ETV Bharat / international

ਅਫਗਾਨਿਸਤਾਨ ਦਾ ਵੱਡਾ ਫੈਸਲਾ - ਨਵੀਂ ਦਿੱਲੀ 'ਚ ਪੱਕੇ ਤੌਰ 'ਤੇ ਬੰਦ ਕੀਤਾ ਦੂਤਾਵਾਸ, ਦੱਸਿਆ ਇਹ ਵੱਡਾ ਕਾਰਨ

author img

By ETV Bharat Punjabi Team

Published : Nov 24, 2023, 11:51 AM IST

ਅਫਗਾਨ ਦੂਤਘਰ ਦੇ ਮੁਤਾਬਕ ਸਾਲ 2021 ਤੋਂ ਭਾਰਤ 'ਚ ਅਫਗਾਨੀਆਂ ਦੀ ਗਿਣਤੀ 'ਚ ਲਗਾਤਾਰ ਕਮੀ ਆ ਰਹੀ ਹੈ। ਇਸ ਸਮੇਂ ਦੌਰਾਨ ਬਹੁਤ ਸੀਮਤ ਮਾਤਰਾ ਵਿੱਚ ਨਵੇਂ ਵੀਜ਼ੇ ਜਾਰੀ ਕੀਤੇ ਗਏ ਸਨ। (Afghanistan Embassy, Afghanistan Embassy In India Closed, Afghanistan Embassy)

Embassy of the Islamic Republic
Embassy of the Islamic Republic

ਨਵੀਂ ਦਿੱਲੀ: ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਨੇ ਨਵੀਂ ਦਿੱਲੀ ਸਥਿਤ ਆਪਣੇ ਦੂਤਘਰ ਨੂੰ ਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਨਵੀਂ ਦਿੱਲੀ 'ਚ ਆਪਣੇ ਦੂਤਾਵਾਸ ਨੂੰ ਬੰਦ ਕਰਨ ਲਈ ਅੱਜ ਸ਼ੁੱਕਰਵਾਰ ਨੂੰ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ। ਅਫਗਾਨ ਦੂਤਘਰ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੀਆਂ ਲਗਾਤਾਰ ਚੁਣੌਤੀਆਂ ਦੇ ਕਾਰਨ 23 ਨਵੰਬਰ 2023 ਤੋਂ ਆਪਣੇ ਦੂਤਾਵਾਸ ਨੂੰ ਪੱਕੇ ਤੌਰ 'ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਅਫਗਾਨਿਸਤਾਨ ਅੰਬੈਸੀ ਵੱਲੋਂ 30 ਸਤੰਬਰ ਨੂੰ ਕੰਮ ਬੰਦ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਫਗਾਨ ਦੂਤਘਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਫਗਾਨ ਨਾਗਰਿਕਾਂ ਲਈ ਦੂਤਾਵਾਸ ਅਫਗਾਨ ਮਿਸ਼ਨ ਦੀ ਸਮਝ ਅਤੇ ਸਮਰਥਨ ਲਈ ਧੰਨਵਾਦ ਪ੍ਰਗਟ ਕਰਦਾ ਹੈ। ਬਿਆਨ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਅਫਗਾਨ ਭਾਈਚਾਰੇ ਵਿੱਚ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਦੇ ਦੇਸ਼ ਛੱਡਣ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

ਅਫਗਾਨੀਆਂ ਦੀ ਲਗਾਤਾਰ ਘਟ ਰਹੀ ਗਿਣਤੀ : ਅਫਗਾਨ ਦੂਤਾਵਾਸ ਦੇ ਅਨੁਸਾਰ ਸਾਲ 2021 ਤੋਂ ਭਾਰਤ ਵਿੱਚ ਅਫਗਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਹੋ ਰਹੀ ਹੈ। ਇਸ ਸਮੇਂ ਦੌਰਾਨ ਬਹੁਤ ਸੀਮਤ ਮਾਤਰਾ ਵਿੱਚ ਨਵੇਂ ਵੀਜ਼ੇ ਜਾਰੀ ਕੀਤੇ ਗਏ ਸਨ। ਤੁਹਾਨੂੰ ਦੱਸ ਦਈਏ ਕਿ ਅਗਸਤ 2021 ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਸੱਤਾ ਸੰਭਾਲੀ ਸੀ, ਜਿਸ ਕਾਰਨ ਭਾਰਤ ਨੇ ਸਖਤ ਰੁਖ ਅਪਣਾਇਆ ਸੀ। ਭਾਰਤ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਤਾਕਤ ਨੂੰ ਮਾਨਤਾ ਨਹੀਂ ਦਿੱਤੀ। ਇਸ ਤੋਂ ਪਹਿਲਾਂ ਭਾਰਤ ਨੇ ਕਰੀਬ 2 ਸਾਲ ਪਹਿਲਾਂ ਅਫਗਾਨਿਸਤਾਨ ਤੋਂ ਆਪਣੇ ਜਵਾਨਾਂ ਨੂੰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਅਫਗਾਨਿਸਤਾਨ ਵਿੱਚ ਕੋਈ ਭਾਰਤੀ ਡਿਪਲੋਮੈਟ ਨਹੀਂ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.