ETV Bharat / science-and-technology

WhatsApp 'ਤੇ ਆਇਆ ਸੇਫ਼ਟੀ ਫੀਚਰ, ਹੁਣ ਯੂਜ਼ਰਸ ਦੀ ਪਰਸਨਲ ਜਾਣਕਾਰੀ ਟ੍ਰੈਕ ਕਰਨਾ ਹੋਵੇਗਾ ਮੁਸ਼ਕਿਲ

author img

By ETV Bharat Punjabi Team

Published : Oct 15, 2023, 5:07 PM IST

WhatsApp Safety Feature: ਵਟਸਐਪ ਆਪਣੇ ਯੂਜ਼ਰਸ ਦੀ ਸੇਫ਼ਟੀ ਨੂੰ ਲੈ ਕੇ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਹੁਣ ਵਟਸਐਪ ਯੂਜ਼ਰਸ ਲਈ ਸੇਫ਼ਟੀ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਕਾਲ ਦੌਰਾਨ ਹੈਕਰਸ ਯੂਜ਼ਰਸ ਦੀ ਲੋਕੇਸ਼ਨ ਅਤੇ ਪਰਸਨਲ ਜਾਣਕਾਰੀ ਨੂੰ ਟ੍ਰੈਕ ਨਹੀਂ ਕਰ ਸਕਣਗੇ।

WhatsApp Safety Feature
WhatsApp Safety Feature

ਹੈਦਰਾਬਾਦ: ਵਟਸਐਪ ਆਪਣੇ ਯੂਜ਼ਰਸ ਦੀ ਸੇਫ਼ਟੀ ਬਣਾਈ ਰੱਖਣ ਲਈ ਨਵੇਂ ਫੀਚਰ ਪੇਸ਼ ਕਰਦਾ ਰਹਿੰਦਾ ਹੈ। ਹੁਣ ਵਟਸਐਪ 'ਤੇ ਸੇਫ਼ਟੀ ਫੀਚਰ ਆ ਰਿਹਾ ਹੈ। ਇੱਕ ਰਿਪੋਰਟ ਅਨੁਸਾਰ, ਵਟਸਐਪ ਐਂਡਰਾਈਡ ਅਤੇ IOS 'ਤੇ ਇੱਕ ਨਵਾਂ ਆਪਸ਼ਨ ਪੇਸ਼ ਕਰ ਰਿਹਾ ਹੈ। ਇਸ ਨਾਲ ਯੂਜ਼ਰਸ ਆਪਣੇ ਆਈਪੀ ਐਡਰੈਸ ਨੂੰ ਸੁਰੱਖਿਅਤ ਰੱਖ ਸਕਣਗੇ। ਇਸ ਫੀਚਰ ਦੀ ਮਦਦ ਨਾਲ ਹੈਂਕਰਸ ਲਈ ਕਾਲ ਦੌਰਾਨ ਯੂਜ਼ਰਸ ਦੀ ਲੋਕੇਸ਼ਨ ਨੂੰ ਟ੍ਰੈਕ ਕਰਨਾ ਮੁਸ਼ਕਿਲ ਹੋ ਜਾਵੇਗਾ।

  • WhatsApp is rolling out a privacy call relay feature on Android and iOS beta!

    WhatsApp is releasing a new option to make it harder for malicious actors to infer your location by protecting your IP address in calls!https://t.co/bg9mJKvlMz pic.twitter.com/akG78uSJnp

    — WABetaInfo (@WABetaInfo) October 14, 2023 " class="align-text-top noRightClick twitterSection" data=" ">

