ETV Bharat / science-and-technology

ਐਮਾਜ਼ਾਨ ਦੀ 'Great Republic Day' ਸੇਲ ਇਸ ਦਿਨ ਹੋ ਸਕਦੀ ਹੈ ਸ਼ੁਰੂ, ਇਨ੍ਹਾਂ ਡਿਵਾਈਸਾਂ 'ਤੇ ਮਿਲੇਗਾ ਡਿਸਕਾਊਂਟ

author img

By ETV Bharat Tech Team

Published : Jan 7, 2024, 4:58 PM IST

Great Republic Day Sale: ਐਮਾਜ਼ਾਨ ਨੇ ਆਪਣੀ ਨਵੀਂ ਸੇਲ ਦਾ ਐਲਾਨ ਕਰ ਦਿੱਤਾ ਹੈ। ਇਹ ਸੇਲ ਗਣਤੰਤਰ ਦਿਵਸ ਮੌਕੇ ਹੋਣ ਜਾ ਰਹੀ ਹੈ। ਸੇਲ ਦੌਰਾਨ ਯੂਜ਼ਰਸ ਨੂੰ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲੇਗਾ।

Great Republic Day Sale
Great Republic Day Sale

ਹੈਦਰਾਬਾਦ: ਐਮਾਜ਼ਾਨ ਨੇ 'Great Republic Day' ਸੇਲ ਦਾ ਐਲਾਨ ਕਰ ਦਿੱਤਾ ਹੈ। ਇਹ ਸੇਲ ਐਮਾਜ਼ਾਨ ਲਈ ਪੂਰੇ ਸਾਲ ਦੀ ਸਭ ਤੋਂ ਵੱਡੀ ਸੇਲ 'ਚੋ ਇੱਕ ਹੈ। ਕੰਪਨੀ ਹਰ ਸਾਲ ਭਾਰਤ 'ਚ ਗਣਤੰਤਰ ਦਿਵਸ ਮੌਕੇ ਸੇਲ ਦਾ ਐਲਾਨ ਕਰਦੀ ਹੈ। ਇਸ ਵਾਰ ਵੀ ਐਮਾਜ਼ਾਨ ਨੇ ਸੇਲ ਦਾ ਐਲਾਨ ਕਰਦੇ ਹੋਏ ਇਸਦਾ ਪੇਜ ਲਾਈਵ ਕਰ ਦਿੱਤਾ ਹੈ। ਕੰਪਨੀ ਨੇ ਫਿਲਹਾਲ ਇਸ ਸੇਲ ਦੀ ਪੱਕੀ ਤਰੀਕ ਦਾ ਕੋਈ ਐਲਾਨ ਨਹੀਂ ਕੀਤਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਸੇਲ 14 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ। ਕੰਪਨੀ ਜਲਦ ਹੀ ਇਸ ਸੇਲ ਦੀ ਪੱਕੀ ਤਰੀਕ ਦਾ ਐਲਾਨ ਵੀ ਕਰ ਦੇਵੇਗੀ। ਸੇਲ ਦੌਰਾਨ ਐਮਾਜ਼ਾਨ ਨੇ SBI ਨਾਲ ਪਾਰਟਨਰਸ਼ਿੱਪ ਕੀਤੀ ਹੈ ਅਤੇ ਇਸਦੇ ਤਹਿਤ ਯੂਜ਼ਰਸ ਨੂੰ ਕਾਰਡ 'ਤੇ 10 ਫੀਸਦੀ ਛੋਟ ਮਿਲੇਗੀ।

ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗਾ ਡਿਸਕਾਊਂਟ: ਐਮਾਜ਼ਾਨ ਦੀ ਇਸ ਸੇਲ 'ਚ ਯੂਜ਼ਰਸ ਨੂੰ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਅਤੇ ਸ਼ਾਨਦਾਰ ਆਫ਼ਰਸ ਮਿਲਣਗੇ। ਸਮਾਰਟਫੋਨ ਤੋਂ ਇਲਾਵਾ, ਲੈਪਟਾਪ, ਏਅਰਬੱਡਸ, ਸਮਾਰਟ ਟੀਵੀ ਸਮੇਤ ਅਲੱਗ-ਅਲੱਗ ਸ਼੍ਰੈਣੀ ਦੀਆਂ ਚੀਜ਼ਾਂ 'ਤੇ ਆਫ਼ਰਸ ਮਿਲਣ ਵਾਲੇ ਹਨ। ਇਸ ਸੇਲ 'ਚ ਯੂਜ਼ਰਸ ਸਮਾਰਟਫੋਨਾਂ 'ਤੇ 5,000 ਰੁਪਏ ਤੱਕ ਦੀ ਛੋਟ ਪਾ ਸਕਦੇ ਹਨ। ਸੇਲ ਦੌਰਾਨ ਹਾਲ ਹੀ ਵਿੱਚ ਲਾਂਚ ਹੋਈ Redmi Note 13 ਸੀਰੀਜ਼ ਦੀ ਕੀਮਤ 16,999 ਰੁਪਏ ਹੋਵੇਗੀ, iPhone 13 ਨੂੰ ਸੇਲ 'ਚ 50,000 ਰੁਪਏ ਤੋਂ ਘਟ ਕੀਮਤ 'ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ, OnePlus Nord CE 3 Lite 5G ਦੇ ਸਾਰੇ ਮਾਡਲਾਂ ਦੀ ਕਮੀਤ 'ਚ 2,000 ਰੁਪਏ ਤੱਕ ਦੀ ਕਟੌਤੀ ਕੀਤੀ ਜਾਵੇਗੀ।

ਵਟਸਐਪ ਮਿਊਜ਼ਿਕ ਸ਼ੇਅਰ ਫੀਚਰ: ਕੰਪਨੀ ਯੂਜ਼ਰਸ ਲਈ ਮਿਊਜ਼ਿਕ ਸ਼ੇਅਰ ਕਰਨ ਦਾ ਫੀਚਰ ਪੇਸ਼ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਵੀਡੀਓ ਕਾਲ ਦੌਰਾਨ ਆਪਣੇ ਦੋਸਤਾਂ ਨਾਲ ਮਿਊਜ਼ਿਕ ਸ਼ੇਅਰ ਕਰ ਸਕਣਗੇ। ਮਿਊਜ਼ਿਕ ਸ਼ੇਅਰ ਫੀਚਰ ਸਕ੍ਰੀਨ ਸ਼ੇਅਰਿੰਗ ਫੀਚਰ ਦੇ ਨਾਲ ਹੀ ਕੰਮ ਕਰੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਸ ਵੀਡੀਓ ਕਾਲ ਦੌਰਾਨ ਖੁਦ ਮਿਊਜ਼ਿਕ ਸੁਣਨ ਦੇ ਨਾਲ ਹੀ ਆਪਣੇ ਨਾਲ ਜੁੜੇ ਲੋਕਾਂ ਨੂੰ ਵੀ ਮਿਊਜ਼ਿਕ ਸੁਣਾ ਸਕਣਗੇ। ਜਦੋ ਤੁਸੀ ਵੀਡੀਓ ਕਾਲ ਸ਼ੁਰੂ ਕਰਦੇ ਹੋ, ਤਾਂ ਸਕ੍ਰੀਨ ਦੇ ਥੱਲੇ ਤੁਹਾਨੂੰ ਫਲਿੱਪ ਕੈਮਰੇ ਦਾ ਆਪਸ਼ਨ ਮਿਲੇਗਾ। ਜਦੋ ਤੁਸੀਂ ਇਸ ਸੁਵਿਧਾ ਨੂੰ ਐਕਟਿਵ ਕਰੋਗੇ, ਤਾਂ ਕਾਲ 'ਚ ਸ਼ਾਮਲ ਯੂਜ਼ਰਸ ਵੀਡੀਓ ਕਾਲ ਦੌਰਾਨ ਮਿਊਜ਼ਿਕ ਸੁਣ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਿਊਜ਼ਿਕ ਸ਼ੇਅਰ ਫੀਚਰ ਉਸ ਸਮੇਂ ਕੰਮ ਨਹੀਂ ਕਰੇਗਾ, ਜਦੋ ਤੁਸੀਂ ਵਟਸਐਪ 'ਤੇ ਵਾਈਸ ਕਾਲ ਕਰੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.