ETV Bharat / science-and-technology

Elon Musk ਦੀ ਕੰਪਨੀ 'ਤੇ ਲੱਗਾ 3 ਲੱਖ ਤੋਂ ਜ਼ਿਆਦਾ ਡਾਲਰ ਦਾ ਜ਼ੁਰਮਾਨਾ, ਜਾਣੋ ਕੀ ਹੈ ਵਜ੍ਹਾਂ

author img

By ETV Bharat Punjabi Team

Published : Oct 16, 2023, 12:37 PM IST

Musk's X
Musk's X

Musk's X: ਐਲੋਨ ਮਸਕ ਦੀ ਕੰਪਨੀ X 'ਤੇ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਦੇ ਚਲਦਿਆਂ ਕੰਪਨੀ X 'ਤੇ 3 ਲੱਖ 86 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਹੈਦਰਾਬਾਦ: ਐਲੋਨ ਮਸਕ ਦੀ ਕੰਪਨੀ X ਜਿਸਨੂੰ ਪਹਿਲਾ ਟਵਿੱਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਉੱਤੇ ਆਸਟ੍ਰੇਲੀਆਂ ਦੇ ਈ-ਸੇਫ਼ਟੀ ਕਮਿਸ਼ਨਰ ਨੇ 3 ਲੱਖ 86 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਕਿਉਕਿ ਮਸਕ ਦੀ ਕੰਪਨੀ ਇਹ ਦੱਸਣ 'ਚ ਅਸਮਰੱਥ ਰਹੀ ਹੈ ਕਿ ਉਹ ਕਿਵੇਂ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਨੂੰ ਹੈਂਡਲ ਕਰਦੇ ਹਨ ਅਤੇ ਕਿਸ ਤਰ੍ਹਾਂ ਇਸ ਕੰਟੈਟ ਨੂੰ ਪਲੇਟਫਾਰਮ ਤੋਂ ਹਟਾਇਆ ਜਾਂਦਾ ਹੈ। ਆਸਟ੍ਰੇਲੀਆਂ ਦੇ ਈ-ਸੇਫ਼ਟੀ ਕਮਿਸ਼ਨਰ ਨੇ ਗੂਗਲ ਨੂੰ ਵੀ ਇਸ ਬਾਰੇ ਚਿਤਾਵਨੀ ਦਿੱਤੀ ਹੈ। ਈ-ਸੇਫ਼ਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਕਿਹਾ ਕਿ ਆਨਲਾਈਨ ਬਾਲ ਜਿਨਸੀ ਸ਼ੋਸ਼ਨ ਆਸਟ੍ਰੇਲੀਆਂ ਸਮੇਤ ਦੁਨੀਆਂ ਭਰ 'ਚ ਵਧ ਰਹੀ ਸਮੱਸਿਆ ਹੈ ਅਤੇ ਤਕਨੀਕੀ ਕੰਪਨੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਅਜਿਹੀ ਜਾਣਕਾਰੀਆਂ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ।

28 ਦਿਨਾਂ ਦੇ ਅੰਦਰ ਟਵਿੱਟਰ ਨੂੰ ਭਰਨਾ ਹੋਵੇਗਾ ਜ਼ੁਰਮਾਨਾ: ਜੂਲੀ ਇਨਮੈਨ ਗ੍ਰਾਂਟ ਨੇ ਕਿਹਾ ਕਿ ਟਵਿੱਟਰ ਕਹਿੰਦਾ ਆਇਆ ਹੈ ਕਿ ਬਾਲ ਜਿਨਸੀ ਸ਼ੋਸ਼ਨ ਕੰਪਨੀ ਦੀ ਪਹਿਲੀ ਤਰਜੀਹ ਹੈ, ਪਰ ਸਾਨੂੰ ਕੰਪਨੀ ਇਸ ਵਿਸ਼ੇ 'ਤੇ ਕੋਈ ਵੀ ਕਾਰਵਾਈ ਕਰਦੇ ਹੋਏ ਨਜ਼ਰ ਨਹੀ ਆਈ ਹੈ। ਉਨ੍ਹਾਂ ਨੇ ਟਵਿੱਟਰ ਨੂੰ ਇਸ ਮੁੱਦੇ 'ਚ ਠੋਸ ਜਾਣਕਾਰੀ ਦੇ ਨਾਲ 28 ਦਿਨਾਂ ਦੇ ਅੰਦਰ ਪੇਸ਼ ਹੋਣ ਲਈ ਕਿਹਾ ਹੈ। ਜੇਕਰ ਕੰਪਨੀ ਜਾਣਕਾਰੀ ਨਹੀ ਦੇ ਸਕਦੀ, ਤਾਂ ਉਸਨੂੰ 28 ਦਿਨਾਂ ਦੇ ਅੰਦਰ ਜ਼ੁਰਮਾਨਾ ਭਰਨਾ ਹੋਵੇਗਾ।

