ETV Bharat / international

Mob Lynching In Pakistan: ਪਾਕਿਸਤਾਨ 'ਚ ਭੀੜ ਨੇ ਕੁੱਟ-ਕੁੱਟ ਕੇ ਮਾਰਿਆ ਸ਼ਖਸ, ਜਾਣੋ ਕਾਰਨ

author img

By

Published : Feb 12, 2023, 12:29 PM IST

ਪਾਕਿਸਤਾਨ ਵਿੱਚ ਹਿੰਸਕ ਭੀੜ ਨੇ ਇੱਕ ਵਿਅਕਤੀ ਨੂੰ ਪੁਲਿਸ ਸਟੇਸ਼ਨ ਤੋਂ ਬਾਹਰ ਖਿੱਚ ਲਿਆ ਅਤੇ ਕੁਫ਼ਰ ਦੇ ਦੋਸ਼ ਵਿੱਚ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਜਾਂਚ ਦੇ ਹੁਕਮ ਦਿੱਤੇ ਹਨ। ਸ਼ਾਹਬਾਜ਼ ਸ਼ਰੀਫ਼ ਨੇ ਇਹ ਸਵਾਲ ਵੀ ਪੁੱਛਿਆ ਹੈ ਕਿ ਪੁਲਿਸ ਨੇ ਹਿੰਸਕ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ।

Mob lynching in Pakistan: A person was beaten to death by a mob in Pakistan
ਪਾਕਿਸਤਾਨ 'ਚ ਭੀੜ ਨੇ ਕੁੱਟ-ਕੁੱਟ ਕੇ ਮਾਰਿਆ ਸ਼ਖਸ

ਪੰਜਾਬ (ਪਾਕਿਸਤਾਨ) : ਪਾਕਿਸਤਾਨ ਪੰਜਾਬ ਦੇ ਨਨਕਾਣਾ ਸਾਹਿਬ 'ਚ ਸ਼ਨੀਵਾਰ ਨੂੰ ਮੌਬ ਲਿੰਚਿੰਗ ਦੀ ਘਟਨਾ ਸਾਹਮਣੇ ਆਈ ਹੈ, ਜਿਥੇ ਹਿੰਸਕ ਭੀੜ ਨੇ ਇਕ ਵਿਅਕਤੀ ਨੂੰ ਥਾਣੇ ਤੋਂ ਘਸੀਟਿਆ ਅਤੇ ਕਥਿਤ ਤੌਰ 'ਤੇ ਕੁਰਾਨ ਦਾ ਅਪਮਾਨ ਦੇ ਦੋਸ਼ ਵਿੱਚ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ : ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਨਨਕਾਣਾ ਸਾਹਿਬ ਥਾਣੇ ਦੀ ਹਦੂਦ 'ਚ ਸੈਂਕੜੇ ਲੋਕ ਇਕੱਠੇ ਹੋਏ, ਜਿਸ 'ਚ ਇਕ ਵਿਅਕਤੀ ਨੇ ਪੌੜੀ ਲਗਾ ਕੇ ਲੰਬੇ ਗੇਟ ਤੋਂ ਛਾਲ ਮਾਰ ਕੇ ਗੇਟ ਦਾ ਤਾਲਾ ਖੋਲ੍ਹਿਆ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਵਿਅਕਤੀ ਨੂੰ ਲੱਤਾਂ ਤੋਂ ਘਸੀਟਿਆ ਜਾ ਰਿਹਾ ਹੈ, ਉਸਦੇ ਕੱਪੜੇ ਲਾਹ ਦਿੱਤੇ ਗਏ, ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Bill Gates New Girlfriend: ਇਹ ਹੈ ਬਿਲ ਗੇਡਸ ਦੀ 67 ਸਾਲਾ ਨਵੀਂ ਗਰਲਫ੍ਰੈਂਡ

ਮੌਕੇ ਤੋਂ ਭੱਜੀ ਪੁਲਿਸ : ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਭੀੜ ਕਥਿਤ ਤੌਰ 'ਤੇ ਕੁਰਾਨ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਵਿਅਕਤੀ ਦੀ ਕੁੱਟਮਾਰ ਕਰ ਰਹੀ ਸੀ ਤਾਂ ਸਟੇਸ਼ਨ ਦੇ ਐਸਐਚਓ ਵਾਰਬਰਟਨ ਫਿਰੋਜ਼ ਭੱਟੀ ਅਤੇ ਹੋਰ ਪੁਲਿਸ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜ ਗਏ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਵਿਅਕਤੀ ਦੋ ਸਾਲਾਂ ਬਾਅਦ ਜੇਲ੍ਹ ਤੋਂ ਵਾਪਸ ਆਇਆ ਸੀ। ਉਸ 'ਤੇ ਪਵਿੱਤਰ ਕਾਗਜ਼ਾਂ 'ਤੇ ਆਪਣੀ ਸਾਬਕਾ ਪਤਨੀ ਦੀ ਤਸਵੀਰ ਚਿਪਕਾ ਕੇ ਜਾਦੂ-ਟੂਣੇ ਦਾ ਅਭਿਆਸ ਕਰਨ ਦਾ ਦੋਸ਼ ਸੀ।

ਇਹ ਵੀ ਪੜ੍ਹੋ : Turkey Syria earthquake update: ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਤੋਂ ਪਾਰ

ਕੁਰਾਨ ਦਾ ਅਪਮਾਨ ਕਰਨ ਦਾ ਇਲਜ਼ਾਮ : ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੀ ਪਛਾਣ ਮੁਹੰਮਦ ਵਾਰਿਸ ਵਜੋਂ ਹੋਈ ਹੈ, ਜਿਸ ਨੂੰ ਕਥਿਤ ਤੌਰ 'ਤੇ ਕੁਰਾਨ ਦਾ ਅਪਮਾਨ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਅਮਰੀਕੀ ਮੀਡੀਆ ਮੁਤਾਬਕ ਕਥਿਤ ਅਪਰਾਧ ਦੀ ਘਟਨਾ ਨੇ ਸਥਾਨਕ ਲੋਕਾਂ 'ਚ ਗੁੱਸਾ ਕੱਢਿਆ। ਰੋਹ ਵਿੱਚ ਆਏ ਸੈਂਕੜੇ ਲੋਕਾਂ ਨੇ ਥਾਣੇ ਦਾ ਘਿਰਾਓ ਕਰ ਕੇ ਮੁਲਜ਼ਮ ਨੂੰ ਉਨ੍ਹਾਂ ਹਵਾਲੇ ਕਰਨ ਦੀ ਮੰਗ ਕੀਤੀ। ਰਿਪੋਰਟਾਂ ਮੁਤਾਬਕ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭੀੜ ਨੂੰ ਰੋਕਣ ਵਿੱਚ ਅਸਮਰੱਥ ਰਹੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਨਾਲ ਹੀ ਉਨ੍ਹਾਂ ਪੁੱਛਿਆ ਹੈ ਕਿ ਪੁਲਿਸ ਨੇ ਹਿੰਸਕ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.