ETV Bharat / science-and-technology

Samsung Galaxy S24 ਸੀਰੀਜ਼ ਦੀ ਪ੍ਰੀ-ਬੁੱਕਿੰਗ ਹੋਈ ਸ਼ੁਰੂ, ਇਸ ਦਿਨ ਲਾਂਚ ਕੀਤੇ ਜਾਣਗੇ ਸਮਾਰਟਫੋਨ

author img

By ETV Bharat Tech Team

Published : Jan 3, 2024, 12:13 PM IST

Samsung Galaxy S24 Series Pre Booking: Samsung ਆਪਣੀ ਨਵੀਂ ਸੀਰੀਜ਼ Samsung Galaxy S24 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਆਪਣੇ ਲਾਂਚ ਇਵੈਂਟ ਦਾ ਵੀ ਐਲਾਨ ਕਰ ਦਿੱਤਾ ਹੈ ਅਤੇ ਅੱਜ ਇਸ ਸੀਰੀਜ਼ ਦੀ ਪ੍ਰੀ-ਬੁੱਕਿੰਗ ਵੀ ਸ਼ੁਰੂ ਹੋ ਗਈ ਹੈ।

Samsung Galaxy S24 Series Pre Booking
Samsung Galaxy S24 Series Pre Booking

ਹੈਦਰਾਬਾਦ: Samsung ਆਪਣੀ ਨਵੀਂ ਸੀਰੀਜ਼ Samsung Galaxy S24 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ 17 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ ਅਤੇ ਅੱਜ Samsung Galaxy S24 ਸੀਰੀਜ਼ ਦੀ ਪ੍ਰੀ-ਬੁੱਕਿੰਗ ਸ਼ੁਰੂ ਹੋ ਗਈ ਹੈ। ਕੰਪਨੀ Galaxy Unpacked 2024 ਇਵੈਂਟ 'ਚ ਇਸ ਸੀਰੀਜ਼ ਨੂੰ ਪੇਸ਼ ਕਰਨ ਵਾਲੀ ਹੈ। ਇਸ ਸੀਰੀਜ਼ 'ਚ ਨਵੇਂ AI-Powered ਫੀਚਰਸ ਹੋਣ ਦੀ ਗੱਲ ਕਹੀ ਜਾ ਰਹੀ ਹੈ। Samsung Galaxy S24 ਸੀਰੀਜ਼ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 Ultra ਸਮਾਰਟਫੋਨ ਸ਼ਾਮਲ ਹੋਣਗੇ।

ਇਸ ਤਰ੍ਹਾਂ ਦੇਖ ਸਕੋਗੇ Galaxy Unpacked 2024 ਇਵੈਂਟ: ਕੰਪਨੀ ਇੱਕ ਵਿਅਕਤੀਗਤ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ, ਜਿਸਨੂੰ ਕੈਲੀਫੋਰਨੀਆ ਦੇ ਸੈਨ ਜੋਸ ਵਿੱਚ SAP ਕੇਂਦਰ 'ਚ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਸ਼ੁਰੂ ਕੀਤਾ ਜਾਵੇਗਾ। ਤੁਸੀਂ ਇਸ ਇਵੈਂਟ ਨੂੰ ਕੰਪਨੀ ਦੇ ਸੋਸ਼ਲ ਮੀਡੀਆ ਚੈਨਲ ਅਤੇ YouTube ਚੈਨਲ 'ਤੇ ਲਾਈਵ ਸਟ੍ਰੀਮ ਰਾਹੀ ਦੇਖ ਸਕੋਗੇ। ਇਸ ਤੋਂ ਇਲਾਵਾ, ਕੰਪਨੀ ਨੇ ਪ੍ਰੈੱਸ ਨੂੰ ਵੀ ਇਵੈਂਟ 'ਚ ਆਉਣ ਦਾ ਸੱਦਾ ਦਿੱਤਾ ਹੈ।

ਇਸ ਤਰ੍ਹਾਂ ਕਰੋ Samsung Galaxy S24 ਸੀਰੀਜ਼ ਦੀ ਪ੍ਰੀ-ਬੁੱਕਿੰਗ: ਜੇਕਰ ਤੁਸੀਂ ਇਸ ਡਿਵਾਈਸ ਦੀ ਪ੍ਰੀ-ਬੁੱਕਿੰਗ ਕਰਨਾ ਚਾਹੁੰਦੇ ਹੋ, ਤਾਂ ਆਸਾਨੀ ਨਾਲ 1,999 ਰੁਪਏ ਦੇ ਕੇ ਪ੍ਰੀ-ਰਿਜਰਵ ਕਰ ਸਕਦੇ ਹੋ। ਅਜਿਹਾ ਕਰਨ 'ਤੇ ਕੰਪਨੀ ਤੁਹਾਨੂੰ ਹੋਰ ਵੀ ਕਈ ਲਾਭ ਦੇ ਸਕਦੀ ਹੈ, ਜਿਸਦੇ ਤਹਿਤ ਤੁਹਾਨੂੰ 5,000 ਰੁਪਏ ਤੱਕ ਦਾ ਲਾਭ, ਵਧੀਆ ਐਕਸਚੇਂਜ ਮੁੱਲ, ਸਪੈਸ਼ਲ ਐਡੀਸ਼ਨ Galaxy S24 ਨੂੰ ਖਰੀਦਣ ਦਾ ਮੌਕਾ ਅਤੇ ਛੇਤੀ ਡਿਲੀਵਰੀ ਵਰਗੇ ਲਾਭ ਮਿਲ ਮਿਲ ਸਕਦੇ ਹਨ।