ਟਵਿੱਟਰ ਸਮੇਤ ਈ-ਸੇਫ਼ਟੀ ਕਮੀਸ਼ਨਰ ਦੇ ਦਾਇਰੇ 'ਚ ਇਹ ਕੰਪਨੀਆਂ: ਈ-ਸੇਫ਼ਟੀ ਕਮੀਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਕਿਹਾ ਕਿ ਸਾਡੀ ਪਹਿਲੀ ਰਿਪੋਰਟ 'ਚ ਐਪਲ, ਮੇਟਾ, ਮਾਈਕ੍ਰੋਸਾਫ਼ਟ, ਸਕਾਈਪ, ਸਨੈਪ, ਵਟਸਐਪ ਵੀ ਇਸ ਮੁੱਦੇ 'ਤੇ ਗੰਭੀਰ ਰੂਪ ਨਾਲ ਕੰਮ ਕਰ ਰਹੀਆਂ ਹਨ ਅਤੇ ਸਾਰਿਆਂ ਦੀ ਰਿਪੋਰਟ 'ਚ ਕੋਈ ਨਾ ਕੋਈ ਗਲਤੀ ਪਾਈ ਗਈ ਹੈ। ਜਿਸ 'ਤੇ ਕੰਪਨੀਆਂ ਨੂੰ ਕੰਮ ਕਰਨ ਦੀ ਲੋੜ ਹੈ।

ਈ-ਸੇਫ਼ਟੀ ਕਮੀਸ਼ਨਰ ਨੇ ਗੂਗਲ ਨੂੰ ਦਿੱਤੀ ਚਿਤਾਵਨੀ: ਈ-ਸੇਫ਼ਟੀ ਦੁਆਰਾ ਭੇਜੇ ਗਏ ਨੋਟਿਸ ਦੀ ਗੂਗਲ ਅਤੇ ਟਵਿੱਟਰ ਨੇ ਪਾਲਣਾ ਨਹੀ ਕੀਤੀ। ਦੋਨੋ ਕੰਪਨੀਆਂ ਨੇ ਕਈ ਸਵਾਲਾ ਦੇ ਸਹੀ ਜਵਾਬ ਨਹੀ ਦਿੱਤੇ। ਆਸਟ੍ਰੇਲੀਆਂ ਦੇ ਈ-ਸੇਫ਼ਟੀ ਕਮੀਸ਼ਨਰ ਨੇ ਗੂਗਲ ਨੂੰ ਵੀ ਚਿਤਾਵਨੀ ਦਿੱਤੀ ਹੈ, ਜਿਸ 'ਚ ਕੰਪਨੀ ਦੁਆਰਾ ਦਿੱਤੇ ਗਏ ਜ਼ਰੂਰੀ ਸਵਾਲਾਂ ਦੇ ਬਦਲੇ ਨਾਰਮਲ ਜਵਾਬ ਅਤੇ ਮੰਗੀ ਗਈ ਜਾਣਕਾਰੀ ਦੇ ਬਦਲੇ ਆਮ ਫੀਡਬੈਕ ਦੇਣ ਲਈ ਕੰਪਨੀ ਨੂੰ ਹਾਈਲਾਈਟ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.