ETV Bharat / science-and-technology

Meta ਨੇ ਕੀਤਾ ਵੱਡਾ ਐਲਾਨ, ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਨੂੰ ਵੈਰੀਫਾਇਡ ਕਰਨ ਦੀ ਸੁਵਿਧਾ ਭਾਰਤ 'ਚ ਵੀ ਸ਼ੁਰੂ, ਜਾਣੋ ਕਿੰਨੀ ਹੋਵੇਗੀ ਕੀਮਤ

author img

By

Published : Jun 8, 2023, 10:07 AM IST

Updated : Jun 8, 2023, 1:01 PM IST

ਮੇਟਾ ਨੇ ਟਵਿਟਰ ਦੇ ਰਾਹ 'ਤੇ ਚੱਲਦਿਆਂ ਇਹ ਸਹੂਲਤ ਸ਼ੁਰੂ ਕੀਤੀ ਹੈ। ਕੰਪਨੀ ਨੂੰ ਇਸ ਕਦਮ ਨਾਲ ਕਾਰੋਬਾਰ 'ਚ ਕਾਫੀ ਮਦਦ ਮਿਲਣ ਦੀ ਉਮੀਦ ਹੈ। ਭਾਰਤ ਤੋਂ ਪਹਿਲਾਂ ਕੰਪਨੀ ਨੇ ਕਈ ਦੇਸ਼ਾਂ ਵਿੱਚ ਫੇਸਬੁੱਕ ਯੂਜ਼ਰਸ ਲਈ ਇਹ ਸਬਸਕ੍ਰਿਪਸ਼ਨ ਅਧਾਰਤ ਵੈਰੀਫਾਈਡ ਸੇਵਾ ਸ਼ੁਰੂ ਕੀਤੀ ਹੈ।

Meta
Meta

ਹੈਦਰਾਬਾਦ: ਸੋਸ਼ਲ ਮੀਡੀਆ ਕੰਪਨੀ ਮੇਟਾ ਦੁਆਰਾ ਭਾਰਤ ਵਿੱਚ ਵੈਰੀਫਾਈਡ ਸੇਵਾ ਲਾਂਚ ਕੀਤੀ ਗਈ ਹੈ, ਜਿਸ ਤੋਂ ਬਾਅਦ ਯੂਜ਼ਰਸ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ 'ਤੇ ਬਲੂ ਵੈਰੀਫਿਕੇਸ਼ਨ ਟਿੱਕਸ ਖਰੀਦ ਸਕਣਗੇ। ਇਹ ਸੇਵਾ ਮੋਬਾਈਲ ਐਪਸ ਲਈ ਲਾਂਚ ਕੀਤੀ ਗਈ ਹੈ ਅਤੇ ਯੂਜ਼ਰਸ ਨੂੰ ਵੈਰੀਫਿਕੇਸ਼ਨ ਟਿਕ ਲਈ ਐਪ 'ਤੇ 699 ਰੁਪਏ ਦੀ ਮਹੀਨਾਵਾਰ ਸਬਸਕ੍ਰਿਪਸ਼ਨ ਲੈਣੀ ਹੋਵੇਗੀ। Meta ਅਗਲੇ ਕੁਝ ਮਹੀਨਿਆਂ ਵਿੱਚ ਵੈੱਬ 'ਤੇ ਵੀ ਇਸ ਗਾਹਕੀ ਨੂੰ 599 ਰੁਪਏ ਪ੍ਰਤੀ ਮਹੀਨਾ ਵਿੱਚ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।

ਫੇਸਬੁੱਕ ਵੈਰੀਫਾਈਡ ਅਕਾਊਂਟ ਸਬਸਕ੍ਰਿਪਸ਼ਨ ਦੀ ਕੀਮਤ: ਖਬਰਾਂ ਮੁਤਾਬਕ ਵੈੱਬ ਵਰਜ਼ਨ ਸ਼ੁਰੂ ਹੋਣ 'ਤੇ ਯੂਜ਼ਰਸ ਨੂੰ 599 ਰੁਪਏ ਦਾ ਮਹੀਨਾਵਾਰ ਸਬਸਕ੍ਰਿਪਸ਼ਨ ਆਫਰ ਕੀਤਾ ਜਾਵੇਗਾ। ਮੇਟਾ ਨੇ ਕਿਹਾ ਹੈ ਕਿ ਭਾਰਤ 'ਚ ਯੂਜ਼ਰ ਇਸ ਸੁਵਿਧਾ ਲਈ iOS ਅਤੇ Android 'ਤੇ ਫਿਲਹਾਲ 699 ਰੁਪਏ ਦੀ ਮਹੀਨਾਵਾਰ ਸਬਸਕ੍ਰਿਪਸ਼ਨ ਲੈ ਸਕਦੇ ਹਨ। ਫੇਸਬੁੱਕ ਵੈਰੀਫਾਈਡ ਅਕਾਊਂਟ ਸਬਸਕ੍ਰਿਪਸ਼ਨ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰਸ ਨੂੰ ਸਰਕਾਰੀ ਆਈਡੀ ਨਾਲ ਆਪਣੇ ਅਕਾਊਟ ਦੀ ਪੁਸ਼ਟੀ ਕਰਨੀ ਪਵੇਗੀ।

