ETV Bharat / international

ਅਫ਼ਗਾਨਿਸਤਾਨ ’ਚ ਗੁਰੂ ਘਰ ਨੇੜੇ ਧਮਾਕਾ, ਬਣਿਆ ਦਹਿਸ਼ਤ ਦਾ ਮਾਹੌਲ

author img

By

Published : Nov 26, 2021, 12:05 PM IST

ਗੁਰੂ ਘਰ ਨੇੜੇ ਧਮਾਕਾ
ਗੁਰੂ ਘਰ ਨੇੜੇ ਧਮਾਕਾ

ਅਫ਼ਗਾਨਿਸਤਾਨ (Afghanistan) ’ਚ ਗੁਰਦੁਆਰਾ ਕਰਤੇ ਪਰਵਾਨ (Kart-e-Parwan) ਕੋਲ ਇੱਕ ਚੌਕ ਵਿੱਚ ਬੰਬ ਧਮਕੇ (explosion near gurdwara) ਦੀ ਖ਼ਬਰ ਸਾਹਮਣੇ ਆਈ ਹੈ। ਧਮਾਕੇ ਤੋਂ ਬਾਅਦ ਉਥੇ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਚੰਡੀਗੜ੍ਹ: ਅਫ਼ਗਾਨਿਸਤਾਨ (Afghanistan) ’ਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਦਰਾਅਸਰ ਅਫ਼ਗਾਨਿਸਤਾਨ ਦੇ ਗੁਰਦੁਆਰਾ ਕਰਤੇ ਪਰਵਾਨ (Kart-e-Parwan) ਕੋਲ ਇੱਕ ਚੌਕ ਵਿੱਚ ਬੰਬ ਧਮਕੇ (explosion near gurdwara) ਦੀ ਖ਼ਬਰ ਸਾਹਮਣੇ ਆਈ ਹੈ। ਧਮਾਕੇ ਤੋਂ ਬਾਅਦ ਉਥੇ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜੋ: ਭਾਰਤ-ਮਿਆਂਮਾਰ ਸਰਹੱਦੀ ਖੇਤਰ 'ਚ ਭੂਚਾਲ ਦੇ ਝਟਕੇ

ਇਸ ਬੰਬ ਧਮਕੇ ਦੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ। ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਇਸ ਦੇ ਨਾਲ ਆਪਣੇ ਟਵੀਟਰ ਅਕਾਉਂਟ ’ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਕਾਬੁਲ ਵਿੱਚ ਗੁਰਦੁਆਰਾ ਰੋਡ, ਕਰਤੇ ਪਰਵਾਨ (Kart-e-Parwan) ਵਿੱਚ ਇੱਕ ਵੱਡੇ ਬੰਬ ਧਮਾਕੇ (Explosion near Guru Ghar) ਦੀ ਖਬਰ ਹੈ। ਕਾਬੁਲ ਦੀ ਸੰਗਤ ਨੇ ਮੈਨੂੰ ਦੱਸਿਆ ਕਿ ਉਹ ਸੁਰੱਖਿਅਤ ਹਨ, ਪਰ ਅਫਗਾਨਿਸਤਾਨ ਦੀ ਸਥਿਤੀ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ। ਅਫਗਾਨਿਸਤਾਨ (Afghanistan) ਵਿੱਚ ਅਜੇ ਵੀ 235 ਹਿੰਦੂ ਅਤੇ ਸਿੱਖ ਹਨ।’

ਗੁਰੂ ਘਰ ਨੇੜੇ ਧਮਾਕਾ
ਗੁਰੂ ਘਰ ਨੇੜੇ ਧਮਾਕਾ

ਇਹ ਵੀ ਪੜੋ: 26/11 ਮੁੰਬਈ ਅੱਤਵਾਦੀ ਹਮਲਾ: ਭਾਰਤ-ਪਾਕਿ ਸਬੰਧਾਂ ਵਿਚਾਲੇ ਖਿੱਚ ਗਈ ਲਾਲ ਲਕੀਰ, ਅੱਜ ਵੀ ਜਖ਼ਮ ਹਰੇ

ਉਥੇ ਹੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਵੱਡਾ ਬੰਬ ਧਮਾਕਾ (Explosion near Guru Ghar) ਸੀ, ਜਿਸ ਕਾਰਨ ਗੁਰਦੁਆਰੇ ਦੇ ਸ਼ੀਸ਼ੇ ਤੱਕ ਟੁੱਟ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਬਹੁਤ ਸਾਰੇ ਲੋਕ ਵੀ ਜਖਮੀ ਹੋ ਗਏ ਹਨ। ਸਿਰਸਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ ਤੇ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਉਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜੋ: ਭਾਰਤ 'ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਕੈਨੇਡਾ 'ਚ ਰਹਿ ਰਹੇ ਵਿਅਕਤੀ ਖਿਲਾਫ਼ ਚਾਰਜਸ਼ੀਟ ਦਾਇਰ

ETV Bharat Logo

Copyright © 2024 Ushodaya Enterprises Pvt. Ltd., All Rights Reserved.