ETV Bharat / international

ਹਿਜ਼ਬੁੱਲਾ ਮੁਖੀ ਦੀ ਇਜ਼ਰਾਈਲ ਨੂੰ ਜੰਗ ਦੀ ਧਮਕੀ, ਕਿਹਾ - ਅਸੀਂ ਨਿਯਮਾਂ ਅਤੇ ਸੀਮਾਵਾਂ ਤੋਂ ਬਿਨਾਂ ਕਰਾਂਗੇ ਟਾਕਰਾ

author img

By ETV Bharat Punjabi Team

Published : Jan 4, 2024, 1:53 PM IST

Israel-Hamas war: ਇਜ਼ਰਾਈਲ ਦੇ ਕਥਿਤ ਹਮਲੇ ਵਿਚ ਹਮਾਸ ਦੇ ਉਪ ਮੁਖੀ ਸਲਾਹ ਅਲ-ਅਰੋਰੀ ਦੀ ਮੌਤ ਤੋਂ ਬਾਅਦ, ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾਹ ਇਜ਼ਰਾਈਲ ਨੂੰ ਲੇਬਨਾਨ 'ਤੇ ਜੰਗ ਛੇੜਨ ਵਿਰੁੱਧ ਚਿਤਾਵਨਵੀ ਦਿੱਤੀ ਹੈ।

Hezbollah chief warns Israel against waiting for war in Lebanon over killing of Hamas leader
ਹਿਜ਼ਬੁੱਲਾ ਮੁਖੀ ਦੀ ਇਜ਼ਰਾਈਲ ਨੂੰ ਜੰਗ ਦੀ ਧਮਕੀ,ਕਿਹਾ,'ਅਸੀਂ ਨਿਯਮਾਂ ਅਤੇ ਸੀਮਾਵਾਂ ਤੋਂ ਬਿਨਾਂ ਕਰਾਂਗੇ ਟਾਕਰਾ

ਕਾਹਿਰਾ : ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ 2023 ਤੋਂ ਲਗਾਤਾਰ ਭਿਆਨਕ ਜੰਗ ਜਾਰੀ ਹੈ। ਇਹ ਜੰਗ ਹੁਣ ਤਕਰੀਬਨ ਤਿੰਨ ਮਹੀਨੇ ਚੱਲਣ ਵਾਲੀ ਹੈ। ਇਜ਼ਰਾਇਲੀ ਫੌਜ ਨੇ ਬੁੱਧਵਾਰ ਨੂੰ ਗਾਜ਼ਾ ਪੱਟੀ 'ਤੇ ਆਪਣਾ ਹਮਲਾ ਜਾਰੀ ਰੱਖਿਆ। ਬੇਰੂਤ ਵਿੱਚ ਹਮਾਸ ਦੇ ਉਪ ਨੇਤਾ ਦੀ ਹੱਤਿਆ ਤੋਂ ਬਾਅਦ ਇਹ ਜੰਗ ਲੇਬਨਾਨ ਤੱਕ ਪਹੁੰਚ ਗਈ ਹੈ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਕਥਿਤ ਇਜ਼ਰਾਈਲੀ ਹਮਲੇ ਵਿੱਚ ਹਮਾਸ ਦੇ ਉਪ ਮੁਖੀ ਸਲਾਹ ਅਲ-ਅਰੋਰੀ ਦੀ ਮੌਤ ਤੋਂ ਬਾਅਦ, ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾਹ ਨੇ ਇਜ਼ਰਾਈਲ ਨੂੰ ਲੇਬਨਾਨ ਵਿਰੁੱਧ ਜੰਗ ਛੇੜਨ ਵਿਰੁੱਧ ਚੇਤਾਵਨੀ ਦਿੱਤੀ ਹੈ। ਨਾਲ ਹੀ ਕਿਹਾ ਕਿ ਅਸੀਂ ਇਸ ਕਤਲ ਦਾ ਜਵਾਬ ਦਿੱਤੇ ਬਿਨਾਂ ਕਿਤੇ ਨਹੀਂ ਜਾਵਾਂਗੇ।

