ETV Bharat / jagte-raho

ਲੁਟੇਰਿਆਂ ਦੀ ਦਹਿਸ਼ਤ : ਦਿਨ-ਦਿਹਾੜੇ ਬਜ਼ੁਰਗ ਔਰਤ ਦੀਆਂ ਲਾਹੀਆਂ ਵਾਲੀਆਂ

author img

By

Published : Jun 16, 2019, 7:36 AM IST

ਬੇਖੌਫ਼ ਘੁੰਮ ਰਹੇ ਲੁਟੇਰਿਆਂ ਨੇ ਮਚਾਈ ਦਹਿਸ਼ਤ। ਨਿਹਾਲ ਸਿੰਘ ਵਾਲਾ 'ਚ 90 ਸਾਲਾ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਤੋੜ ਕੇ ਭੱਜਿਆ ਲੁਟੇਰਾ। ਪੁਲਿਸ ਪ੍ਰਸ਼ਾਸਨ ਦੇ ਹੱਥ ਖ਼ਾਲੀ।

ਦਿਨ-ਦਿਹਾੜੇ ਬਜ਼ੁਰਗ ਔਰਤ ਦੀਆਂ ਲਾਹੀਆਂ ਵਾਲੀਆਂ, ਘਟਨਾ ਸੀਸੀਟੀਵੀ 'ਚ ਕੈਦ

ਮੋਗਾ : ਇਥੋਂ ਦੇ ਨਿਹਾਲ ਸਿੰਘ ਵਾਲਾ ਦੇ ਵਾਰਡ ਨੰਬਰ 3 ਦਾ ਇੱਕ ਸਨਸਨੀ ਮਚਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਗੁਰੂਸਰ ਵਾਲੀ ਗਲੀ 'ਚ ਕੁੱਝ ਔਰਤਾਂ ਸ਼ਾਮ ਦੇ ਸਮੇਂ ਬਾਹਰ ਬੈਠੀਆਂ ਗੱਲਾਂ ਮਾਰ ਰਹੀਆਂ ਸਨ। ਪਰ ਅਚਾਨਕ ਹੀ ਇੱਕ ਨੌਜਵਾਨ ਆਉਂਦਾ ਹੈ ਤੇ ਬਜ਼ੁਰਗ ਔਰਤ ਦੀਆਂ ਵਾਲੀਆਂ ਕੰਨਾਂ ਵਿੱਚੋਂ ਖੋਹ ਕੇ ਫ਼ਰਾਰ ਹੋ ਗਿਆ।

