤੇ ਰਿਪਲਾਈ ਕਰਨ ਲਈ 8 ਇਮੋਜੀ ਦੀ ਸੁਵਿਧਾ ਪੇਸ਼ ਕਰ ਰਿਹਾ ਹੈ। ਯੂਜ਼ਰਸ ਨੂੰ ਹੁਣ ਤੱਕ ਸਟੇਟਸ 'ਤੇ ਰਿਪਲਾਈ ਕਰਨ ਲਈ ਇਮੋਜੀ ਦੀ ਹੀ ਸੁਵਿਧਾ ਮਿਲ ਰਹੀ ਸੀ, ਪਰ ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਅਵਤਾਰ ਰਾਹੀ ਕਿਸੇ ਦੇ ਵੀ ਸਟੇਟਸ ਦਾ ਰਿਪਲਾਈ ਕਰ ਸਕਦੇ ਹੋ। Wabetainfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ ਸਕ੍ਰੀਨਸ਼ਾਰਟ 'ਚ ਹੱਸਣ, ਰੋਣ, ਥਮਸ ਅੱਪ, ਦਿਲ ਵਰਗੇ ਅਵਤਾਰਾਂ ਨੂੰ ਦੇਖਿਆਂ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਯੂਜ਼ਰਸ ਸਟੇਟਸ ਦਾ ਰਿਪਲਾਈ ਕਰਨ ਲਈ ਐਨੀਮੇਟਡ ਅਵਤਾਰ ਦਾ ਵੀ ਇਸਤੇਮਾਲ ਕਰ ਸਕਦੇ ਹਨ।

ਇਹ ਯੂਜ਼ਰਸ ਕਰ ਸਕਦੇ ਨੇ ਵਟਸਐਪ ਦੇ ਨਵੇਂ ਫੀਚਰ ਦਾ ਇਸਤੇਮਾਲ: ਵਟਸਐਪ ਦਾ ਇਹ ਫੀਚਰ ਅਜੇ ਸਿਰਫ਼ ਬੀਟਾ ਟੈਸਟਰਾਂ ਲਈ ਉਪਲਬਧ ਹੈ। ਵਟਸਐਪ ਦੇ ਐਂਡਰਾਈਡ ਅਤੇ IOS ਬੀਟਾ ਟੈਸਟਰ ਨਵੇਂ ਅਪਡੇਟ ਦੇ ਨਾਲ ਇਸ ਫੀਚਰ ਨੂੰ ਇਸਤੇਮਾਲ ਕਰ ਸਕਦੇ ਹਨ। ਵਟਸਐਪ ਦੇ ਹੋਰਨਾਂ ਯੂਜ਼ਰਸ ਲਈ ਵੀ ਇਹ ਫੀਚਰ ਆਉਣ ਵਾਲੇ ਸਮੇਂ 'ਚ ਰੋਲਆਊਟ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.