Samsung Galaxy S24 ਸੀਰੀਜ਼ ਦੇ ਫੀਚਰਸ: Samsung Galaxy S24 ਸੀਰੀਜ਼ ਦੇ ਫੀਚਰਸ ਨੂੰ ਲੈ ਕੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕੁਝ ਫੀਚਰਸ ਆਨਲਾਈਨ ਸਾਹਮਣੇ ਆਏ ਹਨ। ਕਿਹਾ ਜਾ ਰਿਹਾ ਹੈ ਕਿ Samsung Galaxy S24 'ਚ 6.2 ਇੰਚ ਦੀ ਡਿਸਪਲੇ, Samsung Galaxy S24 ਪਲੱਸ 'ਚ 6.7 ਇੰਚ FHD+ਡਿਸਪਲੇ ਅਤੇ Samsung Galaxy S24 ਅਲਟ੍ਰਾ 'ਚ 6.8 ਇੰਚ QHD+ਡਿਸਪਲੇ ਮਿਲ ਸਕਦੀ ਹੈ। ਇਸ ਸੀਰੀਜ਼ 'ਚ 120Hz ਦੇ ਰਿਫ੍ਰੈਸ਼ ਦਰ ਅਤੇ 2600nits ਦੀ ਪੀਕ ਬ੍ਰਾਈਟਨੈੱਸ ਦੇ ਨਾਲ Dynamic AMOLED 2X ਡਿਸਪਲੇ ਮਿਲ ਸਕਦੀ ਹੈ। ਲੀਕ ਹੋਈ ਜਾਣਕਾਰੀ ਅਨੁਸਾਰ, US ਅਤੇ Canada 'ਚ Samsung Galaxy S24 ਸੀਰੀਜ਼ 'ਚ ਸਨੈਪਡ੍ਰੈਗਨ 8 ਜੇਨ 3 ਪ੍ਰੋਸੈਸਰ ਨੂੰ ਪੇਸ਼ ਕੀਤਾ ਜਾਵੇਗਾ, ਜਦਕਿ ਹੋਰਨਾਂ ਦੇਸ਼ਾਂ 'ਚ ਇਸ ਸੀਰੀਜ਼ ਨੂੰ Exynos 2400 ਪ੍ਰੋਸੈਸਰ ਦੇ ਨਾਲ ਜੋੜਿਆ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy S24 ਅਤੇ Samsung Galaxy S24 ਪਲੱਸ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਜਾਵੇਗਾ, ਜਿਸ 'ਚ 50MP ਪ੍ਰਾਈਮਰੀ ਕੈਮਰਾ, 12MP ਅਲਟ੍ਰਾ ਵਾਈਡ ਕੈਮਰਾ ਅਤੇ 3x ਆਪਟੀਕਲ ਜ਼ੂਮ ਦੇ ਨਾਲ 10MP ਟੈਲੀਫੋਟੋ ਸੈਂਸਰ ਦਿੱਤਾ ਜਾਵੇਗਾ। ਸੈਲਫ਼ੀ ਲਈ ਫੋਨ 'ਚ 12MP ਦੋਹਰਾ ਪਿਕਸਲ ਕੈਮਰਾ ਮਿਲ ਸਕਦਾ ਹੈ। Samsung Galaxy S24 Ultra ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 200MP ਪ੍ਰਾਈਮਰੀ ਕੈਮਰਾ, 12MP ਅਲਟ੍ਰਾ ਵਾਈਡ ਸੈਂਸਰ, 3x ਆਪਟੀਕਲ ਜ਼ੂਮ ਦੇ ਨਾਲ 10MP ਟੈਲੀਫੋਟੋ ਅਤੇ 5x ਆਪਟੀਕਲ ਜ਼ੂਮ ਦੇ ਨਾਲ ਇੱਕ ਨਵਾਂ 50MP ਦਾ ਟੈਲੀਫੋਟੋ ਸੈਂਸਰ ਮਿਲ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.