ETV Bharat / science-and-technology

WhatsApp ਤੋਂ ਬਾਅਦ ਹੁਣ ਮੈਟਾ ਜਲਦ ਹੀ ਫੇਸਬੁੱਕ-ਮੈਸੇਂਜਰ ਲਈ ਲਾਂਚ ਕਰੇਗਾ 'Broadcast Channel' ਫੀਚਰ

author img

By ETV Bharat Punjabi Team

Published : Oct 19, 2023, 2:54 PM IST

Broadcast channels to Facebook and Messenger: ਇਸ ਸਾਲ ਦੀ ਸ਼ੁਰੂਆਤ 'ਚ ਮੈਟਾ ਨੇ ਇੰਸਟਾਗ੍ਰਾਮ ਅਤੇ ਵਟਸਐਪ 'ਤੇ BroadCast ਚੈਨਲ ਫੀਚਰ ਨੂੰ ਰੋਲਆਊਟ ਕੀਤਾ ਸੀ। ਹੁਣ ਮੈਟਾ ਫੇਸਬੁੱਕ-ਮੈਸੇਂਜਰ ਲਈ ਵੀ ਇਸ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ।

Broadcast channels to Facebook and Messenger
Broadcast channels to Facebook and Messenger

ਹੈਦਰਾਬਾਦ: ਫੇਸਬੁੱਕ-ਮੈਸੇਂਜਰ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਇਸ ਐਪ ਨੂੰ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ Broadcast ਚੈਨਲ ਫੀਚਰ ਨੂੰ ਫੇਸਬੁੱਕ ਅਤੇ ਮੈਸੇਂਜਰ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਕੰਪਨੀ ਨੇ ਇੰਸਟਾਗ੍ਰਾਮ ਅਤੇ ਵਟਸਐਪ 'ਤੇ ਵੀ ਇਸ ਫੀਚਰ ਨੂੰ ਰੋਲਆਊਟ ਕੀਤਾ ਸੀ।

  • 📢 Broadcast channels are coming to @facebook and @messenger ! Page admins can use broadcast channels to share updates with their followers using text, voice notes 🎙️, photos 📸, videos 📽️, and GIFs.

    Learn more 👇https://t.co/qVonjYj8cO

    — Meta Newsroom (@MetaNewsroom) October 18, 2023 " class="align-text-top noRightClick twitterSection" data=" ">

ਕ੍ਰਿਏਟਰਸ ਫੇਸਬੁੱਕ ਅਤੇ ਮੈਸੇਂਜਰ 'ਤੇ ਵੀ ਬਣਾ ਸਕਣਗੇ BroadCast ਚੈਨਲ: ਰਾਇਟਰਜ਼ ਦੀ ਇੱਕ ਰਿਪੋਰਟ ਅਨੁਸਾਰ, ਮੇਟਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਫੇਸਬੁੱਕ ਅਤੇ ਮੈਸੇਂਜਰ 'ਤੇ ਵਿਅਕਤੀਆਂ ਦੇ ਮੈਸੇਜਾਂ ਲਈ BroadCast ਚੈਨਲ ਲਾਂਚ ਕਰਨ ਜਾ ਰਿਹਾ ਹੈ। ਇਸ ਫੀਚਰ ਰਾਹੀ ਕ੍ਰਿਏਟਰਸ ਅਤੇ ਮਸ਼ਹੂਰ ਲੋਕਾਂ ਨੂੰ ਆਪਣੇ ਫਾਲੋਅਰਜ਼ ਨਾਲ ਜੁੜਨ ਅਤੇ ਇੱਕ ਤੋਂ ਬਾਅਦ ਇੱਕ ਕਈ ਮੈਸੇਜ ਸ਼ੇਅਰ ਕਰਨ ਦੀ ਸੁਵਿਧਾ ਮਿਲਦੀ ਹੈ। ਇਸ 'ਚ ਟੈਕਸਟ, ਫੋਟੋ, ਪੋਲ, ਰਿਏਕਸ਼ਨ ਆਦਿ ਦੀ ਸੁਵਿਧਾ ਮਿਲੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ BroadCast ਚੈਨਲ ਰਾਹੀ ਸਿਰਫ਼ ਚੈਨਲ ਦਾ ਮਾਲਕ ਹੀ ਮੈਸੇਜ ਭੇਜ ਸਕਦਾ ਹੈ, ਪਰ ਉਸਦੇ ਫਾਲੋਅਰਜ਼ ਮੈਸੇਜ 'ਤੇ ਰਿਏਕਸ਼ਨ ਦੇ ਸਕਦੇ ਹਨ ਅਤੇ ਪੋਲ 'ਚ ਵੋਟ ਕਰ ਸਕਦੇ ਹਨ।

