ETV Bharat / science-and-technology

ChatGpt App For Android: ਐਂਡਰਾਇਡ ਯੂਜ਼ਰਸ ਲਈ ਲਾਂਚ ਹੋਇਆ ChatGpt, ਇਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ

author img

By

Published : Jul 26, 2023, 11:55 AM IST

ChatGpt App For Android
ChatGpt App For Android

OpenAI ਨੇ ChatGpt ਐਪ ਐਂਡਰਾਇਡ ਯੂਜ਼ਰਸ ਲਈ ਵੀ ਕੁਝ ਦੇਸ਼ਾਂ 'ਚ ਲਾਈਵ ਕਰ ਦਿੱਤਾ ਹੈ। ਹੁਣ ਤੁਸੀਂ ਪਲੇਸਟੋਰ ਤੋਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ।

ਹੈਦਰਾਬਾਦ: OpenAI ਨੇ ਕੁਝ ਦਿਨ ਪਹਿਲਾ ਪਲੇਸਟੋਰ 'ਤੇ ChatGpt ਐਪ ਲਈ ਪ੍ਰੀ-ਆਰਡਰ ਪੇਜ ਲਾਈਵ ਕੀਤਾ ਸੀ। ਹੁਣ ਕੰਪਨੀ ਨੇ ਬੀਤੇ ਦਿਨ ਐਪ ਨੂੰ ਕੁਝ ਦੇਸ਼ਾਂ 'ਚ ਲਾਂਚ ਕਰ ਦਿੱਤਾ ਹੈ। OpenAI ਨੇ ਐਪ ਭਾਰਤ, ਬ੍ਰਾਜੀਲ, US ਅਤੇ ਬੰਗਲਾਦੇਸ਼ ਵਿੱਚ ਲਾਂਚ ਕੀਤਾ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸਨੂੰ ਹੋਰ ਦੇਸ਼ਾਂ 'ਚ ਵੀ ਲਾਂਚ ਕਰੇਗੀ। ਫਿਲਹਾਲ ਇਨ੍ਹਾਂ ਦੇਸ਼ਾਂ ਦੇ ਯੂਜ਼ਰਸ ਪਲੇਸਟੋਰ ਤੋਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਐਪ ਨੂੰ ਡਾਊਨਲੋਡ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਹੀ ਐਪ ਨੂੰ ਡਾਊਨਲੋਡ ਕਰੋ, ਜਿਸਨੂੰ OpenAI ਨੇ ਪਬਲਿਸ਼ ਕੀਤਾ ਹੈ। ਜੇਕਰ ਤੁਸੀਂ ਗਲਤੀ ਨਾਲ ਕੋਈ ਹੋਰ ਐਪ ਡਾਊਨਲੋਡ ਕਰ ਲੈਂਦੇ ਹੋ, ਤਾਂ ਤੁਹਾਡਾ ਡਾਟਾ ਲੀਕ ਜਾਂ ਹੈਂਕ ਹੋ ਸਕਦਾ ਹੈ। ਦਰਅਸਲ, ਪਲੇਸਟੋਰ 'ਤੇ ਇੱਕ ਹੀ ਨਾਮ ਦੀਆਂ ਕਈ ਐਪਾਂ ਹਨ, ਜਿਨ੍ਹਾਂ ਨੂੰ ਹੈਂਕਰਸ ਦੁਆਰਾ ਲੋਕਾਂ ਦਾ ਡਾਟਾ ਚੋਰੀ ਕਰਨ ਲਈ ਬਣਾਇਆ ਗਿਆ ਹੈ।

  • ChatGPT for Android is now available for download in the US, India, Bangladesh, and Brazil! We plan to expand the rollout to additional countries over the next week. https://t.co/NfBDYZR5GI

    — OpenAI (@OpenAI) July 25, 2023 " class="align-text-top noRightClick twitterSection" data=" ">

