ETV Bharat / science-and-technology

ਐਲੋਨ ਮਸਕ ਨੇ ਇਨ੍ਹਾਂ ਲੋਕਾਂ ਲਈ ਸਸਤਾ ਕੀਤਾ X ਦਾ ਸਬਸਕ੍ਰਿਪਸ਼ਨ, ਹੁਣ ਦੇਣੀ ਪਵੇਗੀ ਇੰਨੀ ਫੀਸ

author img

By ETV Bharat Tech Team

Published : Jan 3, 2024, 2:24 PM IST

Twitter Basic Verified Oraginastion Plan
Twitter Basic Verified Oraginastion Plan

Twitter Basic Verified Oraginastion Plan: ਐਲੋਨ ਮਸਕ ਨੇ ਛੋਟੀਆਂ ਕੰਪਨੀ ਲਈ ਇੱਕ ਸਸਤਾ ਬੇਸਿਕ ਪਲੈਨ ਲਾਂਚ ਕੀਤਾ ਹੈ। ਇਸ ਪਲੈਨ ਦੇ ਤਹਿਤ ਕੰਪਨੀਆਂ ਨੂੰ ਕਾਫ਼ੀ ਲਾਭ ਮਿਲਣਗੇ।

ਹੈਦਰਾਬਾਦ: ਐਲੋਨ ਮਸਕ ਨੇ ਛੋਟੀਆਂ ਕੰਪਨੀਆਂ ਲਈ ਇੱਕ ਬੇਸਿਕ ਟਿਅਰ ਵੈਰੀਫਾਈਡ ਸਬਸਕ੍ਰਿਪਸ਼ਨ ਪਲੈਨ ਲਾਂਚ ਕੀਤਾ ਹੈ। ਇਸ ਪਲੈਨ ਦੀ ਕੀਮਤ 200 ਰੁਪਏ ਡਾਲਰ ਅਤੇ 2,000 ਰੁਪਏ ਸਾਲਾਨਾ ਹੈ। ਭਾਰਤੀ ਰੁਪਇਆਂ ਅਨੁਸਾਰ, ਇਸਦੀ ਕੀਮਤ 16,790 ਅਤੇ 1,68,000 ਰੁਪਏ ਹੈ। ਨਵਾਂ ਪਲੈਨ ਕੰਪਨੀ ਦੇ ਮੌਜ਼ੂਦ ਪਲੈਨ ਤੋਂ 80 ਫੀਸਦੀ ਸਸਤਾ ਹੈ, ਜਿਸਦੀ ਕੀਮਤ 82,300 ਰੁਪਏ ਮਹੀਨਾ ਸੀ।

  • Our new Verified Organizations Basic tier is now available for $200/month or $2000/year!

    Designed for smaller businesses, subscribers receive ad credits & priority support to enable faster growth on X

    Subscribe via https://t.co/tavd2Beuhx

    — Verified (@verified) January 2, 2024 " class="align-text-top noRightClick twitterSection" data=" ">