ਵੈਰੀਫਾਇਡ ਅਕਾਊਟ ਲਈ ਇੰਨੀ ਹੋਣੀ ਚਾਹੀਦੀ ਹੈ ਯੂਜ਼ਰ ਦੀ ਉਮਰ: ਕੰਪਨੀ ਦਾ ਕਹਿਣਾ ਹੈ ਕਿ ਵੈਰੀਫਾਈਡ ਅਕਾਊਂਟ ਨੂੰ ਸੁਰੱਖਿਆ ਅਤੇ ਸਹਾਇਤਾ ਮਿਲੇਗੀ। ਮੈਟਾ ਨੇ ਕਿਹਾ, "ਅਸੀਂ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਸਾਡੇ ਸ਼ੁਰੂਆਤੀ ਟੈਸਟਾਂ ਤੋਂ ਵਧੀਆ ਨਤੀਜੇ ਦੇਖਣ ਤੋਂ ਬਾਅਦ ਭਾਰਤ ਵਿੱਚ ਮੈਟਾ ਵੈਰੀਫਾਈਡ ਸੇਵਾ ਦੇ ਟੈਸਟਿੰਗ ਦਾ ਵਿਸਥਾਰ ਕਰ ਰਹੇ ਹਾਂ।" Facebook ਦੇ ਵੈਰੀਫਾਇਡ ਅਕਾਊਟ ਲਈ ਘੱਟੋ-ਘੱਟ ਗਤੀਵਿਧੀ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਯੂਜ਼ਰਸ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ।

ਯੂਜ਼ਰਸ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ: ਯੂਜ਼ਰਸ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਫੇਸਬੁੱਕ ਵੈਰੀਫਾਈਡ ਅਕਾਉਂਟ ਸੇਵਾ ਲਈ ਜੋ ਸਰਕਾਰੀ ਆਈਡੀ ਜਮ੍ਹਾਂ ਕਰ ਰਹੇ ਹੋ, ਉਹ ਫੇਸਬੁੱਕ ਜਾਂ ਇੰਸਟਾਗ੍ਰਾਮ ਅਕਾਊਟ ਦੇ ਪ੍ਰੋਫਾਈਲ ਨਾਮ ਅਤੇ ਫੋਟੋ ਨਾਲ ਮੇਲ ਖਾਂਦੀ ਹੈ ਜਿਸ ਲਈ ਅਰਜ਼ੀ ਦਿੱਤੀ ਜਾ ਰਹੀ ਹੈ। ਖਬਰਾਂ ਮੁਤਾਬਕ ਕੰਪਨੀ ਦਾ ਕਹਿਣਾ ਹੈ ਕਿ ਅਸੀਂ ਕ੍ਰਿਏਟਰਸ ਲਈ ਆਪਣੀ ਮੌਜੂਦਗੀ ਦਰਜ ਕਰਵਾਉਣਾ ਆਸਾਨ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਉਹ ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਆਪਣੀ ਕਮਿਊਨਿਟੀ ਬਣਾਉਣ 'ਤੇ ਧਿਆਨ ਦੇ ਸਕਣ। ਮੇਟਾ ਨੇ ਕਿਹਾ ਕਿ ਅਜਿਹੇ ਅਕਾਊਟਸ 'ਚ ਵੀ ਕੋਈ ਬਦਲਾਅ ਨਹੀਂ ਹੋਵੇਗਾ। ਇੰਨਾ ਹੀ ਨਹੀਂ, ਜਿਨ੍ਹਾਂ ਅਕਾਊਟਸ ਨੂੰ ਪਹਿਲਾ ਵੈਰੀਫਾਇਡ ਕੀਤਾ ਗਿਆ ਸੀ, ਉਨ੍ਹਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ।

Last Updated :Jun 8, 2023, 1:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.