ChatGpt ਦੇ ਕੰਮ ਕਰਨ ਦਾ ਤਰੀਕਾ ਪਹਿਲਾ ਵਾਂਗ ਹੀ ਹੋਵੇਗਾ: ChatGpt ਨੂੰ OpenAI ਨੇ ਪਿਛਲੇ ਸਾਲ ਲਾਂਚ ਕੀਤਾ ਸੀ। ਇਹ ChatBot ਬਹੁਤ ਘਟ ਸਮੇਂ 'ਚ ਮਸ਼ਹੂਰ ਹੋ ਗਿਆ ਸੀ। ਐਂਡਰਾਇਡ ਫ਼ੋਨ ਦੇ ਲਈ ChatGpt ਦੇ ਇੰਟਰਫੇਸ ਨੂੰ ਥੋੜਾ ਬਦਲ ਦਿੱਤਾ ਗਿਆ ਹੈ, ਪਰ ਇਸਦੇ ਕੰਮ ਕਰਨ ਦਾ ਤਰੀਕਾ ਪਹਿਲਾ ਵਾਂਗ ਹੀ ਹੈ। ChatBot ਤੋਂ ਤੁਸੀਂ ਵੈੱਬ ਦੀ ਤਰ੍ਹਾਂ ਹੀ ਸਵਾਲ ਜਵਾਬ ਕਰ ਸਕਦੇ ਹੋ। ਇਸ ਐਪ ਨੂੰ ਇਸਤੇਮਾਲ ਕਰਦੇ ਹੋਏ ਤੁਹਾਨੂੰ ਇੰਝ ਲੱਗੇਗਾ ਜਿਵੇਂ ਕਿ ਤੁਸੀਂ ਆਪਣੇ ਕਿਸੇ ਦੋਸਤ ਨਾਲ ਗੱਲ ਕਰ ਰਹੇ ਹੋ।

ChatGpt ਨੂੰ ਇਸ ਤਰ੍ਹਾਂ ਕਰੋ ਡਾਊਨਲੋਡ:

  1. ਸਭ ਤੋਂ ਪਹਿਲਾ ਪਲੇਸਟੋਰ 'ਤੇ ਜਾਓ ਅਤੇ ChatGpt ਐਪ ਨੂੰ ਸਰਚ ਕਰੋ।
  2. ਹੁਣ ਤੁਹਾਨੂੰ OpenAI ਦੇ ਲੋਗੋ ਵਾਲਾ ਇੱਕ ਐਪ ਦਿਖਾਈ ਦੇਵੇਗਾ।
  3. ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਆਈਡੀ ਪਾਸਵਰਡ ਦੀ ਮਦਦ ਨਾਲ ਲੌਗਿਨ ਕਰੋ। ਜੇਕਰ ਤੁਸੀਂ ਪਹਿਲੀ ਵਾਰ ਐਪ ਇਸਤੇਮਾਲ ਕਰ ਰਹੇ ਹੋ, ਤਾਂ ਗੂਗਲ ਦੀ ਮਦਦ ਨਾਲ ਰਜਿਸਟਰੇਸ਼ਨ ਕਰ ਲਓ।

ChatGpt ਦੇ ਦੋ ਵਰਜ਼ਨ ਮੌਜ਼ੂਦ: ਜੋ ਲੋਕ ਆਪਣੇ ਪੁਰਾਣੇ ਅਕਾਊਟ ਨਾਲ ਲੌਗਿਨ ਕਰਨਗੇ, ਉਹ ਆਪਣੀਆਂ ਪੁਰਾਣੀਆਂ ਚੈਟਾਂ ਵੀ ਦੇਖ ਸਕਣਗੇ। ਜੋ ਸਵਾਲ-ਜਵਾਬ ਵੈੱਬ ਵਿੱਚ ਕੀਤੇ ਹੋਣਗੇ, ਉਹ ਤੁਹਾਨੂੰ ਐਪ ਵਿੱਚ ਵੀ ਨਜ਼ਰ ਆਉਣਗੇ। ਦੱਸ ਦਈਏ ਕਿ ChatGpt ਦੇ ਇਸ ਸਮੇਂ 2 ਵਰਜ਼ਨ ਮੌਜ਼ੂਦ ਹਨ। ਪਹਿਲਾ ਫ੍ਰੀ, ਜੋ ChatGpt-3 'ਤੇ ਆਧਾਰਿਤ ਹੈ ਅਤੇ ਦੂਜਾ ਐਡਵਾਂਸ GPT-4 'ਤੇ। GPT-4 ਵਿੱਚ ਤੁਹਾਨੂੰ ਜਵਾਬ ਇੰਟਰਨੈੱਟ ਤੋਂ ਵੀ ਮਿਲਣਗੇ। ਇਹ ChatBot ਇੰਟਰਨੈੱਟ ਨਾਲ ਵੀ ਚੀਜ਼ਾਂ ਸਰਚ ਕਰ ਸਕਦਾ ਹੈ ਜਦਕਿ ਫ੍ਰੀ ਵਰਜ਼ਨ ਅਜਿਹਾ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.