ETV Bharat / international

Australia Temple Attack: ਵਿਦੇਸ਼ੀ ਧਰਤੀ 'ਤੇ ਹਿੰਦੂ ਮੰਦਰ ਫਿਰ ਬਣੇ ਨਿਸ਼ਾਨਾ, ਸਿਡਨੀ 'ਚ ਖਾਲਿਸਤਾਨੀ ਸਮਰਥਕਾਂ ਨੇ ਮੰਦਿਰ ਦੀ ਕੀਤੀ ਭੰਨਤੋੜ

author img

By

Published : May 5, 2023, 12:09 PM IST

Australia Temple Attack: Hindu temples on foreign lands are targeted again, temple vandalized in Sydney
Australia Temple Attack: ਵਿਦੇਸ਼ੀ ਧਰਤੀ 'ਤੇ ਹਿੰਦੂ ਮੰਦਰ ਫਿਰ ਬਣੇ ਨਿਸ਼ਾਨਾ, ਸਿਡਨੀ 'ਚ ਖਾਲਿਸਤਾਨੀ ਸਮਰਥਕਾਂ ਨੇ ਮੰਦਿਰ ਦੀ ਕੀਤੀ ਭੰਨਤੋੜ

ਆਸਟ੍ਰੇਲੀਆ ਦੇ ਸਿਡਨੀ 'ਚ ਖਾਲਿਸਤਾਨ ਸਮਰਥਕਾਂ ਨੇ ਇਕ ਵਾਰ ਫਿਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ। ਮੰਦਰ 'ਤੇ ਇਤਰਾਜ਼ਯੋਗ ਨਾਅਰੇ ਵੀ ਲਿਖੇ ਗਏ ਹਨ। ਮੰਦਰ ਦੇ ਗੇਟ 'ਤੇ ਖਾਲਿਸਤਾਨੀ ਝੰਡਾ ਵੀ ਟੰਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਸਲੋਗਨ ਲਿਖੇ।

ਸਿਡਨੀ : ਵਿਦੇਸ਼ਾਂ ਵਿਚ ਹਿੰਦੂ ਮੰਦਿਰਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਿੱਥੇ ਗਰਮ ਖਿਆਲੀਆਂ ਦੇ ਮਨਸੂਬੇ ਸਾਫ ਨਜ਼ਰ ਆ ਰਹੇ ਹਨ ਕਿ ਕਿਵੇਂ ਦੇਸ਼ ਨੂੰ ਵਿਦੇਸ਼ੀ ਧਰਤੀ 'ਤੇ ਬਦਨਾਮ ਕੀਤਾ ਜਾ ਸਕੇ। ਇਕ ਵਾਰ ਫਿਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਆਸਟ੍ਰੇਲੀਆ ਸਿਡਨੀ ਤੋਂ ਜਿਥੇ ਰੋਜ਼ਹਿਲ ਇਲਾਕੇ 'ਚ ਸਥਿਤ BAPS ਸਵਾਮੀਨਾਰਾਇਣ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ। ਸਿਡਨੀ 'ਚ ਖਾਲਿਸਤਾਨ ਸਮਰਥਕਾਂ ਨੇ ਸਵਾਮੀਨਾਰਾਇਣ ਮੰਦਰ 'ਚ ਭੰਨਤੋੜ ਕੀਤੀ ਹੈ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਸ਼ੁੱਕਰਵਾਰ ਤੜਕੇ ਮੰਦਰ ਪ੍ਰਸ਼ਾਸਨ ਨੇ ਦੇਖਿਆ ਕਿ ਮੰਦਰ ਦੀਆਂ ਕੰਧਾਂ ਨੂੰ ਤੋੜਿਆ ਗਿਆ ਸੀ। ਮੰਦਰ ਦੀ ਕੰਧ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਨਾਅਰੇ ਵੀ ਲਿਖੇ ਗਏ ਹਨ।