ਇਸ ਤਰ੍ਹਾਂ ਕੰਮ ਕਰੇਗਾ Broadcast ਚੈਨਲ ਫੀਚਰ: ਮੈਟਾ ਨੇ ਇੱਕ ਬਿਆਨ 'ਚ ਕਿਹਾ ਸੀ ਕਿ Broadcast ਚੈਨਲ ਬਣਾਉਣ ਲਈ ਫੇਸਬੁੱਕ 'ਤੇ ਪੇਜਾਂ ਦੀ ਸਮਰੱਥਾ ਦਾ ਟ੍ਰਾਈਲ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਹਫ਼ਤਿਆਂ 'ਚ ਇਸ ਫੀਚਰ ਨੂੰ ਰੋਲਆਊਟ ਕੀਤੇ ਜਾਣ ਦੀ ਉਮੀਦ ਹੈ। ਜਿਹੜੇ ਯੂਜ਼ਰਸ ਫੇਸਬੁੱਕ 'ਤੇ ਪੇਜ ਮੈਨੈਜ ਕਰਦੇ ਹਨ, ਜੇਕਰ ਉਨ੍ਹਾਂ ਕੋਲ ਇਹ ਵਿਕਲਪ ਮੌਜ਼ੂਦ ਹੈ, ਤਾਂ ਉਹ ਸਿੱਧੇ ਆਪਣੇ ਪੇਜ ਤੋਂ ਇੱਕ ਚੈਨਲ ਸ਼ੁਰੂ ਕਰ ਸਕਦੇ ਹਨ। ਜੇਕਰ ਇਸ ਚੈਨਲ ਦਾ ਵਿਕਲਪ ਅਜੇ ਉਪਲਬਧ ਨਹੀ ਹੈ, ਤਾਂ ਉਹ ਵੋਟਿੰਗ ਲਿਸਟ 'ਚ ਸ਼ਾਮਲ ਹੋ ਸਕਦੇ ਹਨ। ਇੱਕ ਵਾਰ ਜਦੋ Broadcast ਚੈਨਲ ਬਣ ਜਾਂਦਾ ਹੈ ਅਤੇ ਤੁਸੀਂ ਆਪਣਾ ਪਹਿਲਾ ਮੈਸੇਜ ਸ਼ੇਅਰ ਕਰਦੇ ਹੋ, ਤਾਂ ਫਾਲੋਅਰਜ਼ ਨੂੰ ਇੱਕ ਮੈਸੇਜ ਆਵੇਗਾ, ਜਿਸ 'ਚ ਪੁੱਛਿਆ ਜਾਵੇਗਾ ਕਿ ਉਹ ਚੈਨਲ ਨਾਲ ਜੁੜਨਾ ਚਾਹੁੰਦੇ ਹਨ। ਯੂਜ਼ਰਸ ਸਿੱਧੇ ਫੇਸਬੁੱਕ ਦੀ ਪ੍ਰੋਫਾਈਲ ਤੋਂ Broadcast ਚੈਨਲਾਂ 'ਚ ਐਡ ਹੋ ਸਕਦੇ ਹਨ। ਚੈਨਲ ਨਾਲ ਜੁੜਨ ਤੋਂ ਬਾਅਦ ਫਾਲੋਅਰਜ਼ ਨੂੰ ਇਸ ਚੈਨਲ ਦਾ ਹਰ ਅਪਡੇਟ ਮਿਲਦਾ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.