ETV Bharat / science-and-technology

Twitter ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਨੇ ਐਲਾਨ ਮਸਕ

author img

By ETV Bharat Punjabi Team

Published : Oct 20, 2023, 2:26 PM IST

Twitter New Subscription plan
Twitter New Subscription plan

Twitter New Subscription plan: ਐਲੋਨ ਮਸਕ ਟਵਿੱਟਰ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ X 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ।

ਹੈਦਰਾਬਾਦ: ਐਲੋਨ ਮਸਕ ਲਗਾਤਾਰ ਟਵਿੱਟਰ 'ਚ ਬਦਲਾਅ ਕਰ ਰਹੇ ਹਨ। ਹੁਣ ਮਸਕ ਟਵਿੱਟਰ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਹਨ। ਫਿਲਹਾਲ ਕੰਪਨੀ 900 ਰੁਪਏ ਦਾ ਪਲੈਨ ਆਫ਼ਰ ਕਰਦੀ ਹੈ, ਜਿਸ 'ਚ ਕੁਝ Ads ਯੂਜ਼ਰਸ ਨੂੰ ਦਿਖਾਏ ਜਾਂਦੇ ਹਨ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ, ਜੋ ਪਲੈਨ ਮਹਿੰਗਾ ਹੋਣ ਕਰਕੇ ਨਹੀ ਖਰੀਦਦੇ। ਇਸ ਸਮੱਸਿਆਂ ਨੂੰ ਖਤਮ ਕਰਨ ਲਈ ਐਲੋਨ ਮਸਕ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਹਨ।

  • Two new tiers of X Premium subscriptions launching soon.

    One is lower cost with all features, but no reduction in ads, and the other is more expensive, but has no ads.

    — Elon Musk (@elonmusk) October 20, 2023 " class="align-text-top noRightClick twitterSection" data=" ">

ਟਵਿੱਟਰ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ: ਐਲੋਨ ਮਸਕ ਨੇ X 'ਤੇ ਪੋਸਟ ਸ਼ੇਅਰ ਕਰਕੇ ਦੱਸਿਆਂ ਕਿ ਘਟ ਰੁਪਏ ਵਾਲੇ ਪ੍ਰੀਮੀਅਮ ਪਲੈਨ 'ਚ ਯੂਜ਼ਰਸ ਨੂੰ ਸਾਰੇ ਫੀਚਰਸ ਮਿਲਣਗੇ, ਪਰ ਇਸ 'ਚ Ad ਵੀ ਦਿਖਾਈ ਦੇਣਗੇ। ਦੂਜੇ ਪਾਸੇ ਮਹਿੰਗੇ ਪ੍ਰੀਮੀਅਮ ਪਲੈਨ 'ਚ ਯੂਜ਼ਰਸ ਨੂੰ ਸਾਰੇ ਫੀਚਰਸ ਮਿਲਣਗੇ ਅਤੇ ਕੋਈ Ad ਦਿਖਾਈ ਨਹੀਂ ਦੇਵੇਗੀ। ਇਹ Ad ਫ੍ਰੀ ਪਲੈਨ ਹੋਵੇਗਾ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਪਲੈਨ ਕਿਹੜੀ ਕੀਮਤ 'ਤੇ ਲਾਂਚ ਹੋਣਗੇ। ਕਿਹਾ ਜਾ ਰਿਹਾ ਹੈ ਕਿ ਇੱਕ ਪਲੈਨ 900 ਰੁਪਏ ਤੋਂ ਘਟ ਅਤੇ ਇੱਕ ਦੀ ਕੀਮਤ ਜ਼ਿਆਦਾ ਹੋਵੇਗੀ। ਇਨ੍ਹਾਂ ਪਲੈਨਸ ਨੂੰ ਮੋਬਾਈਲ ਯੂਜ਼ਰਸ ਲਈ ਲਾਂਚ ਕੀਤਾ ਜਾਵੇਗਾ।

ਟਵਿੱਟਰ 'ਤੇ ਇਨ੍ਹਾਂ ਫੀਚਰਸ ਦੀ ਵਰਤੋ ਕਰਨ ਲਈ ਦੇਣੇ ਪੈਣਗੇ ਪੈਸੇ: ਇਸ ਤੋਂ ਇਲਾਵਾ ਐਲੋਨ ਮਸਕ ਸਪੈਮ ਨੂੰ ਖਤਮ ਕਰਨ ਲਈ 1 ਡਾਲਰ ਵਾਲੇ ਪਲੈਨ ਦੀ ਟੈਸਟਿੰਗ ਵੀ ਕਰ ਰਹੇ ਹਨ। ਇਹ ਪਲੈਨ ਫਿਲਹਾਲ ਨਿਊਜ਼ੀਲੈਂਡ ਅਤੇ ਫਿਲੀਪੀਨਜ਼ 'ਚ ਸ਼ੁਰੂ ਕੀਤਾ ਗਿਆ ਹੈ। ਮਸਕ ਟਵਿੱਟਰ 'ਤੇ ਪੋਸਟ, ਲਾਈਕ ਅਤੇ ਕੰਮੈਟ ਕਰਨ ਲਈ ਲੋਕਾਂ ਤੋਂ ਪੈਸੇ ਲੈਣ ਵਾਲੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.