ETV Bharat / international

San Francisco Khalistani Attack: ਖਾਲਿਸਤਾਨੀ ਹਮਲੇ ਦਾ ਵਿਰੋਧ ਕਰਨ ਲਈ ਸੈਨ ਫਰਾਂਸਿਸਕੋ ਕੌਂਸਲੇਟ ਦੇ ਬਾਹਰ ਭਾਰਤੀ ਅਮਰੀਕੀ ਹੋਏ ਇਕੱਠੇ

author img

By

Published : Jul 16, 2023, 7:41 AM IST

ਖਾਲਿਸਤਾਨੀ ਹਮਲੇ ਤੋਂ ਬਾਅਦ ਸੈਨ ਫਰਾਂਸਿਸਕੋ ਕੌਂਸਲੇਟ ਦੇ ਬਾਹਰ ਭਾਰਤੀ ਤੇ ਅਮਰੀਕੀ ਇਕੱਠੇ ਹੋਏ ਤੇ ਉਹਨਾਂ ਨੇ ਭਾਰਤ ਦਾ ਸਮਰਥਨ ਕੀਤਾ। ਇਸ ਮੌਕੇ ਉਹਨਾਂ ਨੇ ‘ਵੰਦੇ ਮਾਤਰਮ’, ‘ਭਾਰਤ ਮਾਤਾ ਦੀ ਜੈ’ ਅਤੇ ‘ਅਖੰਡ ਭਾਰਤ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ ਤੇ ਕਿਹਾ ਕਿ ਇਹ ਅੱਤਵਾਦੀ ਹਮਲੇ ਤੋਂ ਘੱਟ ਨਹੀਂ ਹੈ।

San Francisco Khalistani Attack
San Francisco Khalistani Attack

ਸੈਨ ਫਰਾਂਸਿਸਕੋ: ਖਾਲਿਸਤਾਨ ਸਮਰਥਕਾਂ ਵੱਲੋਂ ਅਮਰੀਕੀ ਵਿੱਚ ਡਿਪਲੋਮੈਟਿਕ ਸੈਂਟਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਭਾਰਤ ਅਤੇ ਇਸ ਦੇ ਡਿਪਲੋਮੈਟਾਂ ਲਈ ਸਮਰਥਨ ਜ਼ਾਹਰ ਕਰਨ ਲਈ ਸ਼ੁੱਕਰਵਾਰ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਦੇ ਬਾਹਰ ਇਕੱਠੇ ਹੋਏ। ਦੱਸ ਦਈਏ ਕਿ ਇਹ ਭਾਰਤੀ ਅਮਰੀਕੀ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਦੇ ਬਾਹਰ ਭਾਰਤ ਨਾਲ ਇੱਕਜੁੱਟਤਾ ਦਿਖਾਉਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਉਹਨਾਂ ਨੇ ‘ਵੰਦੇ ਮਾਤਰਮ’, ‘ਭਾਰਤ ਮਾਤਾ ਦੀ ਜੈ’ ਅਤੇ ‘ਅਖੰਡ ਭਾਰਤ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ।

ਹੱਥਾਂ ਵਿੱਚ ਫੜੇ ਸਨ ਬੈਨਰ: ਦੱਸ ਦਈਏ ਕਿ ਉਨ੍ਹਾਂ ਨੇ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ 'ਅਸੀਂ ਆਪਣੇ ਡਿਪਲੋਮੈਟਾਂ ਦੇ ਨਾਲ ਖੜੇ ਹਾਂ' ਅਤੇ 'ਸਫਾਰਤਖਾਨੇ 'ਤੇ ਖਾਲਿਸਤਾਨੀ ਹਮਲਾ ਅੱਤਵਾਦੀ ਕਾਰਵਾਈ ਹੈ' ਵਰਗੇ ਸੰਦੇਸ਼ ਲਿਖੇ ਹੋਏ ਸਨ। ਖਾਲਿਸਤਾਨ ਸਮਰਥਕਾਂ ਦੇ ਇੱਕ ਸਮੂਹ ਨੇ ਕਥਿਤ ਤੌਰ 'ਤੇ 2 ਜੁਲਾਈ ਨੂੰ ਕੌਂਸਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਕੋਈ ਜ਼ਖਮੀ ਨਹੀਂ ਹੋਇਆ ਸੀ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

ਘਟਨਾ ਦੀ ਇੱਕ ਵੀਡੀਓ ਹੋਈ ਸੀ ਵਾਇਰਲ: ਘਟਨਾ ਦੇ ਇੱਕ ਵੀਡੀਓ ਦੀ ਸਰੋਤਾਂ ਦੁਆਰਾ ਪੁਸ਼ਟੀ ਕੀਤੀ ਗਈ ਸੀ, ਜਿਨ੍ਹਾਂ ਨੇ ਦੱਸਿਆ ਕਿ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਨੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ। ਇਸ ਹਮਲੇ ਨੂੰ ਕਿਸੇ ‘ਅੱਤਵਾਦੀ ਕਾਰਵਾਈ’ ਤੋਂ ਘੱਟ ਨਹੀਂ ਦੱਸਦਿਆਂ ਇੱਕ ਅਧਿਕਾਰੀ ਨੇ ਕਿਹਾ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ।

ਘਟਨਾ ਦੀ ਜਾਂਚ ਜਾਰੀ: ਸਥਾਨਕ ਸੈਨ ਫਰਾਂਸਿਸਕੋ ਪੁਲਿਸ ਵਿਭਾਗ, ਵਿਸ਼ੇਸ਼ ਕੂਟਨੀਤਕ ਸੁਰੱਖਿਆ ਕਰਮਚਾਰੀਆਂ ਅਤੇ ਰਾਜ ਅਤੇ ਸੰਘੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਤੁਰੰਤ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ, ਅਮਰੀਕਾ ਨੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਦੇ ਖਿਲਾਫ ਖਾਲਿਸਤਾਨ ਸਮਰਥਕਾਂ ਦੁਆਰਾ ਕਥਿਤ ਭੰਨਤੋੜ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ। (ਏਐੱਨਆਈ)

ETV Bharat Logo

Copyright © 2024 Ushodaya Enterprises Pvt. Ltd., All Rights Reserved.