ETV Bharat / international

Pakistan Child Abuse: ਪਾਕਿਸਤਾਨ ਵਿੱਚ ਬੱਚਿਆਂ ਨਾਲ ਵਧੇ ਜਿਣਸੀ ਸੋਸ਼ਨ ਦੇ ਮਾਮਲੇ, ਸ਼ਹਬਾਜ਼ ਸਰਕਾਰ ਬੇਖ਼ਬਰ !

author img

By

Published : Apr 20, 2023, 9:52 AM IST

ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਆਨਲਾਈਨ ਬਾਲ ਸ਼ੋਸ਼ਣ ਵਿੱਚ ਪਾਕਿਸਤਾਨ ਤੀਜੇ ਨੰਬਰ 'ਤੇ ਹੈ। 2022 ਵਿੱਚ ਬਲਾਤਕਾਰ ਅਤੇ ਹੋਰ ਦੁਰਵਿਵਹਾਰ ਵਿੱਚ 33 ਫ਼ੀਸਦੀ ਵਾਧਾ ਹੋਣ ਦਾ ਅਨੁਮਾਨ ਹੈ।

Pakistan Child Abuse
Pakistan Child Abuse

ਇਸਲਾਮਾਬਾਦ: ਪਾਕਿਸਤਾਨ ਪਹਿਲਾਂ ਹੀ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਤੋਂ ਬੱਚਿਆਂ ਨਾਲ ਜੁੜੀ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ। ਹਾਲ ਹੀ 'ਚ, ਹਿਊਮੀਟੇਰੀਅਨ ਨਿਊਜ਼ ਪੋਰਟਲ ਜਸਟ ਅਰਥ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਇੱਕ ਅੰਕੜਾ ਪੇਸ਼ ਕੀਤਾ ਹੈ। ਇਸ ਅੰਕੜੇ ਮੁਤਾਬਕ ਪਾਕਿਸਤਾਨ ਵਿੱਚ ਬਾਲ ਜਿਣਸੀ ਸ਼ੋਸ਼ਣ ਵਿੱਚ ਵਾਧੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਆਨਲਾਈਨ ਬਾਲ ਸ਼ੋਸ਼ਣ ਦੇ ਮਾਮਲੇ 'ਚ ਪਾਕਿਸਤਾਨ ਦੁਨੀਆ 'ਚ ਤੀਜੇ ਨੰਬਰ 'ਤੇ ਹੈ।

ਸ਼ੋਸ਼ਣ ਦੇ ਮਾਮਲਿਆਂ 'ਚ 33 ਫੀਸਦੀ ਵਾਧਾ: ਪਾਕਿਸਤਾਨ 'ਚ ਸਾਲ 2022 'ਚ ਬਲਾਤਕਾਰ ਅਤੇ ਹੋਰ ਸ਼ੋਸ਼ਣ ਦੇ ਮਾਮਲਿਆਂ 'ਚ 33 ਫੀਸਦੀ ਵਾਧਾ ਹੋਇਆ ਹੈ। ਬੱਚਿਆਂ ਦੇ ਖਿਲਾਫ ਜਿਣਸੀ ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀ ਇੱਕ NGO ਸਾਹਿਲ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਪਾਕਿਸਤਾਨ ਭਰ ਵਿੱਚ 4,253 ਬੱਚੇ ਜਿਣਸੀ ਅਤੇ ਹੋਰ ਹਿੰਸਾ ਦਾ ਸ਼ਿਕਾਰ ਹੋਏ। ਇਸ ਦੇ ਨਾਲ ਹੀ, ਇਕ ਦਿਨ 'ਚ ਕਰੀਬ 12 ਮਾਮਲੇ ਆਏ, ਜੋ ਕਿਸੇ ਵੀ ਦੇਸ਼ ਲਈ ਡਰਾਉਣੇ ਅੰਕੜੇ ਹਨ।

