ETV Bharat / international

ਬ੍ਰਿਟੇਨ ਦੀ ਮਹਾਰਾਣੀ ਨੇ ਹਸਪਤਾਲ ‘ਚ ਕੱਟੀ ਰਾਤ

author img

By

Published : Oct 22, 2021, 8:30 AM IST

Updated : Oct 22, 2021, 8:38 AM IST

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II (Queen Elizabeth) ਇੱਕ ਰਾਤ ਹਸਪਤਾਲ ਵਿੱਚ ਰਹੀ ਹੈ। ਇੱਕ ਰਾਤ ਹਸਪਤਾਲ ਵਿੱਚ ਬਿਤਾਉਣ ਤੋਂ ਬਾਅਦ ਮਹਾਰਾਣੀ ਵੀਰਵਾਰ ਦੁਪਹਿਰ ਨੂੰ ਵਿੰਡਸਰ ਕੈਸਲ ਵਾਪਸ ਆ ਗਈ ਹੈ।

ਬ੍ਰਿਟੇਨ ਦੀ ਮਹਾਰਾਣੀ ਨੇ ਹਸਪਤਾਲ ‘ਚ ਬਿਤਾਈ ਰਾਤ
ਬ੍ਰਿਟੇਨ ਦੀ ਮਹਾਰਾਣੀ ਨੇ ਹਸਪਤਾਲ ‘ਚ ਬਿਤਾਈ ਰਾਤ

ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II (Queen Elizabeth) ਨੇ ਇੱਕ ਰਾਤ ਹਸਪਤਾਲ ਵਿੱਚ ਬਿਤਾਈ ਹੈ। ਇਸ ਸਬੰਧੀ ਬਕਿੰਘਮ ਪੈਲੇਸ ਨੇ ਜਾਣਕਾਰੀ ਦਿੱਤੀ ਹੈ।

ਇਹ ਵੀ ਪੜੋ: ਦੇਖੋ ਸਿੱਖ ਨੌਜਵਾਨਾਂ ਨੇ ਕਿਸ ਤਰ੍ਹਾਂ ਬਚਾਈ ਡੁੱਬ ਰਹੇ ਨੌਜਵਾਨ ਦੀ ਜਾਨ, ਹਰ ਪਾਸੇ ਹੋ ਰਹੀ ਹੈ ਸ਼ਲਾਘਾ

ਬਕਿੰਘਮ ਪੈਲੇਸ ਨੇ ਵੀਰਵਾਰ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ II (Queen Elizabeth) ਨੂੰ ਕੁਝ ਦਿਨਾਂ ਲਈ ਆਰਾਮ ਕਰਨ ਦੀ ਡਾਕਟਰੀ ਸਲਾਹ ਨੂੰ ਸਵੀਕਾਰ ਕਰਨ ਤੋਂ ਬਾਅਦ ਕੁਝ ਮੁੱਢਲੇ ਟੈਸਟਾਂ ਲਈ ਬੁੱਧਵਾਰ ਦੁਪਹਿਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਕ ਰਾਤ ਹਸਪਤਾਲ ਵਿੱਚ ਬਿਤਾਉਣ ਤੋਂ ਬਾਅਦ ਮਹਾਰਾਣੀ ਵੀਰਵਾਰ ਦੁਪਹਿਰ ਨੂੰ ਵਿੰਡਸਰ ਕੈਸਲ ਵਾਪਸ ਆ ਗਈ ਹੈ।

ਇਹ ਵੀ ਪੜੋ: ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ‘TRUTH Social‘ ਲਾਂਚ ਕਰਨਗੇ ਟਰੰਪ

ਦੱਸ ਦਈਏ ਕਿ 95 ਸਾਲਾ ਐਲਿਜ਼ਾਬੈਥ II (Queen Elizabeth) ਨੇ ਕੁਝ ਦਿਨਾਂ ਲਈ ਆਰਾਮ ਕਰਨ ਦੀ ਡਾਕਟਰੀ ਸਲਾਹ ਨੂੰ ਸਵੀਕਾਰ ਕਰਦਿਆਂ ਉੱਤਰੀ ਆਇਰਲੈਂਡ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਸੀ।

'ਓਲਡੀ ਆਫ਼ ਦਿ ਈਅਰ' ਪੁਰਸਕਾਰ ਲੈਣ ਤੋਂ ਕੀਤਾ ਸੀ ਇਨਕਾਰ

ਇਸ ਤੋਂ ਪਹਿਲਾਂ ਦੱਸ ਦਈਏ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II (Queen Elizabeth) ਨੇ 'ਓਲਡੀ ਆਫ਼ ਦਿ ਈਅਰ' (Oldie of the Year) ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜੋ: ਮਾਸਕੋ ‘ਚ ਅਫ਼ਗਾਨਿਸਤਾਨ ਸਬੰਧੀ ਮੰਥਨ, ਅਹਿਮ ਭੂਮਿਕਾ ਨਿਭਾ ਸਕਦੈ ਭਾਰਤ

Last Updated : Oct 22, 2021, 8:38 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.