ਟਵਿੱਟਰ ਦੇ ਬੇਸਿਕ ਪਲੈਨ 'ਚ ਮਿਲਣਗੇ ਇਹ ਲਾਭ: ਨਵੇਂ ਪਲੈਨ ਦੇ ਤਹਿਤ ਕੰਪਨੀਆਂ ਨੂੰ ਲਗਭਗ ਉਹ ਸੁਵਿਧਾਵਾਂ ਮਿਲਣਗੀਆਂ, ਜੋ ਪ੍ਰੀਮੀਅਮ ਪਲੈਨ 'ਚ ਮਿਲਦੀਆਂ ਹਨ। ਹਾਲਾਂਕਿ, ਨਵੇਂ ਪਲੈਨ 'ਚ ਕੁਝ ਬਦਲਾਅ ਵੀ ਹਨ। ਬੇਸਿਕ ਪਲੈਨ 'ਚ ਤੁਹਾਨੂੰ 2x ਬੂਸਟ ਅਤੇ Affiliation ਦਾ ਸਪੋਰਟ ਨਹੀਂ ਮਿਲੇਗਾ। ਇਸ 'ਚ ਤੁਹਾਨੂੰ ਸਿਰਫ਼ ਗੋਲਡ ਚੈਕਮਾਰਕ, Priority support, Premium Plus ਅਤੇ LinkedIn ਦੀ ਤਰ੍ਹਾਂ Hiring ਫੀਚਰ ਮਿਲੇਗਾ। ਇਸ ਤੋਂ ਇਲਾਵਾ, X 'ਪ੍ਰੀਮੀਅਮ ਵੈਰੀਫਾਈਡ Organization' ਨੂੰ 1,000 ਡਾਲਰ Ads ਕ੍ਰੇਡਿਟ ਅਤੇ ਬੇਸਿਕ ਸਬਸਕ੍ਰਿਪਸ਼ਨ ਲੈਣ ਵਾਲੀਆਂ ਕੰਪਨੀਆਂ ਨੂੰ 200 ਡਾਲਰ Ads ਕ੍ਰੇਡਿਟ ਦਿੰਦਾ ਹੈ। ਇਸਦੀ ਮਦਦ ਨਾਲ ਕੰਪਨੀਆਂ ਪਲੇਟਫਾਰਮ ਤੋਂ Ads ਖਰੀਦ ਸਕਦੀਆਂ ਹਨ। ਜਦੋ ਕੋਈ ਕੰਪਨੀ Verified Organization ਦਾ ਸਬਸਕ੍ਰਿਪਸ਼ਨ ਖਰੀਦਦੀ ਹੈ, ਤਾਂ ਉਸਦੇ ਅਕਾਊਂਟ 'ਤੇ ਗੋਲਡ ਚੈਕਮਾਰਕ ਬਣਿਆ ਆਉਦਾ ਹੈ। Verified Organization ਦਾ ਸਬਸਕ੍ਰਿਪਸ਼ਨ ਲੈਣ 'ਤੇ ਕੰਪਨੀਆਂ ਨੂੰ ਮੀਡੀਆ ਸਟੂਡੀਓ ਦਾ ਵੀ ਸਪੋਰਟ ਮਿਲਦਾ ਹੈ, ਜਿਸਦੀ ਮਦਦ ਨਾਲ ਕੰਪਨੀਆਂ ਪੋਸਟ ਨੂੰ Schedule ਅਤੇ ਪੋਸਟ ਟ੍ਰੈਫ਼ਿਕ 'ਤੇ ਨਜ਼ਰ ਰੱਖ ਸਕਦੀਆਂ ਹਨ।

X 'ਤੇ ਆਮ ਲੋਕਾਂ ਲਈ ਪਲੈਨ: X 'ਤੇ ਆਮ ਲੋਕਾਂ ਲਈ 3 ਤਰ੍ਹਾਂ ਦੇ ਪਲੈਨ ਹਨ, ਜਿਸ 'ਚ ਬੇਸਿਕ 245 ਰੁਪਏ ਮਹੀਨਾ, ਪ੍ਰੀਮੀਅਮ 650 ਰੁਪਏ ਮਹੀਨਾ ਅਤੇ ਪ੍ਰੀਮੀਅਮ ਪਲੱਸ 1300 ਰੁਪਏ ਮਹੀਨਾ ਸ਼ਾਮਲ ਹੈ।

Redmi Note 13 ਸੀਰੀਜ਼ ਦੀ ਲਾਂਚ ਡੇਟ: ਇਸ ਤੋਂ ਇਲਾਵਾ, Redmi ਆਪਣੇ ਗ੍ਰਾਹਕਾਂ ਲਈ Redmi Note 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਕੱਲ੍ਹ ਭਾਰਤ 'ਚ ਲਾਂਚ ਕੀਤਾ ਜਾਵੇਗਾ। Redmi Note 13 ਸੀਰੀਜ਼ 'ਚ Redmi Note 13 5G, Redmi Note 13 ਪ੍ਰੋ ਅਤੇ Redmi Note 13 ਪ੍ਰੋ ਪਲੱਸ ਸਮਾਰਟਫੋਨ ਸ਼ਾਮਲ ਹੋਣਗੇ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਸੀਰੀਜ਼ 'ਚ 6.67 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 2400x1080 ਪਿਕਸਲ, 120Hz ਰਿਫ੍ਰੈਸ਼ ਦਰ ਅਤੇ 240Hz ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 6080 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ 8GB ਤੱਕ LPDDR4X ਰੈਮ ਅਤੇ 256GB ਤੱਕ UFS 2.2 ਦੀ ਸਟੋਰੇਜ ਦੇ ਨਾਲ ਜੋੜਿਆ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਦੇ ਵੈਨਿਲਾ ਮਾਡਲ 'ਚ 100MP ਦਾ ਦੋਹਰਾ ਰਿਅਰ ਕੈਮਰਾ ਮਿਲ ਸਕਦਾ ਹੈ, ਪ੍ਰੋ ਮਾਡਲ 'ਚ OIS ਦੇ ਨਾਲ 200MP ਸੈਮਸੰਗ ISOCELL HP3 ਪ੍ਰਾਈਮਰੀ ਟ੍ਰਿਪਲ ਰਿਅਰ ਕੈਮਰਾ ਮਿਲ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.