ETV Bharat / international

Ukraine Russia War:18 ਜਨਵਰੀ ਨੂੰ ਮਿਲੀ ਸੀ ਅਟੈਕ ਦੀ ਮਨਜ਼ੂਰੀ, 6 ਮਾਰਚ ਤੱਕ 'ਯੁੱਧ' ਖ਼ਤਮ ਕਰਨ ਦਾ ਟੀਚਾ

author img

By

Published : Mar 3, 2022, 4:48 PM IST

Updated : Mar 3, 2022, 4:58 PM IST

ਜੰਗ ਦੀ ਭਿਆਨਕਤਾ ਦਾ ਇਤਿਹਾਸ ਗਵਾਹ ਰਿਹਾ ਹੈ। ਰੂਸ ਦੇ ਯੂਕਰੇਨ 'ਤੇ ਹਮਲੇ (Ukraine Russia War) ਤੋਂ ਬਾਅਦ ਪੈਦਾ ਹੋਏ ਮਨੁੱਖੀ ਸੰਕਟ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਆਲੋਚਨਾ ਹੋ ਰਹੀ ਹੈ। ਇਸ ਦੌਰਾਨ ਇਕ ਗੁਪਤ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਯੂਕਰੇਨ 'ਤੇ ਹਮਲਾ ਕਰਨ ਦੀ ਯੋਜਨਾ ਨੂੰ 18 ਜਨਵਰੀ ਨੂੰ ਹੀ ਮਨਜ਼ੂਰੀ ਦਿੱਤੀ ਗਈ (war plans approved on January 18) ਸੀ।

Ukraine Russia War:18 ਜਨਵਰੀ ਨੂੰ ਮਿਲੀ ਅਟੈਕ ਦੀ ਮਨਜ਼ੂਰੀ, 6 ਮਾਰਚ ਤੱਕ 'ਯੁੱਧ' ਖ਼ਤਮ ਕਰਨ ਟੀਚਾ
Ukraine Russia War:18 ਜਨਵਰੀ ਨੂੰ ਮਿਲੀ ਅਟੈਕ ਦੀ ਮਨਜ਼ੂਰੀ, 6 ਮਾਰਚ ਤੱਕ 'ਯੁੱਧ' ਖ਼ਤਮ ਕਰਨ ਟੀਚਾUkraine Russia War:18 ਜਨਵਰੀ ਨੂੰ ਮਿਲੀ ਅਟੈਕ ਦੀ ਮਨਜ਼ੂਰੀ, 6 ਮਾਰਚ ਤੱਕ 'ਯੁੱਧ' ਖ਼ਤਮ ਕਰਨ ਟੀਚਾ

ਨਵੀਂ ਦਿੱਲੀ: ਰੂਸ ਦੇ ਗੁਪਤ ਯੁੱਧ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਮਾਸਕੋ ਦੀ ਯੂਕਰੇਨ ਨਾਲ ਜੰਗ ਦੀ ਸਕ੍ਰਿਪਟ 18 ਜਨਵਰੀ ਨੂੰ ਹੀ ਲਿਖੀ ਗਈ ਸੀ। (war plans approved on January 18) ਰੂਸ ਨੇ 18 ਜਨਵਰੀ ਨੂੰ ਹੀ ਯੂਕਰੇਨ ਨਾਲ ਯੁੱਧ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਗੁਪਤ ਦਸਤਾਵੇਜ਼ਾਂ ਦੇ ਅਨੁਸਾਰ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ 15 ਦਿਨਾਂ ਦੇ ਅੰਦਰ ਯੂਕਰੇਨ ਨੂੰ ਮਿਲਾਇਆ ਜਾਵੇਗਾ। ਯਾਨੀ ਕਿ 20 ਫਰਵਰੀ ਤੋਂ 6 ਮਾਰਚ ਦਰਮਿਆਨ ਰੂਸੀ ਫੌਜ ਯੂਕਰੇਨ 'ਤੇ ਹਮਲੇ ਦੀ ਯੋਜਨਾ ਨੂੰ ਅੰਜਾਮ ਦੇਵੇਗੀ।

ਦਰਅਸਲ, ਬੁੱਧਵਾਰ ਨੂੰ ਇੱਕ ਫੇਸਬੁੱਕ ਪੋਸਟ ਵਿੱਚ ਯੂਕਰੇਨ ਦੀ ਜੁਆਇੰਟ ਫੋਰਸਿਜ਼ ਆਪ੍ਰੇਸ਼ਨ ਕਮਾਂਡ ਨੇ ਕਿਹਾ 'ਯੂਕਰੇਨ ਦੇ ਆਰਮਡ ਫੋਰਸਿਜ਼ ਦੀ ਇਕ ਯੂਨਿਟ ਦੀਆਂ ਸਫਲ ਕਾਰਵਾਈਆਂ ਕਾਰਨ ਰੂਸੀ ਕਬਜ਼ਾ ਕਰਨ ਵਾਲੇ ਨਾ ਸਿਰਫ ਉਪਕਰਣ ਅਤੇ ਮਨੁੱਖੀ ਸ਼ਕਤੀ ਗੁਆ ਰਹੇ ਹਨ। ਸਗੋਂ ਘਬਰਾਹਟ ਵਿੱਚ ਉਹ ਗੁਪਤ ਦਸਤਾਵੇਜ਼ ਛੱਡ ਦਿੰਦੇ ਹਨ।