ਦਿਨ-ਦਿਹਾੜੇ ਬਜ਼ੁਰਗ ਔਰਤ ਦੀਆਂ ਲਾਹੀਆਂ ਵਾਲੀਆਂ, ਘਟਨਾ ਸੀਸੀਟੀਵੀ 'ਚ ਕੈਦ
ਇਹ ਉੱਕਤ ਸਾਰਾ ਮਾਮਲਾ ਮਹੁੱਲੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ। ਪਰ ਉਸ ਲੁਟੇਰੇ ਨੌਜਵਾਨ ਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਦਿੱਖ ਰਿਹਾ।ਪੀੜਤ ਬਜ਼ਰੁਗ ਔਰਤ ਤੇ ਉਸਦੇ ਪੁੱਤਰ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਸਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਹੈ, ਪਰ ਪੁਲਿਸ ਨੇ ਇਸ ਸਬੰਧੀ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਹੈ।ਜਦੋਂ ਇਸ ਸਬੰਧੀ ਥਾਣਾ ਮੁਖੀ ਲਛਮਣ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਉੱਕਤ ਲੁਟੇਰੇ ਨੌਜਵਾਨ ਦੀ ਭਾਲ ਜਾਰੀ ਹੈ।
News : topus snatched.          15.06.2019
Sent: we transfer 
Download Link 
ਬੇਖੌਫ ਘੁੰਮ ਰਹੇ ਲੁਟੇਰਿਆਂ ਮਚਾਈ ਦਹਿਸਤ ਪੁਲਿਸ ਪ੍ਰਸ਼ਾਸਨ ਦੇ ਨਹੀ ਆ ਰਹੇ ਹੱਥ।
ਨਿਹਾਲ ਸਿੰਘ ਵਾਲਾ 'ਚ 90 ਸਾਲਾ ਬਜੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਤੋੜ ਕੇ ਭੱਜੇ।
ਸਾਰੀ ਘਟਨਾ ਸੀ.ਸੀ.ਟੀ.ਵੀ 'ਚ ਹੋਈ ਕੈਦ, ਪਰ ਪ੍ਰਸ਼ਾਸ਼ਲ ਨਹੀ ਕਰ ਪਾਉਦਾ ਲੁਟੇਰਿਆਂ ਨੂੰ ਟਰੇਸ
ਪੁਲਿਸ ਵੱਲੋ ਕਾਰਵਾਈ 'ਚ ਵਰਤੀ ਜਾ ਰਹੀ ਢਿੱਲ ਮੱਠ ਦੇ ਕੌਸ਼ਲਰ ਵਿਜੇ ਨੇ ਲਾਏ ਦੋਸ਼।
ਐਕਰ ਲਿੰਕ---- ਨਿਹਾਲ ਸਿੰਘ ਵਾਲਾ ਦੇ ਵਾਰਡ ਨੰਬਰ 3 ਦੀ ਗੁਰਦੁਆਰਾ ਗੁਰੂਸਰ ਵਾਲੀ ਗਲੀ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਗਲੀ 'ਚ ਬੈਠੀਆਂ ਔਰਤਾ ਚੋ ਬਜੁਰਗ ਮਾਤਾ ਦੀਆਂ ਸੋਨੇ ਦੀਆਂ ਵਾਲੀਆਂ ਤੋੜ ਕੇ ਲੁਟੇਰੇ ਭੱਜ ਗਏ ਭਾਵੇਂ ਸਾਰਾ ਮਾਮਲਾ ਸੀ.ਸੀ.ਟੀ.ਵੀ 'ਚ ਕੈਦ ਹੋ ਗਿਆ ਅਤੇ ਲੁਟੇਰੇ ਦਾ ਚਿਹਰਾ ਵੀ ਸਾਫ ਦਿਸ ਰਿਹਾ ਹੈ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀ ਕੀਤਾ ਗਿਆ ।