ETV Bharat / international

PoK 'ਤੇ ਮੌਸਮ ਸਬੰਧੀ ਜਾਣਕਾਰੀ ਦੇਣ ਸਬੰਧੀ ਭਾਰਤ ਦੀ ਪਹਿਲਕਦਮੀ 'ਤੇ ਪਾਕਿ ਨੇ ਲਾਈ ਰੋਕ

author img

By

Published : May 9, 2020, 9:04 AM IST

ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਨੇ ਸ਼ੁੱਕਰਵਾਰ ਤੋਂ ਆਪਣੇ ਪ੍ਰਾਈਮ-ਟਾਈਮ ਨਿਊਜ਼ ਬੁਲੇਟਿਨਜ਼ ਵਿੱਚ ਪੀ.ਓ.ਕੇ. ਵਿੱਚ ਪੈਂਦੇ ਮੀਰਪੁਰ, ਮੁਜ਼ੱਫਰਾਬਾਦ ਅਤੇ ਗਿਲਗਿਤ ਦੇ ਮੌਸਮ ਦੀਆਂ ਖਬਰਾਂ ਦਾ ਪ੍ਰਸਾਰਣ ਕਰਨਾ ਸ਼ੁਰੂ ਕੀਤਾ ਸੀ, ਜਿਸ 'ਤੇ ਪਾਕਿਸਤਾਨ ਨੇ ਰੋਕ ਲਗਾ ਦਿੱਤੀ ਹੈ।

indo-pak
indo-pak

ਇਸਲਾਮਾਬਾਦ: ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਪੈਂਦੇ ਮੀਰਪੁਰ, ਮੁਜ਼ੱਫਰਾਬਾਦ ਅਤੇ ਗਿਲਗਿਤ ਦੇ ਮੌਸਮ ਦੀਆਂ ਖਬਰਾਂ ਦਾ ਪ੍ਰਸਾਰਣ ਸ਼ੁਰੂ ਕਰਨ ਦੇ ਭਾਰਤ ਦੇ ਕਦਮ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਇਸ ਨੂੰ ਖੇਤਰ ਦੀ ਸਥਿਤੀ ਬਦਲਣ ਦੀ ਕੋਸ਼ਿਸ਼ ਦੇ ਤਹਿਤ ਕਾਨੂੰਨੀ ਤੌਰ 'ਤੇ ਰੱਦ ਕਰਾਰ ਦਿੱਤਾ ਹੈ।

ਰਾਜ-ਮਲਕੀਅਤ ਪ੍ਰਸਾਰਣ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਨੇ ਸ਼ੁੱਕਰਵਾਰ ਤੋਂ ਆਪਣੇ ਪ੍ਰਾਇਮ-ਟਾਈਮ ਨਿਊਜ਼ ਬੁਲੇਟਿਨਜ਼ ਵਿੱਚ ਪੀ.ਓ.ਕੇ. ਵਿੱਚ ਪੈਂਦੇ ਮੀਰਪੁਰ, ਮੁਜ਼ੱਫਰਾਬਾਦ ਅਤੇ ਗਿਲਗਿਤ ਦੇ ਮੌਸਮ ਦੀਆਂ ਖਬਰਾਂ ਦਾ ਪ੍ਰਸਾਰਣ ਕਰਨਾ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਪਰਾਲੀ ਸਮੱਸਿਆ ਦੇ ਹੱਲ ਲਈ ਕੀਤੀ ਬੋਨਸ ਦੀ ਮੰਗ਼

ਪਾਕਿਸਤਾਨ ਵਿਦੇਸ਼ ਦਫ਼ਤਰ (ਐੱਫ. ਓ.) ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਵੱਲੋਂ ਪਿਛਲੇ ਸਾਲ ਜਾਰੀ ਕੀਤੇ ਗਏ ਅਖੌਤੀ ਰਾਜਨੀਤਿਕ ਨਕਸ਼ਿਆਂ ਦੀ ਤਰ੍ਹਾਂ, ਇਹ ਕਦਮ ਕਾਨੂੰਨੀ ਤੌਰ 'ਤੇ ਵੀ ਅਸੁਰੱਖਿਅਤ ਹੈ, ਹਕੀਕਤ ਦੇ ਉਲਟ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐਨ.ਐੱਸ.ਸੀ.) ਦੇ ਮਤੇ ਦੀ ਉਲੰਘਣਾ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਨੇ ਪਿਛਲੇ ਸਾਲ ਨਵੰਬਰ ਵਿੱਚ ਨਵੇਂ ਨਕਸ਼ੇ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚ ਪੀਓਕੇ ਨੂੰ ਜੰਮੂ-ਕਸ਼ਮੀਰ ਦੇ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹਿੱਸੇ ਵਜੋਂ ਦਰਸਾਇਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.