ਲੜਕੀਆਂ ਨਾਲ ਗ਼ਲਤ ਕਰਨ ਨਾਲੇ ਜ਼ਿਆਦਾਤਰ ਰਿਸ਼ਤੇਦਾਰ ਜਾਂ ਕਰੀਬੀ: ਪਾਕਿਸਤਾਨ ਵਿੱਚ ਸ਼ੋਸ਼ਣ ਦਾ ਸ਼ਿਕਾਰ ਜ਼ਿਆਦਾਤਰ ਬੱਚੇ ਲੜਕੀਆਂ ਹਨ। ਇਸ ਵਿੱਚ 6 ਤੋਂ 15 ਸਾਲ ਦੀਆਂ ਬੱਚੀਆਂ ਸ਼ਾਮਲ ਹਨ। ਬਹੁਤੇ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲੇ ਹੀ ਉਨ੍ਹਾਂ ਨਾਲ ਗ਼ਲਤ ਕੰਮ ਕਰ ਰਹੇ ਹਨ। ਜਸਟ ਅਰਥ ਨਿਊਜ਼ ਦੇ ਅਨੁਸਾਰ, ਅਜਿਹੇ ਗ਼ਲਤ ਕੰਮਾਂ ਨੇ ਛੋਟੇ ਬੱਚਿਆਂ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਜਿਹੜੇ ਬੱਚੇ ਅਜਿਹੇ ਮਾਮਲਿਆਂ ਦੇ ਸ਼ਿਕਾਰ ਹੁੰਦੇ ਹਨ, ਉਹ ਵੱਡੇ ਹੋਣ ਦੇ ਨਾਲ-ਨਾਲ ਚਿੰਤਾ, ਉਦਾਸੀ ਅਤੇ ਘੱਟ ਸਵੈ-ਮਾਣ ਤੋਂ ਪ੍ਰਭਾਵਿਤ ਹੁੰਦੇ ਹਨ। ਪਾਕਿਸਤਾਨ ਵਿੱਚ ਇਸ ਦੀ ਘੱਟ ਤੋਂ ਘੱਟ ਦੇਖਭਾਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਸਾਈਟਸ ਅਤੇ ਡਾਰਕ ਵੈੱਬ ਦੇ ਪ੍ਰਸਾਰ ਨਾਲ ਪਾਕਿਸਤਾਨ ਵਿੱਚ ਬਾਲ ਜਿਣਸੀ ਸ਼ੋਸ਼ਣ ਦੇ ਮਾਮਲੇ ਕਈ ਗੁਣਾ ਵੱਧ ਗਏ ਹਨ। ਇੱਥੇ ਬੱਚਿਆਂ ਨਾਲ ਅਸ਼ਲੀਲਤਾ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਫੈਡਰਲ ਇਨਵੈਸਟੀਗੇਸ਼ਨ ਏਜੰਸੀ (FIA) ਦੁਆਰਾ ਦਰਜ ਕੀਤੇ ਗਏ ਕੇਸ: ਪਾਕਿਸਤਾਨ ਵਿੱਚ ਔਨਲਾਈਨ ਬਾਲ ਛੇੜਛਾੜ ਦੇ ਮਾਮਲੇ ਵਿੱਚ 9 ਸਾਲ ਤੋਂ 13 ਸਾਲ ਤੱਕ ਦੇ ਬੱਚੇ ਸ਼ਾਮਲ ਹਨ। ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਦੁਆਰਾ ਇੰਟਰਨੈੱਟ 'ਤੇ ਅਪਲੋਡ ਕੀਤੇ ਬੱਚਿਆਂ ਨਾਲ ਬਦਸਲੂਕੀ ਦੀਆਂ ਤਸਵੀਰਾਂ ਦੇ 20 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਅਜਿਹੇ ਅਪਰਾਧਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ। ਹਾਲਾਂਕਿ, ਪਿਛਲੇ 4 ਸਾਲਾਂ ਦੇ ਮੁਕਾਬਲੇ ਇਸ ਵਿੱਚ ਘੱਟ ਕੇਸ ਦਰਜ ਹੋਏ ਹਨ। ਉੱਥੇ ਹੀ, ਜਸਟ ਅਰਥ ਨਿਊਜ਼ ਦੇ ਅਨੁਸਾਰ, 2018 ਤੋਂ ਹੁਣ ਤੱਕ ਸਿਰਫ 124 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ 'ਤੇ ਬਾਲ ਸ਼ੋਸ਼ਣ ਨਾਲ ਸਬੰਧਤ ਵੱਖ-ਵੱਖ ਅਪਰਾਧਾਂ ਦੇ ਦੋਸ਼ ਹਨ।

ਇਹ ਵੀ ਪੜ੍ਹੋ: Pak Drone Recovered: ਸਰਹੱਦੀ ਪਿੰਡ 'ਚ ਫ਼ਸਲ ਦੀ ਵਾਢੀ ਦੌਰਾਨ ਕਿਸਾਨ ਨੂੰ ਮਿਲਿਆ ਪਾਕਿਸਤਾਨੀ ਡਰੋਨ

ETV Bharat Logo

Copyright © 2024 Ushodaya Enterprises Pvt. Ltd., All Rights Reserved.