ਜੰਗ ਹੋਰ ਵਧਣ ਦੀ ਸੰਭਾਵਨਾ ਹੈ : ਦੱਸ ਦੇਈਏ ਕਿ ਹਮਾਸ ਨੇਤਾ ਦੀ ਹੱਤਿਆ ਤੋਂ ਬਾਅਦ ਜੰਗ ਹੋਰ ਵਧਣ ਦਾ ਡਰ ਵਧ ਗਿਆ ਹੈ। ਇਜ਼ਰਾਈਲ ਨੇ ਨਾ ਤਾਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ ਕਿ ਉਸਨੇ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਇੱਕ ਡਰੋਨ ਹਮਲੇ ਵਿੱਚ ਸਾਲੇਹ ਅਲ-ਅਰੋਰੀ ਨੂੰ ਮਾਰਿਆ ਹੈ। ਇਸ ਦੌਰਾਨ ਨਸਰੁੱਲਾਹ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਦੁਸ਼ਮਣ ਲੇਬਨਾਨ 'ਤੇ ਜੰਗ ਛੇੜਨ ਬਾਰੇ ਸੋਚਦਾ ਹੈ ਤਾਂ ਅਸੀਂ ਬਿਨਾਂ ਕਿਸੇ ਪਾਬੰਦੀ, ਨਿਯਮਾਂ, ਸੀਮਾਵਾਂ ਅਤੇ ਪਾਬੰਦੀਆਂ ਤੋਂ ਬਿਨਾਂ ਲੜਾਂਗੇ। ਅਸੀਂ ਜੰਗ ਤੋਂ ਨਹੀਂ ਡਰਦੇ।

ਕੌਣ ਸੀ ਅਰੂਰੀ : ਦੱਸ ਦਈਏ ਕਿ ਲੇਬਨਾਨ ਦਾ ਰਹਿਣ ਵਾਲਾ 57 ਸਾਲਾ ਅਲ-ਅਰੋਰੀ ਅੱਤਵਾਦੀ ਸਮੂਹ ਲਈ ਸਿਆਸੀ ਬਿਊਰੋ ਦੇ ਡਿਪਟੀ ਡਾਇਰੈਕਟਰ ਵਜੋਂ ਕੰਮ ਕਰਦਾ ਸੀ। ਉਸਨੂੰ ਵੈਸਟ ਬੈਂਕ ਵਿੱਚ ਹਮਾਸ ਦੇ ਫੌਜੀ ਵਿੰਗ ਦਾ ਅਸਲ ਮੁਖੀ ਮੰਨਿਆ ਜਾਂਦਾ ਸੀ। ਉਹ ਮਾਰਚ 2010 ਵਿੱਚ ਇਜ਼ਰਾਈਲ ਦੀਆਂ ਜੇਲ੍ਹਾਂ ਤੋਂ ਰਿਹਾਅ ਹੋਇਆ ਸੀ। ਬਾਅਦ ਵਿੱਚ, ਅਰੋਰੀ ਨੇ ਇਜ਼ਰਾਈਲੀ ਜੇਲ੍ਹਾਂ ਵਿੱਚੋਂ 1,000 ਤੋਂ ਵੱਧ ਫਲਸਤੀਨੀ ਨਜ਼ਰਬੰਦਾਂ ਦੀ ਰਿਹਾਈ ਦੇ ਬਦਲੇ 2011 ਵਿੱਚ ਸ਼ਾਲਿਤ ਦੀ ਰਿਹਾਈ ਲਈ ਗੱਲਬਾਤ ਵਿੱਚ ਮੁੱਖ ਭੂਮਿਕਾ ਨਿਭਾਈ।

ਇਜ਼ਰਾਈਲ 'ਤੇ ਰੋਜ਼ਾਨਾ ਗੋਲੀਬਾਰੀ ਕਰ ਰਿਹਾ ਹੈ ਹਿਜ਼ਬੁੱਲਾ : ਇਸ ਤੋਂ ਇਲਾਵਾ ਹਿਜ਼ਬੁੱਲਾ ਲੇਬਨਾਨ ਦੀ ਦੱਖਣੀ ਸਰਹੱਦ 'ਤੇ ਇਜ਼ਰਾਈਲ ਵਿਰੁੱਧ ਰੋਜ਼ਾਨਾ ਗੋਲੀਬਾਰੀ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਲੇਬਨਾਨੀ ਖੇਤਰ ਵਿੱਚ 100 ਤੋਂ ਵੱਧ ਹਿਜ਼ਬੁੱਲਾ ਲੜਾਕੂ ਅਤੇ ਦੋ ਦਰਜਨ ਨਾਗਰਿਕ ਮਾਰੇ ਗਏ ਹਨ, ਨਾਲ ਹੀ ਇਜ਼ਰਾਈਲ ਵਿੱਚ ਘੱਟੋ-ਘੱਟ 9 ਇਜ਼ਰਾਇਲੀ ਫੌਜੀ ਵੀ ਮਾਰੇ ਗਏ ਹਨ। ਇਸ ਤਰ੍ਹਾਂ ਅਰੂਰੀ ਦੇ ਕਤਲ ਤੋਂ ਬਾਅਦ ਇਹ ਜੰਗ ਗਾਜ਼ਾ ਰਾਹੀਂ ਲੈਬਨਾਨ ਪਹੁੰਚ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.