ਇਸ ਤਰ੍ਹਾਂ ਸਾਡੇ ਕੋਲ ਰਸ਼ੀਅਨ ਫੈਡਰੇਸ਼ਨ ਦੇ ਬਲੈਕ ਸੀ ਫਲੀਟ ਦੇ ਮਰੀਨ ਦੀ 810ਵੀਂ ਵੱਖਰੀ ਬ੍ਰਿਗੇਡ ਦੀ ਬਟਾਲੀਅਨ ਰਣਨੀਤਕ ਸਮੂਹ ਦੀ ਇਕ ਯੂਨਿਟ ਦੇ ਯੋਜਨਾ ਦਸਤਾਵੇਜ਼ ਹਨ।'

ਨਿਊਜ਼ ਏਜੰਸੀ ਆਈਏਐਨਐਸ ਦੀ ਰਿਪੋਰਟ ਮੁਤਾਬਕ ਮਾਸਕੋ ਦੀ ਯੂਕਰੇਨ ਨਾਲ ਜੰਗ ਨਾਲ ਸਬੰਧਤ ਗੁਪਤ ਦਸਤਾਵੇਜ਼ਾਂ ਵਿੱਚ ਵਰਕ ਕਾਰਡ, ਲੜਾਕੂ ਮਿਸ਼ਨ, ਕਾਲ ਸਾਈਨ ਟੇਬਲ, ਕੰਟਰੋਲ ਸਿਗਨਲ ਟੇਬਲ, ਹਿਡਨ ਕੰਟਰੋਲ ਟੇਬਲ, ਕਰਮਚਾਰੀਆਂ ਦੀ ਸੂਚੀ ਆਦਿ ਸ਼ਾਮਲ ਹਨ।

ਮਿਲੀ ਜਾਣਕਾਰੀ ਦੇ ਆਧਾਰ 'ਤੇ ਪਤਾ ਲੱਗਾ ਹੈ ਕਿ ਯੂਕਰੇਨ ਨਾਲ ਜੰਗ ਦੀ ਯੋਜਨਾ ਸਬੰਧੀ ਦਸਤਾਵੇਜ਼ਾਂ ਨੂੰ 18 ਜਨਵਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਯੂਕਰੇਨ 'ਤੇ ਕਬਜ਼ਾ ਕਰਨ ਦਾ ਆਪ੍ਰੇਸ਼ਨ 15 ਦਿਨਾਂ ਦੇ ਅੰਦਰ-ਅੰਦਰ ਯਾਨੀ 20 ਫਰਵਰੀ ਤੋਂ ਯੂਕਰੇਨ 'ਤੇ ਯੋਜਨਾ ਮੁਤਾਬਕ ਹੋਣਾ ਸੀ। 6 ਮਾਰਚ ਤੱਕ ਜਿੱਤ ਹਾਸਲ ਕਰਨ ਦਾ ਟੀਚਾ ਸੀ।

ਦੁਸ਼ਮਣ ਯੂਨਿਟ ਨੂੰ ਓਸਰਕ ਵੀਡੀਕੇ ਤੋਂ ਸਟੇਪਨੋਵਕਾ-1 ਬੰਦੋਬਸਤ ਦੇ ਖੇਤਰ ਵਿੱਚ ਉਤਰਨਾ ਸੀ ਅਤੇ ਰੂਸੀ ਸੰਘ ਦੀ 58ਵੀਂ ਫੌਜ ਦੀਆਂ ਫੌਜੀ ਇਕਾਈਆਂ ਨਾਲ ਅੱਗੇ ਕੰਮ ਕਰਨਾ ਸੀ। ਇਹਨਾਂ ਤਾਕਤਾਂ ਦਾ ਅੰਤਮ ਟੀਚਾ ਮੇਲੀਟੋਪੋਲ ਦੀ ਨਾਕਾਬੰਦੀ ਅਤੇ ਨਿਯੰਤਰਣ ਕਰਨਾ ਸੀ।

ਇਹ ਵੀ ਪੜ੍ਹੋ:- ਰੂਸ ਤੋਂ ਖੋਹੀ ਜਾ ਸਕਦੀ ਹੈ UNSC ਦੀ ਸਥਾਈ ਮੈਂਬਰਸ਼ਿਪ, ਅਮਰੀਕੀ ਮਹਿਲਾ ਸਕੱਤਰ ਨੇ ਦਿੱਤਾ ਸੰਕੇਤ

Last Updated :Mar 3, 2022, 4:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.