ETV Bharat / science-and-technology

Chandra Grahan 2023: ਇਸ ਦਿਨ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਜਾਣੋ ਸ਼ਰਦ ਪੂਰਨਿਮਾ 'ਤੇ ਦੇਵੀ ਲਕਸ਼ਮੀ ਦੀ ਪੂਜਾ ਦਾ ਮਹੱਤਵ

author img

By ETV Bharat Punjabi Team

Published : Oct 26, 2023, 1:18 PM IST

Chandra Grahan: ਚੰਦਰ ਗ੍ਰਹਿਣ ਨੂੰ ਭਾਰਤ ਤੋਂ ਇਲਾਵਾ ਆਸਟ੍ਰੇਲੀਆਂ, ਯੂਰੋਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਏਸ਼ੀਆਂ, ਹਿੰਦ ਮਹਾਸਾਗਰ, ਦੱਖਣੀ ਪ੍ਰਸ਼ਾਂਤ ਮਹਾਸਾਗਰ, ਆਰਕਟਿਕ ਅਤੇ ਅੰਟਾਰਕਟਿਕਾ 'ਚ ਦੇਖਿਆ ਜਾ ਸਕੇਗਾ।

Chandra Grahan 2023
Chandra Grahan 2023

ਹੈਦਰਾਬਾਦ: ਸਾਲ ਦਾ ਆਖਰੀ ਚੰਦਰ ਗ੍ਰਹਿਣ 28 ਅਕਤੂਬਰ ਨੂੰ ਸ਼ਨੀਵਾਰ ਦੇ ਦਿਨ ਅਸ਼ਵਿਨ ਮਹੀਨੇ ਦੀ ਪੂਰਨਿਮਾ ਤਰੀਕ ਨੂੰ ਹੈ। ਅਸ਼ਵਿਨ ਮਹੀਨੇ ਦੀ ਪੂਰਨਿਮਾ ਤਰੀਕ ਨੂੰ ਸ਼ਰਦ ਪੂਰਨਿਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਚੰਦਰ ਗ੍ਰਹਿਣ ਨੂੰ ਭਾਰਤ 'ਚ ਦੇਖਿਆ ਜਾ ਸਕੇਗਾ। ਵੈਦਿਕ ਪੰਚਾਗ ਅਨੁਸਾਰ, ਇਹ ਚੰਦਰ ਗ੍ਰਹਿਣ ਭਾਰਤ 'ਚ 28 ਅਕਤੂਬਰ ਦੀ ਰਾਤ ਨੂੰ 01:06 ਮਿੰਟ ਤੋਂ ਸ਼ੁਰੂ ਹੋ ਜਾਵੇਗਾ ਅਤੇ ਰਾਤ 02:22 ਮਿੰਟ ਤੱਕ ਚਲੇਗਾ। ਇਸ ਤਰ੍ਹਾਂ 28 ਅਕਤੂਬਰ ਨੂੰ ਸ਼ਾਮ 04:44 ਮਿੰਟ ਤੋਂ ਸੂਤਕ ਲੱਗ ਜਾਵੇਗਾ, ਜੋ ਗ੍ਰਹਿਣ ਦੇ ਖਤਮ ਹੋਣ ਤੱਕ ਚਲੇਗਾ।

ਸਾਲ 2023 ਦੇ ਆਖਰੀ ਚੰਦਰ ਗ੍ਰਹਿਣ ਨਾਲ ਜੁੜੀਆਂ ਖਾਸ ਗੱਲਾਂ: ਸਾਲ 2023 ਦਾ ਦੂਜਾ ਅਤੇ ਆਖਰੀ ਚੰਦਰ ਗ੍ਰਹਿਣ 28 ਅਕਤੂਬਰ ਨੂੰ ਹੈ। ਭਾਰਤ 'ਚ ਇਸ ਚੰਦਰ ਗ੍ਰਹਿਣ ਨੂੰ ਦੇਖਿਆਂ ਜਾ ਸਕੇਗਾ। ਚੰਦਰ ਗ੍ਰਹਿਣ ਰਾਤ 01:06 ਮਿੰਟ 'ਤੇ ਸ਼ੁਰੂ ਹੋਵੇਗਾ ਅਤੇ 02:22 ਮਿੰਟ 'ਤੇ ਖਤਮ ਹੋਵੇਗਾ। ਇਸ ਚੰਦਰ ਗ੍ਰਹਿਣ ਨੂੰ ਭਾਰਤ ਤੋਂ ਇਲਾਵਾ ਆਸਟ੍ਰੇਲੀਆਂ, ਯੂਰੋਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਏਸ਼ੀਆਂ, ਹਿੰਦ ਮਹਾਸਾਗਰ, ਦੱਖਣੀ ਪ੍ਰਸ਼ਾਂਤ ਮਹਾਸਾਗਰ ਆਰਕਟਿਕ ਅਤੇ ਅੰਟਾਰਕਟਿਕਾ 'ਚ ਦੇਖਿਆ ਜਾ ਸਕੇਗਾ। ਦੇਸ਼ 'ਚ ਚੰਦਰ ਗ੍ਰਹਿਣ ਦਿਖਾਈ ਦੇਵੇਗਾ। ਚੰਦਰ ਗ੍ਰਹਿਣ ਦੇ ਦੌਰਾਨ ਭੋਜਨ ਨਹੀਂ ਕਰਨਾ ਚਾਹੀਦਾ, ਸਿਲਾਈ ਦਾ ਕੰਮ ਨਹੀਂ ਕਰਨਾ ਚਾਹੀਦਾ, ਪੂਜਾ ਪਾਠ ਨਹੀਂ ਕਰਨੀ ਚਾਹੀਦੀ। ਘਰ 'ਚ ਬੈਠ ਕੇ ਤੁਸੀਂ ਭਗਵਾਨ ਦੇ ਮੰਤਰਾਂ ਦਾ ਜਾਪ ਕਰ ਸਕਦੇ ਹੋ।