ਪ੍ਰੈਸ਼ ਨੂੰ ਜਾਣਕਾਰੀ ੰਿਦਿਆ 90 ਸਾਲਾ ਬਜੁਰਗ ਮਾਤਾ ਕ੍ਰਿਸ਼ਨਾ ਦੇਵੀ ਨੇ ਦਸਿਆ ਕਿ ਹਰ ਰੋਜ ਦੀ ਤਰਾਂ• ਉਹ ਗਲੀ ਵਿਚ ਕੁਝ ਔਰਤਾਂ ਨਾਲ ਬੈਠੀ ਗੱਲਾਬਾਤਾ ਕਰ ਰਹੀ ਸੀ ਤਾਂ ਮੋਟਰਸਾਇਕਲ 'ਤੇ ਤਿਨ ਨੌਜਵਾਨ ਆਉੇਦੇ ਹਨ ਜਿਨ•ਾਂ ਵਿਚੋ ਦੋ ਮੋਟਰਸਾਇਕਲ 'ਤੇ ਥੋੜਾ ਪਿਛੇ ਰੁਕ ਜਾਦੇ ਹਲ ਅਤੇ ਇਕ ਨੋਜਵਾਨ ਲੁਟੇਰਾ ਪੈਦਲ ਆ ਕਿ ਮਾਤਾ ਕੇ ਪਿਛਲੇ ਪਾਸੇ ਦੀ ਕੰਨਾ ਨੂੰ ਝਬੁਟ ਮਾਰਕੇ ਵਾਲੀਆਂ ਤੋੜ ਲੈਦਾ ਜਦੋਂ ਹੀ ਲੁਟੇਰਾ ਵਾਲੀਆਂ ਤੋੜਦਾ ਤਾਂ ਮਾਤਾ ਇਕ ਦਮ ਚੀਕ ਮਾਰਦੀ ਅਤੇ ਨਾਲ ਬੈਠੀਆਂ ਔਰਤਾ ਵੀ ਰੌਲਾ ਪਾਉਦੀਆਂ ਪਰ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਜਾਦੇ ਹਨ।
ਮਾਤਾ ਕ੍ਰਿਸ਼ਨਾ ਦੇਵੀ ਦੇ ਸਪੁੱਤਰ ਅਤੇ ਕੌਸ਼ਲਰ ਵਿਜੇ ਕੁਮਾਰ ਨੇ ਦੱਸਿਆਂ ਕਿ ਉਹ ਘਰੇ ਹੀ ਬੈਠਾ ਸੀ ਮਾਤਾ ਅਤੇ ਔਰਤਾਂ ਦਾ ਰੌਲਾ ਸੁਣਕੇ ਆਉਦਾ ਅਤੇ ਲੁਟੇਰਿਆਂ ਦੇ ਪਿਛੇ ਵੀ ਜਾਦਾ ਹੈ ਪਰ ਲੁਟੇਰੇ ਉਦੋਂ ਤੱਕ ਭੱਜਣ ਜਾਦੇ ਹਨ। ਸ੍ਰੀ ਵਿਜੇ ਨੇ ਦੱਸਿਆਂ ਕਿ ਗਲੀ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਲੁਟੇਰੇ ਵਾਲੀਆਂ ਤੋੜਦੇ ਸਾਫ ਦਿਖਾਈ ਦਿੰਦੇ ਹਨ ਅਤੇ ਇਹ ਸਾਰੀ ਫੋਟੋਜ ਵਿਚ ਲੁਟੇਰੇ ਸਾਫ ਦਿਖਾਈ ਦੇ ਰਹੇ ਹਨ ਜੋ ਰਿਕਾਡਿੰਗ ਅਤੇ ਸਾਰੀ ਘਟਨਾ ਦੀ ਰਿਪੋਟ ਥਾਣਾ ਨਿਹਾਲ ਸਿੰਘ ਵਾਲਾ 'ਚ ਦਰਜ ਕਰਵਾ ਦਿੱਤੀ ਪਰ ਪੁਲਿਸ ਸ਼ਖਤ ਐਕਸ਼ਨ ਨਹੀ ਲੈ ਰਹੀ ਇਹੀ ਕਾਰਲ ਹੈ ਕਿ ਹਲਕੇ ਅੰਦਰ ਆਏ ਦਿਨ ਲੁੱਟਾ ਖੋਹਾ ਕਰਨ ਵਾਲਾ ਗ੍ਰੋਹ ਸਰਗਰਮ ਹੈ। ਉਨ•ਾਂ ਕਿਹਾ ਕਿ ਐਨਾ ਭੈੜਾ ਸ਼ਮਾ ਆ ਗਿਆਂ ਕਿ ਔਰਤਾਂ ਦਾ ਘਰੋ ਬਾਹਰ ਨਿਕਲਣਾ ਮੁਸ਼ਕਲ ਹੋਇਆਂ ਪਿਆ ਹੈ ਉਨ•ਾਂ ਪ੍ਰਸਾਸਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਲੱਭ ਕੇ ਸ਼ਖਤ ਕਾਰਵਾਈ ਕੀਤੀ ਜਾਵੇ।
ਬਾਇਟ :---- ਕ੍ਰਿਸ਼ਨਾ ਦੇਵੀ ਪੀੜਤ ਔਰਤ ਮਾਤਾ 
ਬਾਇਟ : -------ਵਿਜੇ ਕੁਮਾਰ ਪੀੜਤ ਔਰਤ ਦਾ ਲੜਕਾ ਕੌਸ਼ਲਰ 

ਵੀ.ਓ ,------  ਨਿਹਾਲ ਸਿੰਘ ਵਾਲਾ ਦੇ ਥਾਣਾ ਮੁੱਖੀ ਲਛਮਣ ਸਿੰਘ ਦਾ ਕਹਿਣਾ ਸੀ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਮਾਂਮਲਾ ਦਰਜ ਕਰ ਲਿਆਂ ਗਿਆਂ ਹੈ ਅਤੇ ਜਲਦੀ ਹੀ ਟਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਾਇਟ : ਲਛਮਣ ਸਿੰਘ ਐਸ.ਐਚ.ਓ ਨਿਹਾਲ ਸਿੰਘ ਵਾਲਾ 
Sign off ——— munish jindal, moga. 
ETV Bharat Logo

Copyright © 2024 Ushodaya Enterprises Pvt. Ltd., All Rights Reserved.