ਗੇਟ 'ਤੇ ਖਾਲਿਸਤਾਨ ਸਮਰਥਕ ਝੰਡਾ ਵੀ ਲਗਾਇਆ: ਮੰਦਰ ਪ੍ਰਸ਼ਾਸਨ ਨੇ ਦੇਖਿਆ ਕਿ ਮੰਦਰ ਦੇ ਗੇਟ 'ਤੇ ਖਾਲਿਸਤਾਨੀ ਝੰਡਾ ਵੀ ਲਗਾਇਆ ਗਿਆ ਹੈ। ਸਵਾਮੀਨਾਰਾਇਣ ਮੰਦਰ 'ਤੇ ਹਮਲੇ ਦੀ ਖਬਰ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਆਸਟ੍ਰੇਲੀਆ 'ਚ ਕਰੀਬ ਦੋ ਮਹੀਨਿਆਂ ਤੋਂ ਖਾਲਿਸਤਾਨੀ ਗਤੀਵਿਧੀਆਂ ਨੂੰ ਲੈ ਕੇ ਸ਼ਾਂਤੀ ਬਣੀ ਹੋਈ ਸੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਇਕ ਹਿੰਦੂ ਮੰਦਰ ਨੂੰ ਵੀ ਖਾਲਿਸਤਾਨੀਆਂ ਨੇ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ। ਹਿੰਦੂ ਮੰਦਰ 'ਤੇ ਹੋਏ ਇਸ ਹਮਲੇ ਦੀ ਆਲੋਚਨਾ ਕੀਤੀ ਗਈ ਸੀ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ : ਸੇਜਲ ਪਟੇਲ ਹੈਰਿਸ ਪਾਰਕ ਦੀ ਰਹਿਣ ਵਾਲੀ ਹੈ। ਉਹ ਹਰ ਰੋਜ਼ ਸਵਾਮੀਨਾਰਾਇਣ ਮੰਦਰ ਜਾਂਦੀ ਹੈ। ਉਸ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਜਦੋਂ ਉਹ ਸਵੇਰੇ ਪੂਜਾ ਕਰਨ ਲਈ ਮੰਦਰ ਪਹੁੰਚੀ ਤਾਂ ਦੇਖਿਆ ਕਿ ਮੰਦਰ ਦੀ ਕੰਧ ਨਾਲ ਛੇੜਛਾੜ ਕੀਤੀ ਗਈ ਸੀ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੌਣ ਲੋਕ ਹਨ ਜੋ ਸਾਡੇ ਸ਼ਾਂਤ ਸਮਾਜ ਨਾਲ ਅਜਿਹਾ ਕਰ ਰਹੇ ਹਨ।

ਇਹ ਵੀ ਪੜ੍ਹੋ :US President On Ajay Banga: ਅਮਰੀਕਾ ਦੇ ਰਾਸ਼ਟਰਪਤੀ ਨੇ ਅਜੈ ਬੰਗਾ ਦੀ ਕੀਤੀ ਤਰੀਫ਼, ਕਿਹਾ- ਉਹ ਇੱਕ ਪਰਿਵਰਤਨਸ਼ੀਲ ਹਸਤੀ ਸਾਬਿਤ ਹੋਣਗੇ

ਸੀਸੀਟੀਵੀ ਫੁਟੇਜ: ਮੰਦਰ ਪ੍ਰਸ਼ਾਸਨ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਮੰਦਰ 'ਚ ਭੰਨਤੋੜ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਨਿਊ ਸਾਊਥ ਵੇਲਜ਼ ਦੇ ਪੁਲਸ ਅਧਿਕਾਰੀ ਮੰਦਰ 'ਚ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ। ਮੰਦਰ ਪ੍ਰਸ਼ਾਸਨ ਨੇ ਖੁਦ ਪੁਲਿਸ ਨੂੰ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਈ ਹੈ, ਤਾਂ ਜੋ ਜਾਂਚ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

ਪਹਿਲਾਂ ਵੀ ਆਸਟ੍ਰੇਲੀਆ ਤੇ ਕੈਨੇਡਾ 'ਚ ਮਾਮਲੇ ਸਾਹਮਣੇ ਆਏ: ਜ਼ਿਕਰਯੋਗ ਹੈ ਕਿ ਇਸ ਸਾਲ ਅਜਿਹੇ ਮਾਮਲਿਆਂ ਵਿਚ ਪਹਿਲਾਂ ਨਾਲੋਂ ਵੀ ਵਾਧਾ ਹੋਇਆ ਹੈ। ਪਹਿਲਾਂ ਵੀ ਆਸਟ੍ਰੇਲੀਆ ਅਤੇ ਕੈਨੇਡਾ ਵਿਚ ਅਜਿਹੇ ਮਾਮਲੇ ਸਾਹਮਣੇ ਆਏ ਸਨ। ਇਸ ਸਾਲ ਦੇ ਸ਼ੁਰੂ ਵਿੱਚ ਵੀ ਖਾਲਿਸਤਾਨ ਸਮਰਥਕਾਂ ਨੇ ਮੈਲਬੌਰਨ ਵਿੱਚ ਤਿੰਨ ਹਿੰਦੂ ਮੰਦਰਾਂ ਅਤੇ ਬ੍ਰਿਸਬੇਨ ਵਿੱਚ ਦੋ ਹਿੰਦੂ ਪੂਜਾ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਪਿਛਲੇ ਹਮਲਿਆਂ ਦੇ ਉਲਟ ਇਸ ਵਾਰ ਵੀ ਖਾਲਿਸਤਾਨ ਸਮਰਥਕਾਂ ਨੇ ਮੰਦਰ 'ਤੇ ਖਾਲਿਸਤਾਨੀ ਝੰਡੇ ਟੰਗ ਦਿੱਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਹੈ। ਹਾਲ ਹੀ ਦੇ ਵਿਚ ਵਿਦੇਸ਼ੀ ਧਰਤੀ 'ਤੇ ਅੰਬੈਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਭੰਨਤੋੜ ਕੀਤੀ ਗਈ ਸੀ। ਅਜਿਹੇ ਮਾਮਲੇ ਸਾਹਮਣੇ ਆਉਣਾ ਬੇਹੱਦ ਮੰਦਭਾਗਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.