ਸ਼ਰਦ ਪੂਰਨਿਮਾ 'ਤੇ ਦੇਵੀ ਲਕਸ਼ਮੀ ਦੀ ਪੂਜਾ ਦਾ ਮਹੱਤਵ: ਸ਼ਾਸਤਰਾਂ ਅਨੁਸਾਰ, ਸ਼ਰਦ ਪੂਰਨਿਮਾ 'ਤੇ ਦੇਵੀ ਲਕਸ਼ਮੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਮੰਨਿਆਂ ਜਾਂਦਾ ਹੈ ਕਿ ਸ਼ਰਦ ਪੂਰਨਿਮਾ ਦੀ ਰਾਤ ਨੂੰ ਦੇਵੀ ਲਕਸ਼ਮੀ ਘਰ-ਘਰ ਜਾ ਕੇ ਇਹ ਦੇਖਦੀ ਹੈ ਕਿ ਕੌਣ ਉੱਠਿਆ ਹੈ। ਅਜਿਹੇ 'ਚ ਰਾਤ ਭਰ ਉੱਠ ਕੇ ਪੂਜਾ-ਪਾਠ ਅਤੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ।

ਸ਼ਰਦ ਪੂਰਨਿਮਾ ਅਤੇ ਚੰਦਰ ਗ੍ਰਹਿਣ: ਹਿੰਦੂ ਧਰਮ 'ਚ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਤਰੀਕ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਪੂਰਨਿਮਾ ਨੂੰ ਸ਼ਰਦ ਪੂਰਨਿਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਦੇਵੀ ਲਕਸ਼ਮੀ ਦੀ ਪੂਜਾ ਅਤੇ ਖੀਰ ਬਣਾ ਕੇ ਚੰਦਰਮਾਂ ਦੀ ਰੋਸ਼ਨੀ 'ਚ ਰੱਖਣ ਦਾ ਖਾਸ ਮਹੱਤਵ ਹੁੰਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸ਼ਰਦ ਪੂਰਨਿਮਾ ਦੀ ਰਾਤ ਦੇਵੀ ਲਕਸ਼ਮੀ ਧਰਤੀ 'ਤੇ ਆਉਦੀ ਹੈ ਅਤੇ ਘਰ-ਘਰ ਜਾ ਕੇ ਇਹ ਦੇਖਦੀ ਹੈ ਕਿ ਸ਼ਰਦ ਪੂਰਨਿਮਾ 'ਤੇ ਕੌਣ ਉੱਠਿਆ ਹੈ। ਸ਼ਰਦ ਪੂਰਨਿਮਾ 'ਤੇ ਦੇਵੀ ਲਕਸ਼ਮੀ ਦੀ ਪੂਜਾ ਅਤੇ ਖੁੱਲੇ ਆਸਮਾਨ ਦੇ ਥੱਲੇ ਖੀਰ ਰੱਖਣ ਅਤੇ ਫਿਰ ਅਗਲੀ ਸਵੇਰ ਉਸ ਖੀਰ ਨੂੰ ਖਾਣ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਪਰ ਸ਼ਰਦ ਪੂਰਨਿਮਾ 'ਤੇ ਚੰਦਰ ਗ੍ਰਹਿਣ ਦਾ ਪਰਛਾਵਾ ਰਹੇਗਾ। ਅਜਿਹੇ 'ਚ ਚੰਦਰ ਗ੍ਰਹਿਣ ਦਾ ਸੂਤਕ ਸ਼ੁਰੂ ਹੋਣ ਤੋਂ ਪਹਿਲਾ ਪਾਠ-ਪੂਜਾ ਕਰ ਲੈਣੀ ਚਾਹੀਦੀ ਹੈ। ਗ੍ਰਹਿਣ ਦੇ ਖਤਮ ਹੋਣ ਤੋਂ ਬਾਅਦ ਮੰਤਰ ਦਾ ਜਾਪ ਕਰੋ ਅਤੇ ਦਾਨ ਕਰੋ। ਇਸ ਵਾਰ ਸ਼ਰਦ ਪੂਰਨਿਮਾ 'ਤੇ ਚੰਦਰ ਗ੍ਰਹਿਣ ਲੱਗੇਗਾ। ਇਸ ਕਾਰਨ ਗ੍ਰਹਿਣ ਦੇ ਖਤਮ ਹੋਣ ਤੋਂ ਬਾਅਦ ਖੀਰ ਬਣਾਉਣਾ ਜ਼ਿਆਦਾ ਸ਼ੁੱਭ ਰਹੇਗਾ। ਮੰਨਿਆਂ ਜਾਂਦਾ ਹੈ ਕਿ ਗ੍ਰਹਿਣ ਅਤੇ ਸੂਤਕ ਕਾਲ 'ਚ ਨਾ ਤਾਂ ਭੋਜਨ ਬਣਾਇਆ ਜਾਂਦਾ ਹੈ ਅਤੇ ਨਾ ਹੀ ਭੋਜਨ ਖਾਇਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.