Wabetainfo ਨੇ ਦਿੱਤੀ ਵਟਸਐਪ ਦੇ ਸੇਫ਼ਟੀ ਫੀਚਰ ਦੀ ਜਾਣਕਾਰੀ: Wabetainfo ਨੇ ਆਪਣੀ ਰਿਪੋਰਟ 'ਚ ਇਸ ਫੀਚਰ ਬਾਰੇ ਦੱਸਿਆ ਹੈ। ਰਿਪੋਰਟ ਅਨੁਸਾਰ, ਨਵੇਂ 'Protect IP address in call' ਫੀਚਰ ਦੇ ਨਾਲ ਯੂਜ਼ਰਸ ਨੂੰ ਆਪਣੇ ਆਈਪੀ ਐਡਰੈਸ ਅਤੇ ਲੋਕੇਸ਼ਨ ਨੂੰ ਹੈਂਕਰਸ ਤੋਂ ਸੁਰੱਖਿਅਤ ਕਰਕੇ ਆਪਣੀ ਕਾਲ 'ਚ ਸੁਰੱਖਿਆ ਦੀ ਲਿਅਰ ਮਿਲੇਗੀ।

ਪ੍ਰਾਈਵੇਸੀ ਸੈਟਿੰਗ ਦੇ ਅੰਦਰ ਮਿਲੇਗਾ ਸੇਫ਼ਟੀ ਫੀਚਰ: ਵਟਸਐਪ ਦਾ ਸੇਫ਼ਟੀ ਫੀਚਰ 'ਐਡਵਾਂਸਡ' ਨਾਮ ਦੇ ਇੱਕ ਨਵੇਂ ਸੈਕਸ਼ਨ 'ਚ ਉਪਲਬਧ ਹੈ। ਇਸਨੂੰ ਪ੍ਰਾਈਵੇਸੀ ਸੈਟਿੰਗ ਸਕ੍ਰੀਨ ਦੇ ਅੰਦਰ ਰੱਖਿਆ ਗਿਆ ਹੈ। ਇਸ ਨਾਲ ਕਿਸੇ ਲਈ ਵਟਸਐਪ ਸਰਵਰ ਦੇ ਰਾਹੀ ਯੂਜ਼ਰਸ ਦੀ ਲੋਕੇਸ਼ਨ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਟਸਐਪ ਸਰਵਰ ਦੇ ਰਾਹੀ ਗੱਲਬਾਤ ਦੌਰਾਨ ਯੂਜ਼ਰਸ ਦੇ ਕੰਨੈਕਸ਼ਨ ਦੇ ਐਨਕ੍ਰਿਪਸ਼ਨ ਅਤੇ ਰੂਟਿੰਗ ਆਪਰੇਸ਼ਨ ਦੇ ਕਾਰਨ 'ਪ੍ਰਾਈਵੇਸੀ ਕਾਲ ਰਿਲੇ' ਫੀਚਰ ਕਾਲ ਦੀ ਕਵਾਲਿਟੀ 'ਤੇ ਪ੍ਰਭਾਵ ਪਾ ਸਕਦਾ ਹੈ।

ਸੇਫ਼ਟੀ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੇ ਫੀਚਰ ਦੀ ਮਦਦ ਨਾਲ ਯੂਜ਼ਰਸ ਦੀ ਲੋਕੇਸ਼ਨ ਅਤੇ ਆਈਪੀ ਐਡਰੈਸ ਨੂੰ ਟ੍ਰੈਕ ਕਰਨਾ ਮੁਸ਼ਕਲ ਹੋਵੇਗਾ। ਇਹ ਫੀਚਰ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ। ਜਿਹੜੇ ਲੋਕ ਐਂਡਰਾਈਡ ਅਤੇ IOS ਲਈ ਵਟਸਐਪ ਬੀਟਾ ਦਾ ਨਵਾਂ ਵਰਜ਼ਨ ਇੰਸਟਾਲ ਕਰਦੇ ਹਨ, ਉਹ ਲੋਕ ਇਸ ਫੀਚਰ ਦੀ ਵਰਤੋ ਕਰ ਸਕਦੇ ਹਨ। ਆਉਣ ਵਾਲੇ ਦਿਨਾਂ 'ਚ ਇਹ ਫੀਚਰ ਸਾਰਿਆ ਲਈ ਰੋਲਆਊਟ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.